ਬਾਜ਼ਾਰ ਨੂੰ ਲੈ ਬੈਠਾ ਤੇਲ! ਸੈਂਸੈਕਸ 1,000 ਤੋਂ ਵੱਧ ਧੜੰਮ, ਨਿਫਟੀ 9 ਹਜ਼ਾਰ ਤੋਂ ਹੇਠਾਂ ਬੰਦ

04/21/2020 5:39:53 PM

ਮੁੰਬਈ— ਗਲੋਬਲ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਤੇ ਕੋਰੋਨਾ ਵਾਇਰਸ ਸੰਕਰਮਣ ਦਾ ਪ੍ਰਕੋਪ ਵਧਣ ਨਾਲ ਨਿਰਾਸ਼ ਨਿਵੇਸ਼ਕਾਂ ਨੇ ਸ਼ੇਅਰਾਂ 'ਚ ਜਮ ਕੇ ਵਿਕਵਾਲੀ ਕੀਤੀ, ਜਿਸ ਕਾਰਨ ਮੰਗਲਵਾਰ ਨੂੰ ਭਾਰਤੀ ਸਟਾਕਸ ਬਾਜ਼ਾਰ 3 ਫੀਸਦੀ ਤੋਂ ਵੱਧ ਦੀ ਗਿਰਾਵਟ ਨਾਲ ਲਾਲ ਨਿਸ਼ਾਨ 'ਤੇ ਬੰਦ ਹੋਏ। ਬੀ. ਐੱਸ. ਈ. ਦਾ ਸੈਂਸੈਕਸ 1011.29 ਅੰਕ ਟੁੱਟ ਕੇ 30,636.71 ਦੇ ਪੱਧਰ 'ਤੇ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 280.40 ਅੰਕ ਡਿੱਗ ਕੇ 8,981.45 ਜੇ ਪੱਧਰ 'ਤੇ ਬੰਦ ਹੋਇਆ। ਬਾਜ਼ਾਰ 'ਚ ਗਿਰਾਵਟ ਕਾਰਨ ਮਿਊਚੁਅਲ ਫੰਡ ਨਿਵੇਸ਼ਕਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਯਾਤਰਾਵਾਂ 'ਤੇ ਲੱਗੀ ਪਾਬੰਦੀ ਕਾਰਨ ਵਿਸ਼ਵ ਭਰ 'ਚ ਤੇਲ ਦੀ ਮੰਗ ਘਟ ਗਈ ਹੈ। ਵਪਾਰ 'ਤੇ ਮਾੜਾ ਪ੍ਰਭਾਵ ਪੈਣ ਕਾਰਨ ਇਕਨੋਮੀ 'ਚ ਮੰਦੀ ਦਾ ਖਦਸ਼ਾ ਲਗਾਤਾਰ ਨਿਵੇਸ਼ਕਾਂ ਨੂੰ ਸਤਾ ਰਿਹਾ ਹੈ।

ਬੀ. ਐੱਸ. ਈ. ਮਿਡ ਕੈਪ 'ਚ 2.73 ਫੀਸਦੀ, ਸਮਾਲ ਕੈਪ 'ਚ 2.96 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਬੈਂਕਿੰਗ 'ਚ ਸਭ ਤੋਂ ਵੱਧ 5.52 ਫੀਸਦੀ ਅਤੇ ਐੱਫ. ਐੱਮ. ਸੀ. ਜੀ. 'ਚ ਸਭ ਤੋਂ ਘੱਟ 0.65 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) 'ਚ ਕੁੱਲ 2,565 ਕੰਪਨੀਆਂ 'ਚ ਕਾਰੋਬਾਰ ਹੋਇਆ, ਜਿਸ 'ਚੋਂ 1,675 ਦੇ ਸਟਾਕਸ 'ਚ ਗਿਰਾਵਟ ਅਤੇ 736 ਬੜ੍ਹਤ 'ਚ ਰਹੇ, ਜਦੋਂ ਕਿ 154 'ਚ ਕੋਈ ਬਦਲਾਵ ਨਹੀਂ ਹੋਇਆ।

