ਸੈਂਸੈਕਸ 33157 'ਤੇ ਅਤੇ ਨਿਫਟੀ 10,320 'ਤੇ ਬੰਦ
Friday, Oct 27, 2017 - 04:21 PM (IST)
ਨਵੀਂ ਦਿੱਲੀ—ਘਰੇਲੂ ਸ਼ੇਅਰਾਂ ਦਾ ਨਵੇਂ ਉੱਚਤਮ ਪੱਧਰਾਂ ਦਾ ਰਿਕਾਰਡ ਬਣਾਉਣ ਦਾ ਸਿਲਾਸਿਲਾ ਜਾਰੀ ਹੈ। ਅੱਜ ਵੀ ਸੈਂਸੈਕਸ ਅਤੇ ਨਿਫਟੀ ਨੇ ਨਵੇਂ ਉੱਚਤਮ ਪੱਧਰਾਂ ਨੂੰ ਛੂਹਿਆ ਹੈ। ਨਿਫਟੀ ਨੇ 10,366.15 ਦਾ ਨਵਾਂ ਰਿਕਾਰਡ ਦਾ ਉੱਚਤਮ ਪੱਧਰ ਬਣਾਇਆ ਹੈ ਜਦਕਿ ਸੈਂਸੈਕਸ 33,286.51 ਦੇ ਨਵੇਂ ਰਿਕਾਰਡ ਪੱਧਰ ਤੱਕ ਪਹੁੰਚਣ 'ਚ ਕਾਮਯਾਬ ਹੋਇਆ। ਹਾਲਾਂਕਿ ਬਾਜ਼ਾਰ ਆਪਣਾ ਵਾਧਾ ਬਣਾਏ ਰੱਖਣ 'ਚ ਕਾਮਯਾਬ ਨਹੀਂ ਹੋ ਸਕੇ। ਸੈਂਸੈਕਸ ਕਿਸੇ ਤਰ੍ਹਾਂ ਮਾਮੂਲੀ ਵਾਧੇ 'ਤੇ ਬੰਦ ਹੋਇਆ ਹੈ, ਤਾਂ ਨਿਫਟੀ ਕਮਜ਼ੋਰੀ ਦੇ ਨਾਲ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਥੋੜ੍ਹੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.3 ਫੀਸਦੀ ਵਧ ਕੇ ਬੰਦ ਹੋਇਆ ਹੈ। ਜਦਕਿ ਨਿਫਟੀ ਦਾ ਮਿਡਕੈਪ 100 ਇੰਡੈਕਸ ਸਪਾਟ ਹੋ ਕੇ ਬੰਦ ਹੋਇਆ ਹੈ। ਬੀ. ਐੱਸ. ਈ. ਦੇ ਸਮਾਲਕੈਪ ਇੰਡੈਕਸ 0.25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਬੈਂਕਿੰਗ, ਰਿਐਲਟੀ, ਆਈ. ਟੀ., ਮੈਟਲ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਬਿਕਵਾਲੀ ਨਾਲ ਬਾਜ਼ਾਰ 'ਤੇ ਦਬਾਅ ਬਣਿਆ। ਬੈਂਕ ਨਿਫਟੀ 0.75 ਫੀਸਦੀ ਦੀ ਗਿਰਾਵਟ ਦੇ ਨਾਲ 24,839.5 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਪੀ. ਐੱਸ. ਯੂ ਬੈਂਕ ਇੰਡੈਕਸ 'ਚ 4.2 ਫੀਸਦੀ, ਆਈ. ਟੀ., ਇੰਡੈਕਸ 'ਚ 0.2 ਫੀਸਦੀ ਅਤੇ ਮੈਟਲ ਇੰਡੈਕਸ 'ਚ 0.2 ਫੀਸਦੀ ਦੀ ਕਮਜ਼ੋਰੀ ਆਈ ਹੈ। ਬੀ. ਐੱਸ. ਈ. ਦੇ ਰਿਐਲਟੀ ਇੰਡੈਕਸ 'ਚ 0.5 ਫੀਸਦੀ ਅਤੇ ਆਇਲ ਐਂਡ ਗੈਸ ਇੰਡੈਕਸ 'ਚ 1.2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਹਾਲਾਂਕਿ ਆਟੋ, ਐੱਫ. ਐੱਮ. ਸੀ. ਜੀ., ਮੀਡੀਆ ਅਤੇ ਫਾਰਮਾ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਨਜ਼ਰ ਆਈ ਹੈ। ਨਿਫਟੀ ਦੇ ਆਟੋ ਇੰਡੈਕਸ 'ਚ ਕਰੀਬ 1 ਫੀਸਦੀ, ਐੱਫ. ਐੱਮ. ਸੀ. ਜੀ. ਇੰਡੈਕਸ 'ਚ 0.7 ਫੀਸਦੀ, ਮੀਡੀਆ ਇੰਡੈਕਸ 'ਚ 1.5 ਫੀਸਦੀ ਅਤੇ ਫਾਰਮਾ ਇੰਡੈਕਸ 'ਚ 2.4 ਫੀਸਦੀ ਦੀ ਮਜ਼ਬੂਤੀ ਆਈ ਹੈ।
ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਸੈਂਸੈਕਸ 10 ਅੰਕ ਵਧ ਕੇ 33,157 ਦੇ ਪੱਧਰ 'ਤੇ ਸਪਾਟ ਹੋ ਕੇ ਬੰਦ ਹੋਇਆ ਹੈ। ਐੱਨ. ਐੱਸ. ਈ. ਦਾ 50 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਨਿਫਟੀ 21 ਅੰਕ ਭਾਵ 0.2 ਫੀਸਦੀ ਡਿੱਗ ਕੇ 10,323 ਦੇ ਪੱਧਰ 'ਤੇ ਬੰਦ ਹੋਇਆ ਹੈ।
