ਸ਼ੇਅਰ ਬਾਜ਼ਾਰ 'ਚ ਉਛਾਲ, 708 ਅੰਕ ਮਜ਼ਬੂਤ ਹੋਇਆ ਸੈਂਸੈਕਸ ਅਤੇ ਨਿਫਟੀ 11,900 ਦੇ ਪਾਰ

02/04/2020 11:12:57 AM

ਨਵੀਂ ਦਿੱਲੀ—ਬਜਟ ਵਾਲੇ ਦਿਨ ਆਈ ਤਗੜੀ ਗਿਰਾਵਟ ਦੇ ਬਾਅਦ ਕਾਰੋਬਾਰੀ ਹਫਤੇ ਦੇ ਦੂਜੇ ਦਿਨ ਭਾਵ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 708.80 ਅੰਕ ਮਜ਼ਬੂਤ ਹੋ ਕੇ 40581.11 'ਤੇ ਪਹੁੰਚ ਗਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 208.15 ਅੰਕ ਦੇ ਵਾਧੇ ਨਾਲ 11,916.05 ਅੰਕ 'ਤੇ ਪਹੁੰਚ ਗਿਆ ਹੈ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 124.55 ਅੰਕ ਦੇ ਵਾਧੇ ਨਾਲ 11827.40 ਅੰਕ 'ਤੇ ਖੁੱਲ੍ਹਿਆ ਹੈ।
ਦੱਸ ਦੇਈਏ ਕਿ ਸੋਮਵਾਰ ਨੂੰ ਸੈਂਸੈਕਸ 137 ਅੰਕ ਦੇ ਵਾਧੇ ਨਾਲ ਬੰਦ ਹੋਇਆ। ਐੱਚ.ਯੂ.ਐੱਲ., ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਏਸ਼ੀਅਨ ਪੇਂਟਸ ਦੀ ਅਗਵਾਈ 'ਚ ਇਹ ਤੇਜ਼ੀ ਆਈ। ਉਤਾਰ-ਚੜ੍ਹਾਅ ਵਾਲੇ ਕਾਰੋਬਾਰ 'ਚ 30 ਸ਼ੇਅਰਾਂ ਵਾਲਾ ਬੀ.ਐੱਸ.ਈ.  ਸੈਂਸੈਕਸ 136.78 ਅੰਕ ਭਾਵ 0.34 ਫੀਸਦੀ ਮਜ਼ਬੂਤ ਹੋ ਕੇ 39,872.31 ਅੰਕ ਰਿਹਾ। ਕਾਰੋਬਾਰ ਦੇ ਦੌਰਾਨ ਇਹ ਉੱਚਾਈ 'ਚ 40,014.90 ਅੰਕ ਅਤੇ ਹੇਠਾਂ 'ਚ 39,563.07 ਅੰਕ ਤੱਕ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 46.05 ਅੰਕ ਭਾਵ 0.39 ਫੀਸਦੀ ਦੇ ਵਾਧੇ ਨਾਲ 11,707.90 ਅੰਕ 'ਤੇ ਬੰਦ ਹੋਇਆ ਹੈ।
ਸੈਂਸੈਕਸ ਦੇ ਸ਼ੇਅਰਾਂ 'ਚ ਜ਼ਿਆਦਾ ਲਾਭ 'ਚ ਏਸ਼ੀਅਨ ਪੇਂਟਸ ਰਿਹਾ। ਇਸ 'ਚ 6.32 ਫੀਸਦੀ ਦੀ ਤੇਜ਼ੀ ਆਈ। ਉਸ ਦੇ ਬਾਅਦ ਨੈਸਲੇ ਇੰਡੀਆ, ਐੱਚ.ਯੂ.ਐੱਲ., ਬਜਾਜ ਆਟੋ, ਇੰਡਸਇੰਡ ਬੈਂਕ, ਟਾਟਾ ਸਟੀਲ, ਮਾਰੂਤੀ ਅਤੇ ਪਾਵਰ ਗ੍ਰਿਡ ਸ਼ਾਮਲ ਹੈ। ਉੱਧਰ ਦੂਜੇ ਪਾਸੇ ਆਈ.ਟੀ.ਸੀ. 'ਚ 5.09 ਫੀਸਦੀ ਦੀ ਗਿਰਾਵਟ ਰਹੀ। ਇਸ ਦੇ ਇਲਾਵਾ ਟੀ.ਸੀ.ਐੱਸ., ਐੱਚ.ਸੀ.ਐੱਲ. ਟੈੱਕ, ਹੀਰੋ ਮੋਟੋਕਾਰਪ ਅਤੇ ਟੈੱਕ ਮਹਿੰਦਰਾ ਨੁਕਸਾਨ 'ਚ ਰਹੇ। ਕੰਪਨੀਆਂ ਦੇ ਖਰੀਦ ਪ੍ਰਬੰਧਕਾਂ ਦੇ ਵਿਚਕਾਰ ਕੀਤੇ ਜਾਣ ਵਾਲੇ ਮਾਸਿਕ ਸਰਵੇਖਣ ਆਈ.ਐੱਚ.ਐੱਸ. ਮਾਰਕਿਟ ਮੈਨਿਊਫੈਕਚਰਿੰਗ ਪੀ.ਐੱਮ.ਆਈ. ਇੰਡੈਕਸ (ਵਿਨਿਰਮਾਣ ਪੀ.ਐੱਮ.ਆਈ.) ਜਨਵਰੀ 'ਚ 55.3 ਅੰਕ ਰਿਹਾ ਜੋ ਦਸੰਬਰ 'ਚ 52.7 ਸੀ। ਇਹ ਨਵੇਂ ਕਾਰੋਬਾਰੀ ਆਰਡਰ 'ਚ ਵਾਧਾ ਨੂੰ ਦੱਸਦਾ ਹੈ। ਪੀ.ਐੱਮ.ਆਈ. ਦਾ ਇਹ 2012 ਤੋਂ 2020 ਦੀ ਮਿਆਦ 'ਚ ਇਸ ਦਾ ਸਭ ਤੋਂ ਉੱਚਾ ਪੱਧਰ ਹੈ।


Aarti dhillon

Content Editor

Related News