ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 35336 ਅਤੇ ਨਿਫਟੀ 10619 'ਤੇ ਖੁੱਲ੍ਹਿਆ

Tuesday, Nov 27, 2018 - 09:36 AM (IST)

ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 35336 ਅਤੇ ਨਿਫਟੀ 10619 'ਤੇ ਖੁੱਲ੍ਹਿਆ

ਨਵੀਂ ਦਿੱਲੀ—ਚੀਨੀ ਸਾਮਾਨ ਦੇ ਆਯਾਤ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਡਿਊਟੀ ਵਧਾਏ ਜਾਣ ਦਾ ਸੰਕੇਤ ਦੇਣ ਦੇ ਬਾਅਦ ਨਿਵੇਸ਼ਕਾਂ ਦੇ ਸਾਵਧਾਨੀ ਭਰੇ ਰੁਖ ਨਾਲ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖੀ ਗਈ। ਬੰਬਈ ਸ਼ੇਅਰ ਬਾਜ਼ਾਰ ਦਾ 30 ਕੰਪਨੀਆਂ ਦੇ ਸ਼ੇਅਰ 'ਤੇ ਆਧਾਰਿਤ ਸੈਂਸੈਕਸ 27.28 ਅੰਕ ਭਾਵ 0.08 ਫੀਸਦੀ ਡਿੱਗ ਕੇ 35,326.80 ਅੰਕ 'ਤੇ ਚੱਲ ਰਿਹਾ ਹੈ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 18.70 ਅੰਕ ਭਾਵ 0.18 ਫੀਸਦੀ ਦੀ ਗਿਰਾਵਟ ਦੇ ਨਾਲ 10,609.90 ਅੰਕ 'ਤੇ ਚੱਲ ਰਿਹਾ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਸੁਸਤੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਸੁਸਤੀ ਹੀ ਦਿਸ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ ਸਪਾਟ ਨਜ਼ਰ ਆ ਰਿਹਾ ਹੈ ਜਦੋਂਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.1 ਫੀਸਦੀ ਦਾ ਮਾਮੂਲੀ ਵਾਧਾ ਦਿੱਸ ਰਿਹਾ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.1 ਫੀਸਦੀ ਚੜ੍ਹਿਆ ਹੈ। ਪੀ.ਐੱਸ.ਯੂ. ਬੈਂਕ, ਮੈਟਲ, ਮੀਡੀਆ, ਐੱਫ.ਐੱਮ.ਸੀ.ਜੀ., ਆਟੋ ਅਤੇ ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ ਦਬਾਅ ਨਜ਼ਰ ਆ ਰਿਹਾ ਹੈ। ਬੈਂਕ ਨਿਫਟੀ 0.25 ਫੀਸਦੀ ਦੀ ਗਿਰਾਵਟ ਦੇ ਨਾਲ 26,308 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਆਈ.ਟੀ. ਅਤੇ ਫਾਰਮਾ ਸ਼ੇਅਰਾਂ 'ਚ ਚੰਗੀ ਖਰੀਦਾਰੀ ਦਿਸ ਰਹੀ ਹੈ। 

ਅਮਰੀਕੀ ਬਾਜ਼ਾਰਾਂ ਦਾ ਹਾਲ

ਟੈੱਕ ਸ਼ੇਅਰਾਂ 'ਚ ਖਰੀਦਾਰੀ ਨਾਲ ਅਮਰੀਕੀ ਬਾਜ਼ਾਰਾਂ 'ਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਹੈ। ਫੇਸਬੁੱਕ, ਐਮਾਜ਼ੋਨ ਵਰਗੇ ਟੈੱਕ ਸ਼ੇਅਰਾਂ 'ਚ ਖਰੀਦਾਰੀ ਵਾਪਸ ਆਉਂਦੀ ਦਿਸ ਰਹੀ ਹੈ। 
ਅਮਰੀਕੀ ਬਾਜ਼ਾਰਾਂ ਦੀ ਚਾਲ 'ਤੇ ਨਜ਼ਰ ਮਾਰੀਏ ਤਾਂ ਸੋਮਵਾਰ ਨੂੰ ਕਾਰੋਬਾਰੀ ਸੈਸ਼ਨ 'ਚ ਡਾਓ ਜੋਂਸ 354.3 ਅੰਕ ਭਾਵ 1.5 ਫੀਸਦੀ ਦੀ ਤੇਜ਼ੀ ਦੇ ਨਾਲ 24,640.2 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 143 ਅੰਕ ਭਾਵ 2 ਫੀਸਦੀ ਤੋਂ ਵਧ ਦੀ ਮਜ਼ਬੂਤੀ ਦੇ ਨਾਲ 7,082 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 41 ਅੰਕ ਭਾਵ 1.5 ਫੀਸਦੀ ਤੋਂ ਜ਼ਿਆਦਾ ਦੇ ਉਛਾਲ ਦੇ ਨਾਲ 2,673.5 ਦੇ ਪੱਧਰ 'ਤੇ ਬੰਦ ਹੋਇਆ ਹੈ।

ਟਾਪ ਗੇਨਰਸ
ਆਈ.ਐੱਫ.ਸੀ.ਆਈ., ਕੁਆਲਿਟੀ, ਵਕਰੰਗੀ, ਡੀ.ਸੀ.ਐੱਮ.ਸ਼੍ਰੀਰਾਮ, ਉਪਭੋਗਤਾ
ਲਾਪ ਲੂਜ਼ਰਸ
ਟਾਟਾ ਸਟੀਲ ਪੀਪੀ, ਜੈੱਟ ਏਅਰਵੇਜ਼, ਸੇਲ, ਹੁਡਕੋ, ਜਿੰਦਲ ਸਟੀਲ
 


author

Aarti dhillon

Content Editor

Related News