ਬਜ਼ਾਰ 'ਚ ਗਿਰਾਵਟ, ਸੈਂਸੈਕਸ 141 ਅੰਕ ਡਿੱਗਾ ਅਤੇ ਨਿਫਟੀ 11125 ਦੇ ਪੱਧਰ 'ਤੇ ਬੰਦ

10/07/2019 3:57:40 PM

ਮੁੰਬਈ — ਭਾਰਤੀ ਸ਼ੇਅਰ ਬਜ਼ਾਰ ਅੱਜ ਗਿਰਾਵਟ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਆਖਿਰ 'ਚ ਸੈਂਸੈਕਸ 141.33 ਅੰਕ ਯਾਨੀ 0.38 ਫੀਸਦੀ ਡਿੱਗ ਕੇ 37,531.98 'ਤੇ ਅਤੇ ਨਿਫਟੀ 49.45 ਅੰਕ ਯਾਨੀ 0.44 ਫੀਸਦੀ ਡਿੱਗ ਕੇ 11,125.30 ਦੇ ਪੱਧਰ 'ਤੇ ਬੰਦ ਹੋਇਆ।

ਸਮਾਲ-ਮਿਡਕੈਪ ਸ਼ੇਅਰਾਂ 'ਚ ਗਿਰਾਵਟ

ਅੱਜ ਦੇ ਕਾਰੋਬਾਰ 'ਚ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੰਬਈ ਸਟਾਕ ਐਕਸਚੇਂਜ ਦਾ ਸਮਾਲਕੈਪ ਇੰਡੈਕਸ 0.75 ਫੀਸਦੀ ਅਤੇ ਮਿਡਕੈਪ ਇੰਡੈਕਸ 0.24 ਫੀਸਦੀ ਡਿੱਗ ਕੇ ਬੰਦ ਹੋਇਆ ਹੈ।

ਬੈਂਕਿੰਗ ਸ਼ੇਅਰਾਂ 'ਚ ਹਲਕੀ ਤੇਜ਼ੀ

ਬੈਂਕ ਸ਼ੇਅਰਾਂ 'ਚ ਹਲਕੀ ਤੇਜ਼ੀ ਦੇਖਣ ਨੂੰ ਮਿਲੀ। ਬੈਂਕ ਨਿਫਟੀ ਇੰਡੈਕਸ 36 ਅੰਕ ਵਧ ਕੇ 27767 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਆਈ.ਟੀ. ਇੰਡੈਕਸ 'ਚ 0.61 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਮੈਟਲ, ਫਾਰਮਾ 'ਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦਾ ਮੈਟਲ ਇੰਡੈਕਸ 1.19 ਫੀਸਦੀ, ਫਾਰਮਾ ਇੰਡੈਕਸ 3.35 ਫੀਸਦੀ ਡਿੱਗ ਕੇ ਬੰਦ ਹੋਇਆ ਹੈ

ਟਾਪ ਗੇਨਰਜ਼

ਯੈੱਸ ਬੈਂਕ, ਜ਼ੀ ਐੈਂਟਰਟੇਨਮੈਂਟ, ਬ੍ਰਿਟਾਨਿਆ, ਐਕਸਿਸ ਬੈਂਕ, ਨੈਸਲੇ, ਬਜਾਜ ਆਟੋ, ਭਾਰਤੀ ਏਅਰਟੈੱਲ, ਹੀਰੋ ਮੋਟੋਕਾਰਪ

ਟਾਪ ਲੂਜ਼ਰਜ਼

ਬੀ.ਪੀ.ਸੀ.ਐਲ., ਓ.ਐਨ.ਜੀ.ਸੀ., ਜੇ.ਐਸ.ਡਬਲਯੂ ਸਟੀਲ, ਅਲਟ੍ਰਾਟੈਕ ਸੀਮੈਂਟ, ਸਿਪਲਾ, ਆਈ.ਟੀ.ਸੀ., ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ


Related News