ਕਾਲ ਡਰਾਪ ''ਤੇ ਦੂਰਸੰਚਾਰ ਕੰਪਨੀਆਂ ਨੂੰ ਟਰਾਈ ਨੇ ਭੇਜਿਆ ਕਾਰਨ ਦੱਸੋ ਨੋਟਿਸ

Wednesday, Mar 14, 2018 - 09:45 PM (IST)

ਕਾਲ ਡਰਾਪ ''ਤੇ ਦੂਰਸੰਚਾਰ ਕੰਪਨੀਆਂ ਨੂੰ ਟਰਾਈ ਨੇ ਭੇਜਿਆ ਕਾਰਨ ਦੱਸੋ ਨੋਟਿਸ

ਜਲੰਧਰ—ਦੂਰਸੰਚਾਰ ਨਿਯਾਮਕ ਟਰਾਈ ਨੇ ਅੱਜ ਕਿਹਾ ਕਿ ਕੁਝ ਦੂਰਸੰਚਾਰ ਆਪਰੇਟਰਾਂ ਨੂੰ ਕਾਲ ਡਰਾਪ ਦੇ ਮਾਮਲੇ 'ਚ ਸੇਵਾ ਗੁਣਵਅਤਾ ਦੇ ਨਵੇਂ ਨਿਯਮਾਂ ਨੂੰ ਪੂਰਾ ਕਰਨ 'ਚ ਅਸਫਲ ਰਹਿਣ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਹੈ। ਟਰਾਈ ਦੇ ਚੇਅਰਮੈਨ ਆਰ.ਐੱਸ. ਸ਼ਰਮਾ ਨੇ ਕਿਹਾ ਕਿ ਨਿਯਾਮਕ ਮਾਨਕਾਂ ਦਾ ਪਾਲਨ ਨਹੀਂ ਕਰਨ ਵਾਲੀਆਂ ਕੰਪਨੀਆਂ ਦਾ ਨਾਂ ਜਨਤਕ ਨਹੀਂ ਕਰਨਾ ਚਾਵੇਗੀ। ਸ਼ਰਮਾ ਨੇ ਕਿਹਾ ਕਿ ਸੰਸ਼ੋਧਿਤ ਗੁਣਵੱਤਾ ਸੇਵਾ ਮਾਨਕਾਂ ਦਾ ਪਾਲਣ ਨਹੀਂ ਕਰਨ ਨੂੰ ਲੈ ਕੇ ਵਿਸ਼ਿਸ਼ਟ ਸਰਕਲਾਂ ਲਈ ਸੰਬੰਧਿਤ ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਨਵੇਂ ਨਿਯਮਾਂ ਦੇ ਅਧਿਨ ਦੂਰਸੰਚਾਰ ਕੰਪਨੀਆਂ ਨੂੰ ਕਾਲ ਡਰਾਪ ਲਈ ਜ਼ਿਆਦਾਤਰ 10 ਲੱਖ ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਉੱਥੇ ਉਨ੍ਹਾਂ ਨੇ ਕਿਹਾ ਕਿ ਸੰਬੰਧਿਤ ਦੂਰਸੰਚਾਰ ਕੰਪਨੀਆਂ ਦੇ ਜਵਾਬ ਆਉਣ ਤੋਂ ਬਾਅਦ ਟਰਾਈ ਇਕ ਮਹੀਨੇ 'ਚ ਕਾਰਵਾਈ ਦੇ ਬਾਰੇ 'ਚ ਫੈਸਲਾ ਕਰੇਗਾ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਕਿੰਨੀਆਂ ਕੰਪਨੀਆਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।


Related News