ਪੰਜਾਬ ''ਚ ਵੱਡਾ ਘਪਲਾ: 340 ਜਾਅਲੀ NOCs ਮਾਮਲੇ ’ਚ ਦੋ ਹੋਰ ਅਧਿਕਾਰੀ ਸਸਪੈਂਡ
Monday, Jul 28, 2025 - 02:02 PM (IST)

ਅੰਮ੍ਰਿਤਸਰ (ਨੀਰਜ)- ਅੰਮ੍ਰਿਤਸਰ ਡਿਵੈੱਲਪਮੈਂਟ ਅਥਾਰਟੀ ਪੁੱਡਾ ਦੇ ਸਾਬਕਾ ਐਡੀਸ਼ਨਲ ਮੁੱਖ ਪ੍ਰਸ਼ਾਸਕ ਮੇਜਰ ਅਮਿਤ ਸਰੀਨ ਵੱਲੋਂ 340 ਜਾਅਲੀ ਐੱਨ. ਓ. ਸੀਜ਼ ਫੜੇ ਜਾਣ ਦੇ ਮਾਮਲੇ ਵਿਚ ਇਕ ਵਿਭਾਗ ਵੱਲੋਂ ਇਕ ਹੋਰ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਵਿਭਾਗ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਐੱਸ. ਡੀ. ਓ. ਮਨਬੀਰ ਤੇ ਜੇ. ਈ. ਦਵਿੰਦਰਪਾਲ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦੀ ਸ਼ੁਰੂਆਤੀ ਜਾਂਚ ਵਿਚ ਦੋ ਕਰਮਚਾਰੀਆਂ ਈਸ਼ਵਰ ਸੈਣੀ ਤੇ ਅਸ਼ਵਨੀ ਕੁਮਾਰ ਨੂੰ ਪਹਿਲੇ ਹੀ ਸਸਪੈਂਡ ਕੀਤਾ ਜਾ ਚੁੱਕਾ ਹੈ।
ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਕੁਝ ਹੋਰ ਵੱਡੇ ਅਧਿਕਾਰੀਆਂ ’ਤੇ ਕਾਰਵਾਈ ਹੋ ਸਕਦੀ ਹੈ ਕਿਉਂਕਿ ਇੰਨੀਆਂ ਸਾਰੀਆਂ ਐੱਨ. ਓ. ਸੀਜ਼ ’ਤੇ ਕੁਝ ਵੱਡੇ ਅਧਿਕਾਰੀਆਂ ਦੇ ਵੀ ਦਸਤਖਤ ਹੁੰਦੇ ਹਨ ਤੇ ਐੱਨ. ਓ. ਸੀਜ਼ ਕਈ ਅਧਿਕਾਰੀਆਂ ਦੇ ਹੱਥੋਂ ਨਿਕਲਦੀ ਹੈ।
ਇਹ ਵੀ ਪੜ੍ਹੋ- ਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !
ਕੀ ਸੀ ਮਾਮਲਾ
ਪੁੱਡਾ ਦੇ ਐਡੀਸ਼ਨਲ ਮੁੱਖ ਪ੍ਰਸ਼ਾਸਕ ਵੱਲੋਂ ਜਦੋਂ ਇਕ ਐੱਨ. ਓ. ਸੀ. ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਐੱਨ. ਓ. ਸੀ. ਦੀ ਫੀਸ ਵਿਭਾਗ ਵਿਚ ਜਮ੍ਹਾ ਹੀ ਨਹੀਂ ਕਰਵਾਈ ਗਈ ਹੈ। ਲੋਕਾਂ ਨੂੰ ਐੱਨ. ਓ. ਸੀ. ਇਕ ਹੀ ਨੰਬਰ ’ਤੇ ਦੁਬਾਰਾ ਜਾਰੀ ਕਰ ਦਿੱਤੀ ਜਾਂਦੀ ਸੀ। ਪੁੱਡਾ ਨੇ ਭ੍ਰਿਸ਼ਟ ਕਰਮਚਾਰੀਆਂ ਵੱਲੋਂ ਕਲੋਨਾਈਜ਼ਰ ਦਾ ਇਕ ਹੀ ਦਸਤਾਵੇਜ਼ ’ਤੇ 8 ਐੱਨ. ਓ. ਸੀਜ਼ ਜਾਰੀ ਕਰ ਦਿੱਤੀਆਂ ਸੀ। ਰਿਸ਼ਵਤ ਲੈ ਕੇ ਇੰਨੀ ਦਲੇਰੀ ਕਰਦੇ ਸਨ ਕਿ ਇਹ ਵੀ ਨਹੀਂ ਸੋਚਦੇ ਸਨ ਕਿ ਇਸ ਦਿਲੇਰੀ ਦਾ ਅੰਜਾਮ ਕੀ ਹੋਣ ਵਾਲਾ ਹੈ।
ਜਾਣਕਾਰੀ ਅਨੁਸਾਰ ਰਿਹਾਇਸ਼ੀ ਪਲਾਟ ਤੋਂ ਲੈ ਕੇ ਕਮਰਸ਼ੀਅਲ ਆਦਿ ਵਿਚ 50 ਹਜ਼ਾਰ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦੀ ਰਿਸ਼ਵਤ ਲਈ ਜਾਂਦੀ ਸੀ ਤੇ ਇਸ ਮਾਮਲੇ ਵਿਚ ਈਸ਼ਵਰ ਸੈਣੀ ਤੇ ਅਸ਼ਵਨੀ ਕੁਮਾਰ ਅਸਿਸਟੈਂਟ ਇਕੱਲੇ ਸਨ, ਅਜਿਹਾ ਸੰਭਵ ਨਹੀਂ ਹੋ ਸਕਦਾ ਹੈ ਤੇ ਵਿਭਾਗ ਦੇ ਕੁਝ ਵੱਡੇ ਅਧਿਕਾਰੀ ਵੀ ਇਸ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਸ਼ੋਕਾਜ ਨੋਟਿਸ ਮੇਜਰ ਅਮਿਤ ਸਰੀਨ ਵੱਲੋਂ ਜਾਰੀ ਕੀਤਾ ਗਿਆ ਸੀ। ਮਾਮਲਾ ਪੁੱਡਾ ਦੇ ਚੰਡੀਗੜ੍ਹ ਹੈੱਡਕੁਆਰਟਰ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਣ ਤੋਂ ਬਾਅਦ ਇਸਦੀ ਜਾਂਚ ਜਾਰੀ ਸੀ ਤੇ ਪੰਜਾਬ ਸਰਕਾਰ ਦੇ ਵੈਸੇ ਵੀ ਸਪੱਸ਼ਟ ਆਦੇਸ਼ ਹਨ ਕਿ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਲੈਂਦੇ ਹੋਏ ਫੜਿਆ ਜਾਵੇ ਜਾਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਂਦੇ ਹੋਏ ਫੜਿਆ ਗਿਆ ਤਾਂ ਸਿੱਧੇ ਨੌਕਰੀ ਤੋਂ ਬਰਖਾਸਤ ਕੀਤਾ ਜਾਵੇਗਾ ਨਾ ਕਿ ਸਸਪੈਂਡ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ
ਕਿਹੜੀਆਂ-ਕਿਹੜੀਆਂ ਕਾਲੋਨੀਆਂ ਕਿੰਨੀਆਂ ਦਿੱਤੀਆਂ ਗਈਆਂ ਐੱਨ. ਓ. ਸੀਜ਼
