ਸੈਂਸੈਕਸ 'ਚ 38 ਅੰਕ ਦੀ ਹਲਕੀ ਗਿਰਾਵਟ, ਨਿਫਟੀ 11,654 'ਤੇ ਖੁੱਲ੍ਹਾ

07/17/2019 9:21:04 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਬੁੱਧਵਾਰ ਨੂੰ ਭਾਰਤੀ ਬਾਜ਼ਾਰ ਹਲਕੀ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਕਾਰੋਬਾਰ ਦੇ ਸ਼ੁਰੂ 'ਚ 38.05 ਅੰਕ ਦੀ ਕਮਜ਼ੋਰੀ ਨਾਲ 39,092.99 'ਤੇ ਖੁੱਲ੍ਹਾ ਹੈ। ਨਿਵੇਸ਼ਕਾਂ ਦੀ ਨਜ਼ਰ ਵਿਦੇਸ਼ੀ ਬਾਜ਼ਾਰਾਂ ਦੇ ਨਾਲ-ਨਾਲ ਕਾਰਪੋਰੇਟ ਕਮਾਈ ਦੇ ਨਤੀਜਿਆਂ 'ਤੇ ਵੀ ਨਜ਼ਰ ਹੈ।

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ 50 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਨਿਫਟੀ ਦੀ ਵੀ 7.90 ਅੰਕ ਦੀ ਗਿਰਾਵਟ ਨਾਲ 11,654.70 'ਤੇ ਸ਼ੁਰੂਆਤ ਹੋਈ ਹੈ। ਬੀ. ਐੱਸ. ਈ. ਮਿਡ ਕੈਪ 'ਚ ਕਾਰੋਬਾਰ ਦੇ ਸ਼ੁਰੂ 'ਚ 18 ਅੰਕ ਦੀ ਗਿਰਾਵਟ ਤੇ ਬੈਂਕ ਨਿਫਟੀ 'ਚ 12 ਅੰਕ ਦੀ ਮਜਬੂਤੀ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 68.71 ਦੇ ਪੱਧਰ 'ਤੇ ਖੁੱਲ੍ਹਾ।
 

 

ਵਿਦੇਸ਼ੀ ਬਾਜ਼ਾਰਾਂ 'ਚ ਕਾਰੋਬਾਰ
ਗਲੋਬਲ ਬਾਜ਼ਾਰਾਂ 'ਚ ਅੱਜ ਵੀ ਮਿਲੇ-ਜੁਲੇ ਕਾਰੋਬਾਰ ਹਨ। ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ 2 ਅੰਕ ਯਾਨੀ 0.05 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ ਫਿਲਹਾਲ 2,936 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ ਹੈ।
ਉੱਥੇ ਹੀ, ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ ਸਪਾਟ ਯਾਨੀ ਹਲਕੀ ਤੇਜ਼ੀ 'ਚ 11,648 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਹਾਂਗਕਾਂਗ ਦਾ ਹੈਂਗ ਸੈਂਗ 90 ਅੰਕ ਡਿੱਗ ਕੇ 28,528 'ਤੇ ਕਾਰੋਬਾਰ ਕਰ ਰਿਹਾ ਸੀ। ਜਪਾਨ ਦਾ ਨਿੱਕੇਈ 78 ਅੰਕ ਦੀ ਗਿਰਾਵਟ 'ਚ 21,456 'ਤੇ ਹੈ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.9 ਫੀਸਦੀ ਦੀ ਗਿਰਾਵਟ ਹੈ ਨਾਲ 2,072 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਵਿਚਕਾਰ ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 0.1 ਫੀਸਦੀ ਹਲਕੀ ਗਿਰਾਵਟ 'ਚ 3,355 'ਤੇ ਕਾਰੋਬਾਰ ਕਰਦਾ ਦਿਸਿਆ।


Related News