ਨੌਜਵਾਨ ਦੀ ਸ਼ੱਕੀ ਹਾਲਤ ''ਚ ਮੌਤ! ਸੜਕ ''ਤੇ ਲਾਸ਼ ਸੁੱਟ ਕੇ ਭੱਜ ਗਏ ਮੁੰਡੇ
Tuesday, Jul 29, 2025 - 02:39 PM (IST)

ਲੁਧਿਆਣਾ (ਪੰਕਜ): ਮਹਾਨਗਰ ਵਿਚ ਸੜਕ 'ਤੇ ਲਾਸ਼ ਸੁੱਟਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਘਟਨਾ ਗਿਆਸਪੁਰਾ ਇਲਾਕੇ ਵਿਚ ਦੇਰ ਰਾਤ ਨੂੰ ਵਾਪਰੀ, ਜਿਸ ਵਿਚ ਮੋਟਰਸਾਈਕਲ ਸਵਾਰ 2 ਨੌਜਵਾਨ ਇਕ ਸ਼ਖਸ ਦੀ ਲਾਸ਼ ਸੜਕ 'ਤੇ ਸੁੱਟ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਪ੍ਰਦੀਪ ਕੁਮਾਰ ਪੁੱਤਰ ਸ਼ਾਰਦਾ ਪ੍ਰਸਾਦ ਵਾਸੀ ਸਾਹਨੇਵਾਲ ਵਜੋਂ ਹੋਈ ਹੈ। ਪੁਲਸ ਵੱਲੋਂ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - Punjab: ਸਾਰੀਆਂ ਹੱਦਾਂ ਟੱਪ ਗਿਆ ਬੰਦਾ! ਹਵਸ 'ਚ ਅੰਨ੍ਹੇ ਨੇ ਬੀਅਰ ਦੀ ਬੋਤਲ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8