ਬਜ਼ਾਰ ''ਚ ਹਲਕਾ ਵਾਧਾ, ਸੈਂਸੈਕਸ 22 ਅੰਕ ਚੜ੍ਹਿਆ ਅਤੇ ਨਿਫਟੀ 11913 ਦੇ ਪੱਧਰ ''ਤੇ ਬੰਦ

11/11/2019 3:50:41 PM

ਮੁੰਬਈ — ਭਾਰਤੀ ਸ਼ੇਅਰ ਬਜ਼ਾਰ ਅੱਜ ਹਲਕਾ ਵਾਧਾ ਲੈ ਕੇ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 21.47 ਅੰਕ ਯਾਨੀ 0.053 ਫੀਸਦੀ ਦੇ ਵਾਧੇ ਨਾਲ 40,345.08 ਦੇ ਪੱਧਰ 'ਤੇ ਅਤੇ ਨਿਫਟੀ 4.80 ਅੰਕ ਯਾਨੀ 0.040 ਫੀਸਦੀ ਦੇ ਵਾਧੇ ਨਾਲ 11,912.95 ਦੇ ਪੱਧਰ 'ਤੇ ਬੰਦ ਹੋਏ ਹਨ।

ਮਿਡ-ਸਮਾਲਕੈਪ ਸ਼ੇਅਰਾਂ 'ਚ ਵਾਧਾ

ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੰਬਈ ਸਟਾਕ ਐਕਸਚੇਂਜ ਦਾ ਮਿਡਕੈਪ ਇੰਡੈਕਸ 0.33 ਫੀਸਦੀ ਵਧ ਕੇ 14774 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.17 ਫੀਸਦੀ ਦੇ ਵਾਧੇ ਨਾਲ 13497 ਦੇ ਪਾਰ ਬੰਦ ਹੋਇਆ ਹੈ।

ਬੈਂਕਿੰਗ ਸ਼ੇਅਰਾਂ 'ਚ ਵਾਧਾ

ਬੈਂਕ ਨਿਫਟੀ 389 ਅੰਕਾਂ ਦੇ ਵਾਧੇ ਨਾਲ 31138 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਮੈਟਲ, ਫਾਰਮਾ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦਾ ਮੈਟਲ ਇੰਡੈਕਸ 0.19 ਫੀਸਦੀ, ਫਾਰਮਾ ਇੰਡੈਕਸ 0.06 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ ਹੈ।

ਟਾਪ ਗੇਨਰਜ਼

ਜ਼ੀ ਐਂਟਰਟੇਨਮੈਂਟ , ਯੈੱਸ ਬੈਂਕ, ਬੀ.ਪੀ.ਸੀ.ਐਲ, ਗੇਲ, ਇੰਡਸਇੰਡ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਟਾਟਾ ਮੋਟਰਜ਼, ਐਕਸਿਸ ਬੈਂਕ

ਟਾਪ ਲੂਜ਼ਰਜ਼

ਨੈਸਲੇ, ਹੀਰੋ ਮੋਟੋਕਾਰਪ, ਵੇਦਾਂਤਾ, ਹਿੰਡਾਲਕੋ, ਸਿਪਲਾ, ਟੀ.ਸੀ.ਐਸ., ਏਸ਼ੀਅਨ ਪੇਂਟਸ, ਰਿਲਾਇੰਸ


Related News