ਸ਼ੇਅਰ ਬਾਜ਼ਾਰ ਦੀ ਚੰਗੀ ਸ਼ੁਰੂਆਤ, ਸੈਂਸੈਕਸ 135 ਅੰਕ ਮਜ਼ਬੂਤ

06/22/2017 10:58:35 AM

ਨਵੀਂ ਦਿੱਲੀ—ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਬਾਜ਼ਾਰਾਂ 'ਚ ਚੰਗੀ ਤੇਜ਼ੀ ਦੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ ਅਤੇ ਨਿਫਟੀ 'ਚ 0.25 ਫੀਸਦੀ ਤੋਂ ਜ਼ਿਆਦਾ ਦੀ ਮਜ਼ਬੂਤੀ ਨਜ਼ਰ ਆ ਰਹੀ ਹੈ। ਤੇਜ਼ੀ ਦੇ ਇਸ ਮਾਹੌਲ 'ਚ ਸੈਂਸੈਕਸ 31400 ਦੇ ਪਾਰ  ਨਿਕਲ ਗਿਆ ਹੈ ਜਦਕਿ ਨਿਫਟੀ 9660 ਦੇ 
ਉੱਪਰ ਨਜ਼ਰ ਆ ਰਿਹਾ ਹੈ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਚੰਗੀ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਬੀਐਸਈ ਦਾ ਮਿਡਕੈਪ ਇੰਡੈਕਸ ਕਰੀਬ 0.5 ਫੀਸਦੀ ਵਧਿਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ ਵੀ 0.5 ਫੀਸਦੀ ਦੀ ਮਜ਼ਬੂਤੀ ਆਈ ਹੈ। ਬੀਐਸਆਈ ਦੇ ਸਮਾਲਕੈਪ ਇੰਡੈਕਸ 'ਚ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਆਟੋ, ਮੈਟਲ, ਫਾਰਮਾ, ਰਿਐਲਟੀ, ਬੈਂਕਿੰਗ, ਕੰਜ਼ਿਊਮਰ ਡਿਊਰੇਬਲਸ, ਕੈਪੀਟਲ ਗੁਡਸ ਅਤੇ ਪਾਵਰ ਸ਼ੇਅਰਾਂ 'ਚ ਵੀ ਚੰਗੀ ਖਰੀਦਾਰੀ ਆਈ ਹੈ। ਬੈਂਕ ਨਿਫਟੀ 0.3 ਫੀਸਦੀ ਦੀ ਤੇਜ਼ੀ ਦੇ ਨਾਲ 23.777 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਫਿਲਹਾਲ ਬੀਐਸਆਈ ਦਾ 30 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਸੈਂਸੈਕਸ 135 ਅੰਕ ਯਾਨੀ ਕਰੀਬ 0.5 ਫੀਸਦੀ ਦੀ ਤੇਜ਼ੀ ਦੇ ਨਾਲ 31,418 ਦੇ ਪੱਧਰ 'ਤੇ ਕੰਮ ਕਰ ਰਿਹਾ ਹੈ, ਉਧਰ ਐਨ.ਐਸ.ਈ. ਦਾ 50 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਨਿਫਟੀ 36 ਅੰਕ ਯਾਨੀ 0.4 ਫੀਸਦੀ ਦੇ ਵਾਧੇ ਦੇ ਨਾਲ 9,669.5 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਬਾਜ਼ਾਰ 'ਚ ਕਾਰੋਬਾਰ ਦੇ ਇਸ ਦੌਰਾਨ ਦਿੱਗਜ਼ ਸ਼ੇਅਰਾਂ 'ਚ ਅਰਵਿੰਜੋ ਫਾਰਮਾ, ਰਿਲਾਇੰਸ ਇੰਡਸਰੀਜ਼, ਟਾਟਾ ਮੋਟਰਜ਼ ਡੀ.ਵੀ.ਆਰ., ਏਸ਼ੀਅਨ ਪੇਂਟਸ, ਐਚਡੀਐਫਸੀ ਅਤੇ ਟਾਟਾ ਮੋਟਰਜ਼ 1.6-0.9 ਫੀਸਦੀ ਤੱਕ ਵਧੇ ਹਨ। ਹਾਲਾਂਕਿ ਦਿੱਗਜ਼ ਸ਼ੇਅਰਾਂ 'ਚ ਗੇਲ, ਐਚਯੂਐਲ, ਲਿਊਪਿਨ, ਟਾਟਾ ਪਾਵਰ, ਓ.ਐਨ.ਜੀ.ਸੀ., ਵਿਪਰੋ ਅਤੇ ਟੀ.ਸੀ.ਐਸ.1.9-0.1 ਫੀਸਦੀ ਤੱਕ ਕਮਜ਼ੋਰ ਹੋਏ ਹਨ। 
ਮਿਡਕੈਪ ਸ਼ੇਅਰਾਂ 'ਚ ਰਿਲਾਇੰਸ ਕਮਿਊਨਿਕੇਸ਼ਨ, ਜੇਐਸਡਬਲਿਊ ਐਨਰਜ਼ੀ, ਓਪੋਲੋ ਹਸਪਤਾਲ, ਸ਼੍ਰੀਰਾਮ ਟਰਾਂਸਪੋਰਟ  ਅਤੇ ਐਮ.ਆਰ.ਪੀ.ਐਲ. 3-1.75 ਫੀਸਦੀ ਤੱਕ ਮਜ਼ਬੂਤ ਹੋਏ ਹਨ। ਸਮਾਲਕੈਪ ਸ਼ੇਅਰਾਂ 'ਚ ਆਈ.ਐਫ.ਬੀ.ਐਗਰੋ, ਮੈਟਾਲੀਸਟ ਫੋਰਜਨ, ਅਸਟੇਕ ਆਟੋ, ਭੂਸ਼ਣ ਸਟੀਲ ਅਤੇ ਫਿਊਚਰ ਅੰਟਰਪ੍ਰਾਈਜ਼ਜ ਡੀਵੀਆਰ 12.6-6.5 ਫੀਸਦੀ ਤੱਕ ਉਛਲੇ ਹਨ।


Related News