ਜਲੰਧਰ ''ਚ ਦਰਦਨਾਕ ਹਾਦਸਾ! ਬਾਈਕ ਸਵਾਰ ਨੌਜਵਾਨਾਂ ਦੀ ਮਿੰਨੀ ਬੱਸ ਨਾਲ ਸਿੱਧੀ ਟੱਕਰ
Monday, Aug 11, 2025 - 07:25 PM (IST)

ਜਲੰਧਰ (ਮਹਾਜਨ) : ਜਲੰਧਰ ਜ਼ਿਲ੍ਹੇ ਦੇ ਰੁੜਕਾ ਕਲਾਂ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ ਜਦਕਿ ਇਸ ਦੌਰਾਨ ਇਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਅਰਸ਼ਦੀਪ ਸਿੰਘ ਪੁੱਤਰ ਮਨਜੀਤ ਸਿੰਘ ਆਪਣੇ ਰਿਸ਼ਤੇਦਾਰ ਰਾਜ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਟਿਆਲਾ ਨਾਲ ਰੁੜਕਾ ਕਲਾਂ ਤੋਂ ਗੁਰਾਇਆ ਵੱਲ ਮੋਟਰਸਾਈਕਲ ਨੰਬਰ ਪੀਬੀ 08 ਸੀ ਓ 4572 ਤੇ ਜਾ ਰਿਹਾ ਸੀ, ਬੀਡੀਪੀਓ ਦਫ਼ਤਰ ਦੇ ਨੇੜੇ ਉਸਦੀ ਸਾਹਮਣੇ ਤੋਂ ਆ ਰਹੀ ਮਿੰਨੀ ਬੱਸ ਨਾਲ ਸਿੱਧੀ ਟੱਕਰ ਹੋ ਗਈ। ਉਸ ਨੂੰ ਫਗਵਾੜਾ ਦੇ ਇੱਕ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਦਕਿ ਰਾਜ ਸਿੰਘ ਨੂੰ ਹਾਲਤ ਗੰਭੀਰ ਹੋਣ ਕਾਰਨ ਲੁਧਿਆਣਾ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਅਰਸ਼ਦੀਪ ਸਿੰਘ ਤਬਲਾਵਾਦਕ ਸੀ ਅਤੇ ਉਸ ਦੇ ਪਿਤਾ ਮਨਜੀਤ ਸਿੰਘ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਹਨ ਅਤੇ ਉਹ ਰੁੜਕਾ ਕਲਾਂ ਵਿਖੇ ਵੀ ਸੇਵਾ ਨਿਭਾ ਚੁੱਕੇ ਹਨ। ਜੋ ਪਿੰਡ ਚੀਮਾ ਕਲਾਂ ਨੇੜੇ ਨੂਰਮਹਿਲ ਵਿਖੇ ਰਹਿ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e