ਬਾਜ਼ਾਰ 'ਚ ਗਿਰਾਵਟ ਦੇ ਪ੍ਰਮੁੱਖ ਕਾਰਨ

  • ਯੂ. ਐੱਸ. ਕੱਚੇ ਤੇਲ ਦੀ ਕੀਮਤ ਦੇ ਪ੍ਰਮੁੱਖ ਬੈਂਚਮਾਰਕ ਵੈਸਟ ਟੈਕਸਸ ਇੰਟਰਮੀਡੀਏਟ (ਡਬਲਿਊ. ਟੀ. ਆਈ.) ਦੇ ਮਈ ਫਿਊਚਰਜ਼ ਦਾ ਮੁੱਲ ਸੋਮਵਾਰ ਨੂੰ ਮਾਈਨਸ 37.63 ਡਾਲਰ ਪ੍ਰਤੀ ਬੈਰਲ 'ਤੇ ਜਾ ਡਿੱਗਾ। ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ। ਇਸ ਕਾਰਨ ਅਮਰੀਕੀ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਇਸ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰਾਂ 'ਤੇ ਵੀ ਦਿਖਾਈ ਦਿੱਤਾ।
  • ਕੋਵਿਡ-19 ਕਾਰਨ ਏਸ਼ੀਆ ਦੀ ਆਰਥਿਕ ਵਿਕਾਸ ਦਰ ਇਸ ਸਾਲ ਜ਼ੀਰੋ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪਿਛਲੇ 60 ਸਾਲਾਂ 'ਚ ਸਭ ਤੋਂ ਖਰਾਬ ਪ੍ਰਦਰਸ਼ਨ ਹੋਵੇਗਾ। ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਪਿਛਲੇ ਹਫਤੇ ਇਹ ਖਦਸ਼ਾ ਜ਼ਾਹਰ ਕੀਤਾ ਸੀ। ਹਾਲਾਂਕਿ, ਇਹ ਵੀ ਕਿਹਾ ਗਿਆ ਸੀ ਕਿ ਏਸ਼ੀਆ ਆਰਥਿਕ ਗਤੀਵਿਧੀਆਂ ਦੇ ਲਿਹਾਜ਼ ਨਾਲ ਦੂਜੇ ਖੇਤਰਾਂ ਨਾਲੋਂ ਬਿਹਤਰ ਸਥਿਤੀ 'ਚ ਹੈ।
  • ਫਿਚ ਸਲਿਊਸ਼ਨਜ਼ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਰਾਹਤ ਪੈਕੇਜ 'ਚ ਤੇਜ਼ੀ ਨਾ ਦਿਖਾਉਣ ਕਾਰਨ ਆਰਥਿਕਤਾ ਬਾਰੇ ਚਿੰਤਾ ਵਧੇਗੀ। ਰੇਟਿੰਗ ਏਜੰਸੀ ਨੇ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ 4.6 ਫੀਸਦੀ ਤੋਂ ਘਟਾ ਕੇ 1.8 ਫੀਸਦੀ ਕਰ ਦਿੱਤਾ ਹੈ। ਫਿਚ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਨਿੱਜੀ ਖਪਤ 'ਚ ਕਮੀ ਆਉਣ ਦਾ ਅਨੁਮਾਨ ਹੈ ਤੇ ਵੱਡੇ ਪੱਧਰ 'ਤੇ ਲੋਕਾਂ ਦੀ ਕਮਾਈ 'ਚ ਗਿਰਾਵਟ ਦਾ ਅੰਦਾਜ਼ਾ ਹੈ। ਫਿਚ ਨੇ ਚੀਨ ਦੇ ਵਿਕਾਸ ਦਰ ਦੇ ਅਨੁਮਾਨ ਨੂੰ 2.6 ਫੀਸਦੀ ਤੋਂ 1.1 ਫੀਸਦੀ ਕਰ ਦਿੱਤਾ ਹੈ।

Sanjeev

Content Editor

Related News