Coronavirus ਕਾਰਨ ਸ਼ੇਅਰ ਬਜ਼ਾਰ ਧੜਾਮ, ਸੈਂਸੈਕਸ 458 ਅੰਕ ਡਿੱਗ ਕੇ 41,155 'ਤੇ ਬੰਦ

01/27/2020 3:50:29 PM

ਮੁੰਬਈ — ਦੁਨੀਆ ਭਰ 'ਚ ਫੈਲ ਰਹੇ ਕੋਰੋਨਾ ਵਾਇਰਸ ਦੀ ਚਿੰਤਾ ਦਾ ਅਸਰ ਸ਼ੇਅਰ ਬਜ਼ਾਰ 'ਤੇ ਵੀ ਦਿਖਾਈ ਦੇ ਰਿਹਾ ਹੈ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਬੰਬਈ ਸਟਾਕ ਐਕਸਚੇਂਜ ਦਾ ਬੀ.ਐਸ.ਈ. ਸੈਂਸੈਕਸ 458.07 ਅੰਕ ਯਾਨੀ ਕਿ 1.10 ਫੀਸਦੀ ਦੀ ਗਿਰਾਵਟ ਨਾਲ 41,155.12 ਅੰਕਾਂ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 129.25 ਅੰਕ ਯਾਨੀ ਕਿ 1.06 ਫੀਸਦੀ ਦੀ ਭਾਰੀ ਗਿਰਾਵਟ ਨਾਲ 12,119 ਅੰਕ 'ਤੇ ਡਿੱਗ ਕੇ ਬੰਦ ਹੋਇਆ ਹੈ।

ਕੱਲ੍ਹ ਵਾਇਦਾ ਬਜ਼ਾਰ ਦੀਆਂ 5 ਕੰਪਨੀਆਂ ਦੇ ਨਤੀਜੇ ਜਾਰੀ ਹੋਣ ਵਾਲੇ ਹਨ। MARUTI, CENTURY TEXT, MANAPPURAM FINANCE, M&M FINANCIAL ਅਤੇ CUMMINS INDIA ਇਸ ਤੋਂ ਇਲਾਵਾ JK LAKSHMI CEMENT 'ਤੇ ਵੀ ਬਜ਼ਾਰ ਦੀ ਨਜ਼ਰ ਰਹੇਗੀ।

ਮਿਡਕੈਪ 'ਚ ਲਗਾਤਾਰ ਤੀਜੇ ਦਿਨ ਖਰੀਦਦਾਰੀ ਜਾਰੀ ਹੈ। ਕੋਰੋਨਾ ਵਾਇਰਸ ਕਾਰਨ ਨਿਫਟੀ, ਨਿਫਟੀ ਬੈਂਕ ਵਿਚ ਗੈਪ ਡਾਊਨ ਓਪਨਿੰਗ ਦੇ ਬਾਅਦ ਦਬਾਅ ਬਰਕਰਾਰ ਹੈ। ਅੱਜ ਮੈਟਲ ਅਤੇ ਬੈਂਕ 'ਚ ਗਿਰਾਵਟ ਜ਼ਿਆਦਾ ਦਿਖ ਰਹੀ ਹੈ।

ਟਾਪ ਗੇਨਰਜ਼

M&M , ICICI ਬੈਂਕ, AXIS ਬੈਂਕ, ਏਸ਼ੀਅਨ ਪੇਂਟਸ, ਮਾਰੂਤੀ, ਬਜਾਜ-ਆਟੋ, ਸਨ ਫਾਰਮਾ

ਟਾਪ ਲੂਜ਼ਰਜ਼

ਐਚ.ਸੀ.ਐਲ. ਟੈੱਕ, ਹਿੰਦੁਸਤਾਨ ਯੂਨੀਲੀਵਰ, ਬਜਾਜ ਫਾਇਨਾਂਸ, ਹੀਰੋ ਮੋਟੋ ਕੰਪਨੀ, ਟੀ.ਸੀ.ਐਸ., ਓ.ਐਨ.ਜੀ.ਸੀ., ਐਲ.ਟੀ., ਨੈਸਲੇ ਇੰਡੀਆ, ਰਿਲਾਇੰਸ, ਟਾਈਟਨ


Related News