ਗਿਰਾਵਟ ਤੋਂ ਬਾਅਦ ਵਾਧੇ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਹਰੇ ਨਿਸ਼ਾਨ ''ਤੇ ਸੈਂਸੈਕਸ ਅਤੇ ਨਿਫਟੀ

02/25/2020 9:57:52 AM

ਨਵੀਂ ਦਿੱਲੀ—ਵਿਦੇਸ਼ਾਂ ਤੋਂ ਮਿਲੇ ਨਾ-ਪੱਖੀ ਸੰਕੇਤਾਂ ਦੇ ਦੌਰਾਨ ਘਰੇਲੂ ਬਾਜ਼ਾਰਾਂ 'ਚ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਭਾਰੀ ਗਿਰਾਵਟ ਤੋਂ ਬਾਅਦ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ 'ਚ ਮਾਮੂਲੀ ਵਾਧਾ ਰਿਹਾ ਹੈ। ਸੈਂਸੈਕਸ ਅਤੇ ਨਿਫਟੀ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 111.88 ਅੰਕ ਭਾਵ 0.28 ਫੀਸਦੀ ਦੇ ਵਾਧੇ ਨਾਲ 40458.36 ਅੰਕ 'ਤੇ ਖੁੱਲ੍ਹਿਆ ਹੈ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 26.90 ਅੰਕ ਭਾਵ 0.23 ਫੀਸਦੀ ਦੇ ਵਾਧੇ ਨਾਲ 11854.85 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ।

PunjabKesari
ਦਿੱਗਜ ਸ਼ੇਅਰ 'ਤੇ ਇਕ ਨਜ਼ਰ
ਮੰਗਲਵਾਰ ਨੂੰ ਜੇ.ਐੱਸ.ਡਬਲਿਊ ਸਟੀਲ, ਬਜਾਜ ਫਾਈਨੈਂਸ, ਇੰਫਰਾਟੈੱਲ, ਯੈੱਸ ਬੈਂਕ, ਐੱਚ.ਡੀ.ਐੱਫ.ਸੀ., ਗੇਲ, ਜੀ.ਲਿਮਟਿਡ, ਟਾਟਾ ਮੋਟਰਸ, ਏਸ਼ੀਅਨ ਪੇਂਟਸ ਅਤੇ ਕੋਲ ਇੰਡੀਆ ਦੇ ਸ਼ੇਅਰ ਹਰੇ ਨਿਸ਼ਾਨ 'ਤੇ ਖੁੱਲ੍ਹੇ। ਉੱਧਰ ਯੂ.ਪੀ.ਐੱਲ., ਐੱਚ.ਡੀ.ਐੱਫ.ਸੀ. ਬੈਂਕ, ਡਾਕਟਰ ਰੈੱਡੀ, ਆਈ.ਸੀ.ਆਈ.ਸੀ.ਆਈ. ਬੈਂਕ, ਵਿਪਰੋ, ਕੋਟਕ ਮਹਿੰਦਰਾ ਬੈਂਕ, ਐੱਚ.ਸੀ.ਐੱਲ. ਟੈੱਕ, ਪਾਵਰ ਗ੍ਰਿਡ ਅਤੇ ਸਿਪਲਾ ਦੀ ਸ਼ੁਰੂਆਤ ਲਾਲ ਨਿਸ਼ਾਨ 'ਤੇ ਹੋਈ।
ਲਾਲ ਨਿਸ਼ਾਨ 'ਤੇ ਬੰਦ ਹੋਇਆ ਸੀ ਬਾਜ਼ਾਰ
ਸੋਮਵਾਰ ਨੂੰ ਦਿਨ ਭਰ ਦੇ ਕਾਰੋਬਾਰ ਦੇ ਬਾਅਦ ਸ਼ੇਅਰ ਬਾਜ਼ਾਰ ਜ਼ਬਰਦਸਤ ਗਿਰਾਵਟ 'ਤੇ ਬੰਦ ਹੋਇਆ ਸੀ। ਸੈਂਸੈਕਸ 806.89 ਅੰਕ ਭਾਵ 1.96 ਫੀਸਦੀ ਦੀ ਗਿਰਾਵਟ ਦੇ ਬਾਅਦ 40,363.23 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਧਰ ਨਿਫਟੀ 242.25 ਅੰਕ ਭਾਵ 2.01 ਫੀਸਦੀ ਦੀ ਗਿਰਾਵਟ ਦੇ ਬਾਅਦ 11,838.60 ਦੇ ਪੱਧਰ 'ਤੇ ਬੰਦ ਹੋਇਆ ਸੀ।


Aarti dhillon

Content Editor

Related News