ਪੰਜਾਬ ''ਚ ਇਕੱਠੀਆਂ 3 ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
Friday, Mar 20, 2026 - 01:20 PM (IST)
ਜਲੰਧਰ- ਜੇਕਰ ਤੁਸੀਂ ਵੀ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਹਾਡੇ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਵਿਚ ਲਗਾਤਾਰ ਤਿੰਨ ਛੁੱਟੀਆਂ ਆ ਰਹੀਆਂ ਹਨ, ਜਿਸ ਕਰਕੇ ਸਕੂਲ ਅਤੇ ਕਾਜਲ ਬੰਦ ਰਹਿਣਗੇ। 21 ਮਾਰਚ ਸ਼ਨੀਵਾਰ ਨੂੰ ਈਦ ਦਾ ਤਿਉਹਾਰ ਆ ਰਿਹਾ ਹੈ। ਈਦ-ਉਲ-ਫਿਤਰ ਦਾ ਤਿਉਹਾਰ ਹੋਣ ਕਾਰਨ 21 ਮਾਰਚ ਨੂੰ ਸਰਕਾਰੀ ਛੁੱਟੀ ਰਹੇਗੀ। ਇਸ ਦਿਨ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਸ ਤੋਂ ਅਗਲੇ ਦਿਨ ਯਾਨੀ ਕਿ 22 ਤਾਰੀਖ਼ ਨੂੰ ਐਤਵਾਰ ਆ ਰਿਹਾ ਹੈ, ਜਿਸ ਕਾਰਨ ਹਫ਼ਤਾਵਾਰੀ ਛੁੱਟੀ ਰਹੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਗੜ੍ਹੇਮਾਰੀ ਦੀ ਸੰਭਾਵਨਾ, ਓਰੇਂਜ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ ਦੀ UPDATE
ਉਥੇ ਹੀ ਛੁੱਟੀਆਂ ਦੇ ਕਲੰਡਰ ਵਿਚ 23 ਮਾਰਚ ਸੋਮਵਾਰ ਨੂੰ ਵੀ ਛੁੱਟੀ ਐਲਾਨੀ ਗਈ ਹੈ। ਇਸ ਦਿਨ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਮੌਕੇ ਜਨਤਕ ਛੁੱਟੀ ਰਹੇਗੀ, ਜਿਸ ਕਰਕੇ ਪੰਜਾਬ ਵਿਚ ਸਾਰੇ ਸਕੂਲ, ਕਾਲਜ ਬੰਦ ਰਹਿਣਗੇ। ਇਥੇ ਇਹ ਵੀ ਦੱਸਣਯੋਗ ਹੈ ਕਿ ਬਣਦਾ ਹੈ ਕਿ 26 ਮਾਰਚ ਵੀਰਵਾਰ ਨੂੰ ਰਾਮ ਨੌਮੀ ਆ ਰਹੀ ਹੈ, ਜਿਸ ਕਰਕੇ ਛੁੱਟੀ ਰਹੇਗੀ। ਇਸ ਤੋਂ ਬਾਅਦ ਮਹਾਵੀਰ ਜੈਯੰਤੀ ਮੌਕੇ 31 ਮਾਰਚ ਦਿਨ ਮੰਗਲਵਾਰ ਵੀ ਛੁੱਟੀ ਰਹੇਗੀ। ਜ਼ਿਕਰਯੋਗ ਹੈ ਕਿ ਆਉਣ ਵਾਲੀਆਂ ਛੁੱਟੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਜੇਕਰ ਕਿਤੇ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਇਨ੍ਹਾਂ ਤਾਰੀਖ਼ਾਂ ਨੂੰ ਪਲਾਨ ਬਣਾ ਸਕਦੇ ਹੋ।
ਇਹ ਵੀ ਪੜ੍ਹੋ- ਥਾਣਾ ਜੰਡਿਆਲਾ ਗੁਰੂ ਦਾ SHO ਸੰਸਪੈਂਡ, ਜਾਣੋ ਕਿਉਂ ਹੋਈ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
