ਬਾਜ਼ਾਰ ''ਚ ਗਿਰਾਵਟ, ਸੈਂਸੈਕਸ 19 ਅੰਕ ਡਿੱਗਾ ਅਤੇ ਨਿਫਟੀ 10770 ਤੋਂ ਹੇਠਾਂ ਬੰਦ

Friday, Jun 08, 2018 - 04:40 PM (IST)

ਬਾਜ਼ਾਰ ''ਚ ਗਿਰਾਵਟ, ਸੈਂਸੈਕਸ 19 ਅੰਕ ਡਿੱਗਾ ਅਤੇ ਨਿਫਟੀ 10770 ਤੋਂ ਹੇਠਾਂ ਬੰਦ

ਬਿਜ਼ਨਸ ਡੈਸਕ — ਗਲੋਬਲ ਬਾਜ਼ਰਾਂ ਤੋਂ ਮਿਲੇ-ਜੁਲੇ ਕਮਜ਼ੋਰ ਸੰਕੇਤਾਂ ਕਾਰਨ ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ। ਕਾਰੋਬਾਰ ਦੇ ਆਖਿਰ 'ਚ ਅੱਜ ਸੈਂਸੈਕਸ 19.41 ਅੰਕ ਯਾਨੀ 0.055 ਫੀਸਦੀ ਡਿੱਗ ਕੇ 35,443.67 'ਤੇ ਅਤੇ ਨਿਫਟੀ 0.70 ਅੰਕ ਯਾਨੀ 0.006 ਫੀਸਦੀ ਡਿੱਗ ਕੇ 10,767.65 'ਤੇ ਬੰਦ ਹੋਇਆ।
ਮਿਡਕੈਪ-ਸਮਾਲਕੈਪ ਸ਼ੇਅਰਾਂ ਵਿਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਅੱਜ ਵਾਧਾ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.42 ਫੀਸਦੀ ਵਧ ਕੇ ਅਤੇ ਸਮਾਲਕੈਪ ਇੰਡੈਕਸ 0.58 ਫੀਸਦੀ ਵਧ ਕੇ ਬੰਦ ਹੋਇਆ। ਨਿਫਟੀ ਦਾ ਮਿਡਕੈਪ 100 ਇੰਡੈਕਸ 0.37 ਫੀਸਦੀ ਵਧ ਕੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ ਵਿਚ ਗਿਰਾਵਟ
ਬੈਂਕਿੰਗ ਅਤੇ ਮੈਟਲ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 66 ਅੰਕ ਡਿੱਗ ਕੇ 26451 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨਿਫਟੀ ਮੈਟਲ 'ਚ 0.40 ਫੀਸਦੀ ਅਤੇ ਆਟੋ 'ਚ 0.09 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਫਾਰਮਾ 'ਚ 4.26 ਫੀਸਦੀ ਅਤੇ ਨਿਫਟੀ ਆਈ.ਟੀ. 'ਚ 0.63 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਟਾਪ ਗੇਨਰਜ਼
ਸਨ ਫਾਰਮਾ, ਲੁਪਿਨ, ਡਾ. ਰੈਡੀਜ਼ ਲੈਬ, ਸਿਪਲਾ, ਟਾਟਾ ਮੋਟਰਜ਼, ਐੱਸ.ਬੀ.ਆਈ. ਰਿਲਾਇੰਸ
ਟਾਪ ਲੂਜ਼ਰਜ਼
ਹਿੰਡਾਲਕੋ, ਪਾਵਰ ਗ੍ਰਿਡ ਕਾਰਪ, ਬੀ.ਪੀ.ਸੀ.ਐੱਲ., ਐੱਚ.ਡੀ.ਐੱਫ.ਸੀ., ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਆਈ.ਟੀ.ਸੀ.


Related News