ਸੈਂਸੈਕਸ 'ਚ 60 ਅੰਕ ਤੋਂ ਵੱਧ ਦਾ ਉਛਾਲ, ਨਿਫਟੀ 11,350 ਤੋਂ ਪਾਰ ਖੁੱਲ੍ਹਾ

10/15/2019 9:18:01 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਤੇ ਸਤੰਬਰ 'ਚ ਪ੍ਰਚੂਨ ਮਹਿੰਗਾਈ ਦਰ 3.99 ਫੀਸਦੀ 'ਤੇ ਪਹੁੰਚਣ ਵਿਚਕਾਰ ਮੰਗਲਵਾਰ ਦੇ ਕਾਰੋਬਾਰੀ ਦਿਨ ਸੈਂਸੈਕਸ ਤੇ ਨਿਫਟੀ ਮਜਬੂਤੀ 'ਚ ਖੁੱਲ੍ਹੇ ਹਨ ਕਿਉਂਕਿ ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਦੀ ਬੀ. ਐੱਸ. ਈ. ਅਤੇ ਐੱਨ. ਐੱਸ. ਈ. 'ਤੇ ਬਿਹਤਰ ਲਿਸਟਿੰਗ ਹੋਣ ਨਾਲ ਬਾਜ਼ਾਰ ਦਾ ਮਾਹੌਲ ਸਕਾਰਾਤਮਕ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 62 ਅੰਕ ਦੀ ਹਲਕੀ ਬੜ੍ਹਤ ਨਾਲ 38,276 'ਤੇ ਹੋਈ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 11.75 ਅੰਕ ਯਾਨੀ 0.10 ਫੀਸਦੀ ਦੀ ਤੇਜ਼ੀ ਨਾਲ 11,352.90 'ਤੇ ਖੁੱਲ੍ਹਾ ਹੈ।

ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 24 ਅੰਕ ਦੀ ਮਜਬੂਤੀ ਤੇ ਬੈਂਕ ਨਿਫਟੀ 'ਚ 90 ਅੰਕ ਦੀ ਬੜ੍ਹਤ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 71.24 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ ਇਹ 71.23 'ਤੇ ਬੰਦ ਹੋਇਆ ਸੀ।

ਗਲੋਬਲ ਬਾਜ਼ਾਰਾਂ ਦੀ ਹਲਚਲ ਦੇ ਨਾਲ-ਨਾਲ ਨਿਵੇਸ਼ਕਾਂ ਦੀ ਨਜ਼ਰ ਕਾਰਪੋਰੇਟ ਤਿਮਾਹੀ ਨਤੀਜਿਆਂ 'ਤੇ ਵੀ ਹੈ। ਹਿੰਦੋਸਤਾਨ ਯੂਨੀਲੀਵਰ (ਐੱਚ. ਯੂ. ਐੱਲ.) ਨੇ ਸੋਮਵਾਰ ਨੂੰ ਤਿਮਾਹੀ ਨਤੀਜੇ ਜਾਰੀ ਕੀਤੇ ਸਨ। ਉਸ ਦਾ ਮੁਨਾਫਾ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਪਿਛਲੇ ਸਾਲ ਦੀ ਤੁਲਨਾ 'ਚ ਬਿਹਤਰ ਰਿਹਾ ਪਰ ਵਿਕਰੀ 'ਚ ਸੁਸਤੀ ਦਰਜ ਹੋਈ ਹੈ। ਅੱਜ ਏ. ਸੀ. ਸੀ., ਕੋਟਕ ਬੈਂਕ ਤੇ ਵਿਪਰੋ ਵੱਲੋਂ ਜੁਲਾਈ-ਸਤੰਬਰ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਜਾਣਗੇ। ਪਿਛਲੇ ਕਾਰੋਬਾਰੀ ਦਿਨ ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਦੀ ਬੀ. ਐੱਸ. ਈ. ਤੇ ਐੱਨ. ਐੱਸ. ਈ. 'ਤੇ ਬਿਹਤਰ ਲਿਸਟਿੰਗ ਹੋਈ ਹੈ।


ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-

PunjabKesari
ਯੂ. ਐੱਸ. ਨਾਲ ਵਪਾਰ ਡੀਲ 'ਤੇ ਹਸਤਾਖਰ ਕਰਨ ਤੋਂ ਪਹਿਲਾਂ ਚੀਨ ਗੱਲਬਾਤ ਦਾ ਇਕ ਹੋਰ ਦੌਰ ਚਾਹੁੰਦਾ ਹੈ। ਯੂ. ਐੱਸ. ਖਜ਼ਾਨਾ ਸਕੱਤਰ ਸਟੀਵਨ ਮਨੂਚਿਨ ਦਾ ਕਹਿਣਾ ਹੈ ਕਿ ਜੇਕਰ ਦੋਹਾਂ ਦੇਸ਼ਾਂ ਦਰਮਿਆਨ ਕੋਈ ਸਮਝੌਤਾ ਨਾ ਹੋਇਆ ਤਾਂ ਦਸੰਬਰ 'ਚ ਚੀਨੀ ਇੰਪੋਰਟ 'ਤੇ ਟੈਰਿਫ ਲਾਗੂ ਕੀਤਾ ਜਾ ਸਕਦਾ ਹੈ। ਇਸ ਨਵੀਂ ਚਿੰਤਾ ਖੜ੍ਹੀ ਹੋਣ ਕਾਰਨ ਅਮਰੀਕੀ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ।
ਉੱਥੇ ਹੀ, ਏਸ਼ੀਆਈ ਬਾਜ਼ਾਰਾਂ 'ਚ ਵੀ ਨਰਮੀ ਦਰਜ ਕੀਤੀ ਗਈ। ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ 17 ਅੰਕ ਯਾਨੀ 0.57 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਂਗਕਾਂਗ ਦੇ ਬਾਜ਼ਾਰ ਹੈਂਗ ਸੇਂਗ 'ਚ 30 ਅੰਕ ਯਾਨੀ 0.11 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ, ਇਸ ਵਿਚਕਾਰ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 37 ਅੰਕ ਯਾਨੀ 0.33 ਫੀਸਦੀ ਮਜਬੂਤੀ ਨਾਲ 11,372 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ ਸਪਾਟ ਯਾਨੀ 0.1 ਫੀਸਦੀ ਦੀ ਮਜਬੂਤੀ ਨਾਲ ਹਰੇ ਨਿਸ਼ਾਨ 'ਤੇ ਸੀ ਅਤੇ ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ ਵੀ ਸਪਾਟ ਸੀ।


Related News