ਪੁੱਡਾ ਦੇ ਭ੍ਰਿਸ਼ਟ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਮਿਲੀਭੁਗਤ ਕਰ ਕੇ ਕੁਲ 38 ਕਾਲੋਨੀਆਂ ਨੂੰ 340 ਜਾਅਲੀ ਐੱਨ. ਓ. ਸੀਜ਼ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿਚ ਬਾਬਾ ਦੀਪ ਸਿੰਘ ਇਨਕਲੇਵ (ਪਿੰਡ ਸੈਦੋਲਹਲ) ਨੂੰ 15, ਬਾਬਾ ਦੀਪ ਸਿੰਘ ਇਨਕਲੇਵ (ਪਿੰਡ ਨੰਗਲੀ ਨੂੰ) 7, ਬਾਸਰਕੇਈ (ਪਿੰਡ ਘੁਮਾਣਪੁਰਾ) ਨੂੰ 5, ਪ੍ਰੀਤ ਐਵੇਨਿਊ ਪਿੰਡ ਨੰਗਲੀ ਨੂੰ 16, ਪ੍ਰੀਤ ਨਗਰ ਪਿੰਡ ਨੰਗਲੀ ਨੂੰ 1, ਦਸਮੇਸ਼ ਐਵੇਨਿਊ ਨੰਗਲੀ ਨੂੰ 3, ਦਸਮੇਸ਼ ਨਗਰ ਪਿੰਡ ਨੰਗਲੀ ਨੂੰ 1, ਪਿੰਡ ਨੌਸ਼ਹਿਰਾ ਨੂੰ 1, ਡ੍ਰੀਮ ਗਾਰਡਨ ਮਾਨਾਂਵਾਲਾ ਨੂੰ 6, ਸੰਤ ਵਿਹਾਰ ਪਿੰਡ ਫਤਿਹਪੁਰ 11, ਅਾਬਾਦੀ ਪਾਲਮ ਵਿਹਾਰ ਪਿੰਡ ਰਮਸ਼ਿਕਾਰਗਾਹ ਨੂੰ 2, ਆਬਾਦੀ ਪ੍ਰੀਤ ਐਵੇਨਿਊ ਨੰਗਲੀ ਨੂੰ 2, ਆਬਾਦੀ ਪ੍ਰੀਤ ਐਵੇਨਿਊ ਨੰਗਲੀ ਨੂੰ 2, ਗੋਲਡਨ ਪਾਮ ਸਿਟੀ ਪਿੰਡ ਰਖਸ਼ਿਕਾਰਗਾਹ ਨੂੰ 3, ਗ੍ਰੀਨ ਵਿਲਾਜ ਮਾਨਾਂਵਾਲਾ ਨੂੰ 8, ਸਿਲਵਰ ਸਿਟੀ ਪਿੰਡ ਮੁਰਾਦਪੁਰਾ ਨੂੰ 8, ਬਾਬਾ ਦੀਪ ਿਸੰਘ ਐਵੇਨਿਊ ਨੰਗਲੀ ਨੂੰ 9, ਕਪੂਰ ਐਵੇਨਿਊ ਨੰਗਲੀ ਨੂੰ 1, ਆਬਾਦੀ ਖੁਰਮਾਨੀਆਂ ਨੂੰ 18, ਬਾਬਾ ਦੀਪ ਸਿੰਘ ਅੈਵੇਨਿਊ ਨੰਗਲੀ ਨੂੰ 13, ਗੋਲਡਨ ਸਿਟੀ ਪਿੰਡ ਦੌਲਾ ਕਲਾਂ ਨੂੰ 10, ਨੌਸ਼ਹਿਰਾ ਨੂੰ 12, ਆਬਾਦੀ ਭੱਲਾ ਕਾਲੋਨੀ ਨੰਗਲੀ ਨੂੰ 2, ਗੋਲਡਨ ਅਸਟੇਟ ਚਾਟੀਵਿੰਡ ਨੂੰ 7, ਪ੍ਰੀਤ ਐਵੇਨਿਊ ਨੰਗਲੀ ਨੂੰ 1, ਸੰਧੂ ਇਨਕਲੇਵ ਨੌਸ਼ਹਿਰਾ ਨੂੰ 2, ਆਬਾਦੀ ਸਮਾਈਲ ਇਨਕਲੇਵ ਨੰਗਲੀ ਨੂੰ 1, ਆਬਾਦੀ ਖੁਰਮਾਨੀਆ ਪਿੰਡ ਖੁਰਮਾਨੀਆ ਨੂੰ 51, ਬਾਬਾ ਦੀਪ ਸਿੰਘ ਕਾਲੋਨੀ ਪਿੰਡ ਤੇ ਫਤਿਹਪੁਰ ਰਾਜਪੂਤਾਂ ਨੂੰ 2, ਸ਼੍ਰੀ ਰਾਮਜੀ ਇਨਕਲੇਵ ਪਿੰਡ ਕਲੇਰ ਨੂੰ 23, ਸ਼੍ਰੀ ਰਾਮਜੀ ਇਨਕਲੇਵ ਪਿੰਡ ਕਲੇਰ ਨੂੰ 