ਸ਼ੇਅਰ ਬਾਜ਼ਾਰ ਚ ਵਾਧਾ: 261 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਸੈਂਸੈਕਸ ਤੇ ਨਿਫਟੀ ਵੀ 17875 ਦੇ ਪਾਰ
Friday, Oct 08, 2021 - 11:12 AM (IST)
ਮੁੰਬਈ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਵਿੱਚ ਲਏ ਗਏ ਫੈਸਲਿਆਂ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 260.83 ਅੰਕ ਭਾਵ 0.44 ਫੀਸਦੀ ਦੇ ਵਾਧੇ ਨਾਲ 59938.66 'ਤੇ ਖੁੱਲ੍ਹਿਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 85.60 ਅੰਕਾਂ ਭਾਵ 0.48 ਫੀਸਦੀ ਦੇ ਵਾਧੇ ਨਾਲ 17875.90 'ਤੇ ਖੁੱਲ੍ਹਿਆ। ਸ਼ੁਰੂਆਤੀ ਵਪਾਰ ਵਿੱਚ 1624 ਸ਼ੇਅਰ ਵਧੇ 368 ਸ਼ੇਅਰਾਂ ਵਿੱਚ ਗਿਰਾਵਟ ਆਈ ਅਤੇ 82 ਸ਼ੇਅਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਟਾਪ ਗੇਨਰਜ਼
ਟਾਟਾ ਸਟੀਲ, ਐਮ.ਐਂਡ.ਐਮ., ਐਲ.ਐਂਡ.ਟੀ., ਟੀ.ਸੀ.ਐਸ., ਬਜਾਜ ਆਟੋ, ਪਾਵਰ ਗਰਿੱਡ, ਮਾਰੂਤੀ, ਡੌਕ ਰੈਡੀ, ਰਿਲਾਇੰਸ, ਇੰਡਸਇੰਡ ਬੈਂਕ, ਬਜਾਜ ਫਿਨਸਰਵ, ਐਨ.ਟੀ.ਪੀ.ਸੀ., ਐਸ.ਬੀ.ਆਈ., ਏਸ਼ੀਅਨ ਪੇਂਟਸ, ਆਈ.ਟੀ.ਸੀ., ਇਨਫੋਸਿਸ, ਐਕਸਿਸ ਬੈਂਕ, ਟੈਕ ਮਹਿੰਦਰਾ, ਸੀਮੈਂਟ ਦੇ ਅਲਟਰਾਟੈਕ ਸ਼ੇਅਰ, ਨੇਸਲੇ ਇੰਡੀਆ, ਹਿੰਦੁਸਤਾਨ ਯੂਨੀਲੀਵਰ, ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਡੀ.ਐਫ.ਸੀ., ਕੋਟਕ ਬੈਂਕ, ਟਾਈਟਨ, ਭਾਰਤੀ ਏਅਰਟੈੱਲ
ਟਾਪ ਲੂਜ਼ਰਜ਼
ਬਜਾਜ ਫਾਈਨਾਂਸ, ਐਚਸੀਐਲ ਟੈਕ, ਐਚਡੀਐਫਸੀ ਬੈਂਕ , ਸਨ ਫਾਰਮਾ