ਸੈਂਸੈਕਸ 180 ਅੰਕ ਡਿੱਗ ਕੇ 39600 ਦੇ ਹੇਠਾਂ ਆਇਆ, ਜੈੱਟ ਏਅਰਵੇਜ਼ ਦਾ ਸ਼ੇਅਰ 12 ਫੀਸਦੀ ਡਿੱਗਾ

06/14/2019 11:30:00 AM

ਮੁੰਬਈ—ਸ਼ੇਅਰ ਬਾਜ਼ਾਰ 'ਚ ਅੱਜ ਵੀ ਗਿਰਾਵਟ ਬਣੀ ਹੋਈ ਹੈ। ਕਾਰੋਬਾਰ ਦੌਰਾਨ ਸੈਂਸੈਕਸ 180 ਅੰਕ ਡਿੱਗ ਕੇ 39,561.28 'ਤੇ ਆ ਗਿਆ ਹੈ। ਨਿਫਟੀ 'ਚ 64 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ। ਇਸ ਨੇ 11,849.55 ਦਾ ਹੇਠਲਾ ਪੱਧਰ ਛੂਹਿਆ। ਜੈੱਟ ਏਅਰਵੇਜ਼ ਦੇ ਸ਼ੇਅਰ 'ਚ ਅੱਜ ਵੀ ਬਿਕਵਾਲੀ ਹਾਵੀ ਹੈ। ਸ਼ੇਅਰ 12 ਫੀਸਦੀ ਟੁੱਟ ਗਿਆ। ਵੀਰਵਾਰ ਨੂੰ 17 ਫੀਸਦੀ ਦੀ ਗਿਰਾਵਟ ਦੇ ਨਾਲ ਬੰਦ ਹੋਇਆ ਸੀ।
ਸੈਂਸੈਕਸ ਦੇ 30 'ਚੋਂ 20 ਅਤੇ ਨਿਫਟੀ ਦੇ 50 'ਚੋਂ 35 ਸ਼ੇਅਰਾਂ 'ਚ ਨੁਕਸਾਨ ਦਰਜ ਕੀਤਾ ਗਿਆ ਹੈ। ਇੰਡੀਆਬੁਲਸ ਹਾਊਸਿੰਗ ਫਾਈਨੈਂਸ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ 2-2 ਫੀਸਦੀ ਟੁੱਟ ਗਏ। ਦੂਜੇ ਪਾਸੇ ਪਾਵਰ ਗ੍ਰਿਡ 'ਚ 1 ਫੀਸਦੀ ਦਾ ਵਾਧਾ ਦੇਖਿਆ ਗਿਆ। ਵੇਦਾਂਤਾ ਅਤੇ ਓ.ਐੱਨ.ਜੀ.ਸੀ. 'ਚ 0.50 ਤੋਂ 0.60 ਫੀਸਦੀ ਤੱਕ ਤੇਜ਼ੀ ਆਈ।
ਵਿਸ਼ਲੇਸ਼ਕਾਂ ਮੁਤਾਬਕ ਕਰੂਡ ਦੀ ਕੀਮਤ 'ਚ ਤੇਜ਼ੀ ਆਉਣ, ਅਮਰੀਕਾ-ਚੀਨ ਦੇ ਵਿਚਕਾਰ ਵਪਾਰ ਗੱਲਬਾਤ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਵਿਦੇਸ਼ੀ ਬਾਜ਼ਾਰਾਂ ਦੀ ਕਮਜ਼ੋਰੀ ਨਾਲ ਭਾਰਤੀ ਬਾਜ਼ਾਰ 'ਚ ਵੀ ਬਿਕਵਾਲੀ ਦਾ ਦਬਾਅ ਹੈ। ਨਿਵੇਸ਼ਕਾਂ ਦੀ ਨਜ਼ਰ ਅੱਜ ਆਉਣ ਵਾਲੇ ਥੋਕ ਮਹਿੰਗਾਈ ਦਰ ਦੇ ਆਂਕੜਿਆਂ 'ਤੇ ਵੀ ਬਣੀ ਹੋਈ ਹੈ।


Aarti dhillon

Content Editor

Related News