26, ਗੁਰੂ ਅਰਜਨ ਦੇਵ ਇਨਕਲੇਵ ਪਾਖਰਪੁਰਾ ਨੂੰ 18, ਬਾਬਾ ਦੀਪ ਸਿੰਘ ਐਵੇਨਿਊ ਨੰਗਲੀ ਨੂੰ 10, ਬਾਬਾ ਦੀਪ ਸਿੰਘ ਇਨਕਲੇਵ ਨੰਗਲੀ ਨੂੰ 21, ਹਾਰਟ ਹੋਮਜ਼ ਪਿੰਡ ਟਾਂਗਰਾ ਨੂੰ 6, ਬੋਲੀ ਅੱਡਾ (ਵਡਾਲਾ ਭਿਟੇਵਡ) ਨੂੰ 1, ਬੀਬੀ ਇਨਕਲੇਵ ਪਿੰਡ ਖੈਰਾਬਾਦ ਨੂੰ 1, ਗਾਰਡਨ ਵਿਲਾ ਪਿੰਡ ਖਾਨਕੋਟ ਨੂੰ 2, ਦਿ ਐਡਰੇਸ ਮਾਨਾਂਵਾਲਾ ਨੂੰ 1, ਬਲਕਲਾਂ ਪਿੰਡ ਬਲਕਲਾਂ ਨੂੰ 1, ਠਾਕੁਰ ਜੀ ਇਨਕਲੇਵ ਮੁਰਾਦਪੁਰਾ ਨੂੰ 1, ਸੰਤਵਿਹਾਰ ਪਿੰਡ ਫਤਿਹਪੁਰ ਨੂੰ 1, ਬੀਬੀ ਇਨਕਲੇਵ ਪਿੰਡ ਖੈਰਾਬਾਦ ਨੂੰ 1, ਬੀਬੀ ਇਨਕਲੇਵ ਪਿੰਡ ਕੰਬੋਹ ਨੂੰ 1, ਗੌਂਸਾਬਾਦ ਪਿੰਡ ਨੂੰ 1, ਗੁਰੂ ਨਗਰ ਐਵੇਨਿਊ ਮੂਧਲ ਨੂੰ 1, ਪੰਡੌਰੀ ਵਡੈਚ ਨੂੰ 1, ਸ਼ੰਕਰ ਅਸਟੇਟ ਪਿੰਡ ਗੌਂਸਾਬਾਦ ਨੂੰ 2 ਤੇ ਸੰਧੂ ਇਨਕਲੇਵ ਨੂੰ 1 ਐੱਨ. ਓ. ਸੀ. ਮਿਲਾ ਕੇ ਕੁਲ 340 ਜਾਅਲੀ ਐੱਨ. ਓ. ਸੀਜ਼ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਛੁੱਟੀਆਂ ਦੌਰਾਨ ਵੀ ਖੁੱਲ੍ਹੇ ਰਹਿਣਗੇ ਸਰਕਾਰੀ ਦਫ਼ਤਰ, 31 ਜੁਲਾਈ ਤੋਂ ਪਹਿਲਾਂ ਕਰਾ ਲਓ ਕੰਮ
ਸਰਕਾਰ ਨੂੰ ਲੱਗਾ ਕਰੋੜਾਂ ਦਾ ਚੂਨਾ
ਪੁੱਡਾ ਦੇ ਸਾਬਕਾ ਐਡੀਸ਼ਨਲ ਮੁੱਖ ਪ੍ਰਸ਼ਾਸਕ ਮੇਜਰ ਅਮਿਤ ਸਰੀਨ ਦੀ ਰਿਪੋਰਟ ਅਨੁਸਾਰ ਸਰਕਾਰ ਨੂੰ ਜਾਅਲੀ ਐੱਨ. ਓ. ਸੀ. ਕਾਰਨ ਕਰੋੜਾਂ ਰੁਪਏ ਦਾ ਚੂਨਾ ਲੱਗਾ ਹੈ। ਜੇਕਰ ਸਹੀ ਤਰੀਕੇ ਨਾਲ ਐੱਨ. ਓ. ਸੀਜ਼ ਜਾਰੀ ਕੀਤੀਆਂ ਹੁੰਦੀਆਂ ਤਾਂ ਸਰਕਾਰੀ ਖਜ਼ਾਨੇ ਵਿਚ ਕਰੋੜਾਂ ਰੁਪਏ ਜਮ੍ਹਾ ਹੋਣੇ ਸਨ ਪਰ ਭ੍ਰਿਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਰਕਾਰ ਦੇ ਖਜ਼ਾਨੇ ਨੂੰ ਹੀ ਚੋਰੀ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8