ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸੜਕ ਹਾਦਸੇ ''ਚ 11 ਲੋਕਾਂ ਦੀ ਮੌਤ, ਪੜ੍ਹੋ TOP-10 ਖ਼ਬਰਾਂ

Sunday, Aug 03, 2025 - 07:49 PM (IST)

ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸੜਕ ਹਾਦਸੇ ''ਚ 11 ਲੋਕਾਂ ਦੀ ਮੌਤ, ਪੜ੍ਹੋ TOP-10 ਖ਼ਬਰਾਂ

ਜਲੰਧਰ-  ਪੰਜਾਬ ਵਿਚ ਬੀਤੇ ਦਿਨ ਦੋ ਦਿਨ ਪਈ ਭਾਰੀ ਬਾਰਿਸ਼ ਦੇ ਕਾਰਨ ਕਈ ਥਾਵਾਂ 'ਤੇ ਵੱਡਾ ਨੁਕਸਾਨ ਹੋਇਆ ਹੈ। ਭਾਰੀ ਬਾਰਿਸ਼ ਹੋਣ ਕਾਰਨ ਹੁਸ਼ਿਆਰਪੁਰ ਵਿਚ ਪਿੰਡਾਂ ਦੀਆਂ ਗਲੀਆਂ ਵਿਚ ਬੇਸ਼ੁਮਾਰ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣੇ ਕਰਨਾ ਪਿਆ। ਪਿੰਡ ਹਕੂਮਤਪੁਰ ’ਚ ਸਰਕਾਰੀ ਪ੍ਰਾਇਮਰੀ/ਐਲੀਮੈਂਟਰੀ ਸਮਰਾਟ ਸਕੂਲ ਅਤੇ ਪਿੰਡ ’ਚ ਲਾਗਤਾਰ ਭਾਰੀ ਬਾਰਿਸ਼ ਕਾਰਨ ਲੋਕਾਂ ਦੇ ਘਰਾਂ ’ਚ ਪਾਣੀ ਵੜ ਗਿਆ। ਲੋਕ ਚਾਹ-ਪਾਣੀ ਰੋਟੀ ਪਕਾਉਣ ਤੋਂ ਵੀ ਵਾਂਝੇ ਰਹੇ। ਪਿੰਡ ਵਾਸੀਆਂ ਦਾ ਘਰਾਂ ਵਿਚ ਪਾਣੀ ਭਰਨ ਨਾਲ ਕਾਫ਼ੀ ਨੁਕਸਾਨ ਹੋ ਗਿਆ। ਬੀਮਾਰੀਆਂ ਫ਼ੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਸੂਬੇ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਗੋਂਡਾ ਇਲਾਕੇ 'ਚ ਇਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇੱਥੇ ਇਕ ਬੋਲੈਰੋ 'ਚ ਸਵਾਰ ਹੋ ਕੇ 15 ਲੋਕ ਪ੍ਰਿਥਵੀਨਾਥ ਮੰਦਰ ਜਾ ਰਹੇ ਸਨ ਕਿ ਇਟੀਆ ਥੋਕ ਥਾਣਾ ਇਲਾਕੇ 'ਚ ਪਹੁੰਚਣ ਮਗਰੋਂ ਗੱਡੀ ਨਹਿਰ 'ਚ ਡਿੱਗ ਗਈ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਇਸ ਦੇ ਨਾਲ ਹੀ ਆਓ ਜਾਣਦੇ ਹਾਂ ਅੱਜ ਦੀਆਂ ਟਾਪ -10 ਖ਼ਬਰਾਂ ਬਾਰੇ...


1. ਵੱਡੇ ਖ਼ਤਰੇ ਦੀ ਘੰਟੀ! ਡੁੱਬ ਚੱਲਿਆ ਪੰਜਾਬ ਦਾ ਇਹ ਪਿੰਡ, ਹੜ੍ਹ ਵਰਗੇ ਬਣੇ ