ਸ਼ੇਅਰ ਬਾਜ਼ਾਰ 'ਚ ਤੇਜ਼ੀ, ਸੈਂਸੈਕਸ ਨੇ ਬਣਾਇਆ ਰਿਕਾਰਡ, ਪਹਿਲੀ ਵਾਰ 70,000 ਦੇ ਪਾਰ

Monday, Dec 11, 2023 - 10:25 AM (IST)

ਸ਼ੇਅਰ ਬਾਜ਼ਾਰ 'ਚ ਤੇਜ਼ੀ, ਸੈਂਸੈਕਸ ਨੇ ਬਣਾਇਆ ਰਿਕਾਰਡ, ਪਹਿਲੀ ਵਾਰ 70,000 ਦੇ ਪਾਰ

ਨਵੀਂ ਦਿੱਲੀ- ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਰਿਕਾਰਡ ਪੱਧਰ 'ਤੇ ਰਹੀ। ਸੈਂਸੈਕਸ 100 ਅੰਕਾਂ ਦੀ ਤੇਜ਼ੀ ਨਾਲ ਆਲ ਟਾਈਮ ਹਾਈ 69,925 ਦੇ ਪੱਧਰ ਨਾਲ ਖੁੱਲ੍ਹਿਆ ਪਰ ਕੁਝ ਹੀ ਦੇਰ ਬਾਅਦ ਇਹ 70,000 ਦੇ ਅੰਕੜੇ ਦੇ ਪਾਰ ਪਹੁੰਚ ਗਿਆ। ਸੈਂਸੈਕਸ ਪਹਿਲੀ ਵਾਰ 70,000 ਦੇ ਪਾਰ ਪਹੁੰਚਿਆ ਹੈ। ਇਸ ਨੇ 70,048 ਦੇ ਪੱਧਰ ਨੂੰ ਛੂਹਿਆ।

ਇਹ ਵੀ ਪੜ੍ਹੋ-  Aadhaar ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਹੁਣ ਬਿਨ੍ਹਾਂ Finger Print ਦੇ ਬਣ ਸਕੇਗਾ ਆਧਾਰ ਕਾਰਡ

ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 102 ਅੰਕਾਂ ਦੀ ਲੀਡ ਨਾਲ 69,925 ਦੇ  ਪੱਧਰ 'ਤੇ ਟਰੇਡ ਕਰ ਰਿਹਾ ਸੀ। ਇਸੇ ਤਰ੍ਹਾਂ ਦੇ ਰੁਝਾਨ ਨੂੰ ਦਰਸਾਉਂਦੇ ਹੋਏ, 50 ਸ਼ੇਅਰਾਂ ਵਾਲਾ ਨਿਫਟੀ 21,019.80 ਅੰਕਾਂ ਦੇ ਉੱਚਤਮ ਪੱਧਰ 'ਤੇ ਪਹੁੰਚ ਗਿਆ। ਬਾਅਦ 'ਚ ਇਹ 15.25 ਅੰਕ ਜਾਂ 0.07 ਫੀਸਦੀ ਦੇ ਵਾਧੇ ਨਾਲ 20,984.65 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੁਰੂਆਤੀ ਕਾਰੋਬਾਰ 'ਚ ਨਿਫਟੀ ਦੇ 27 ਸ਼ੇਅਰ ਵਧੇ ਜਦਕਿ 22 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਟਾਪ ਗੇਨਰ ਵਿਚ ਓ. ਐਨ. ਜੀ. ਸੀ., ਕੋਲ ਇੰਡੀਆ, ਇੰਡਸਇੰਡ ਬੈਂਕ, ਟੇਕ ਮਹਿੰਦਰਾ ਅਤੇ ਐਸ. ਬੀ. ਆਈ. ਵਰਗੇ ਸਟਾਕਸ ਸਨ। 

ਇਹ ਵੀ ਪੜ੍ਹੋ- ਗੁਜਰਾਤ ਤੋਂ ਬਾਅਦ ਹੁਣ ਟਾਟਾ ਇਸ ਸੂਬੇ 'ਚ ਲਾਏਗਾ ਸੈਮੀਕੰਡਕਟਰ ਪਲਾਂਟ, ਕਰੇਗਾ 40000 ਕਰੋੜ ਦਾ ਨਿਵੇਸ਼

ਦੱਸ ਦੇਈਏ ਕਿ ਪਿਛਲੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 2,344.41 ਅੰਕ ਜਾਂ 3.47 ਫੀਸਦੀ ਵਧਿਆ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ 30 ਸ਼ੇਅਰਾਂ 'ਤੇ ਆਧਾਰਿਤ ਸੈਂਸੈਕਸ 303.91 ਅੰਕ ਜਾਂ 0.44 ਫੀਸਦੀ ਵਧ ਕੇ 69,825.60 ਅੰਕਾਂ ਦੇ ਆਪਣੇ ਸਭ ਤੋਂ ਵਧੇਰੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ।

ਇਹ ਵੀ ਪੜ੍ਹੋ :   Good News! ਹੁਣ ਇਹ ਦੇਸ਼ ਵੀ ਭਾਰਤੀਆਂ ਨੂੰ ਦੇਵੇਗਾ ਵੀਜ਼ਾ ਫ੍ਰੀ ਐਂਟਰੀ , 3 ਦੇਸ਼ ਪਹਿਲਾਂ ਹੀ ਕਰ ਚੁੱਕੇ ਨੇ ਐਲਾਨ

ਆਓ ਜਾਣਦੇ ਹਾਂ ਕਦੋਂ-ਕਦੋਂ ਤੇ ਕਿਵੇਂ ਸੈਂਸੈਕਸ ਨੇ ਰਿਕਾਰਡ ਪੱਧਰ ਨੂੰ ਛੂੁਹਿਆ

ਸੈਂਸੈਕਸ ਦਾ ਪੱਧਰ  ਕਦੋਂ ਰਿਕਾਰਡ ਪੱਧਰ 'ਤੇ ਪਹੁੰਚਿਆ
1,000 25 ਜੁਲਾਈ 1990
10,000 6 ਫਰਵਰੀ 2006
20,000 29 ਅਕਤੂਬਰ 2007
30,000 4 ਮਾਰਚ 2015
40,000 23 ਮਈ 2019
50,000 21 ਜਨਵਰੀ 2021
60,000 24 ਸਤੰਬਰ 2021
70,000 11 ਦਸੰਬਰ 2023

 


author

Tanu

Content Editor

Related News