ਸੈਂਸਕਸ 42 ਅੰਕ ਮਜ਼ਬੂਤ ਹੋ ਕੇ 60901 ਦੇ ਲੈਵਲ ''ਤੇ ਖੁੱਲ੍ਹਿਆ, ਨਿਫਟੀ 18100 ਦੇ ਕੋਲ
Friday, Jan 20, 2023 - 10:46 AM (IST)

ਨਵੀਂ ਦਿੱਲੀ—ਘਰੇਲੂ ਸ਼ੇਅਰ ਬਾਜ਼ਾਰ 'ਚ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਦੀ ਸ਼ੁਰੂਆਤ ਸਪਾਟ ਹੋਈ ਹੈ। ਹਾਲਾਂਕਿ ਇਸ ਦੌਰਾਨ ਸੈਂਸੈਕਸ 42 ਅੰਕਾਂ ਦੇ ਵਾਧੇ ਨਾਲ 60,901.16 ਦੇ ਪੱਧਰ 'ਤੇ ਖੁੱਲ੍ਹਣ 'ਚ ਸਫ਼ਲ ਰਿਹਾ। ਦੂਜੇ ਪਾਸੇ ਨਿਫਟੀ 18100 ਦੇ ਪੱਧਰ ਦੇ ਨੇੜੇ ਕਾਰੋਬਾਰ ਕਰਦਾ ਨਜ਼ਰ ਆਇਆ। ਹਿੰਦੁਸਤਾਨ ਜ਼ਿੰਕ ਦੇ ਸ਼ੇਅਰਾਂ 'ਚ ਅੱਠ ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰ ਵੀ ਤਿੰਨ ਫੀਸਦੀ ਤੱਕ ਕਮਜ਼ੋਰ ਹੋਏ ਹਨ।