ਅੱਜ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ
Saturday, Jul 05, 2025 - 12:11 AM (IST)

ਜ਼ੀਰਕਪੁਰ, (ਜੁਨੇਜਾ)- ਨਵੇਂ 11 ਕੇ.ਵੀ. ਫੀਡਰ ਦੇ ਯੋਜਨਾਬੱਧ ਨਿਰਮਾਣ ਕਾਰਜ ਤੇ ਮੌਜੂਦਾ 11 ਕੇ.ਵੀ. ਫੀਡਰਾਂ ਦੀ ਮੁਰੰਮਤ ਕਾਰਨ ਕੁਝ ਖੇਤਰਾਂ ’ਚ ਸ਼ਨੀਵਾਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ।
ਪਾਵਰਕਾਮ ਦੇ ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ 66 ਕੇ.ਵੀ. ਭਬਾਤ ਗਰਿੱਡ ਤੋਂ ਨਿਕਲਣ ਵਾਲੇ 11 ਕੇ.ਵੀ. ਔਰਬਿਟ, 11 ਕੇ.ਵੀ. ਕੁਰਾਰੀ, 11 ਕੇ. ਵੀ. ਸਕਾਈਲਰ ਹੋਮ, 11 ਕੇ.ਵੀ. ਸਾਵਿਤਰੀ ਗ੍ਰੀਨ, 11 ਕੇ.ਵੀ. ਗ੍ਰੀਨ ਲੋਟਸ ਅਤੇ 11 ਕੇ.ਵੀ ਅਜ਼ੂਰ ਫੀਡਰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਬੰਦ ਹੋਣਗੇ।
ਇਨ੍ਹਾਂ ਪ੍ਰਭਾਵਿਤ ਖੇਤਰਾਂ ’ਚ ਰਾਮਗੜ੍ਹ ਭੁੱਡਾ ਰੋਡ, ਵੀ.ਆਈ.ਪੀ. ਰੋਡ ਤੇ ਪਿੰਡ ਨਾਭਾ ਸਾਹਿਬ ਸ਼ਾਮਲ ਹਨ।
ਇਹ ਵੀ ਪੜ੍ਹੋ- ਸਾਬਕਾ ਮੁੱਖ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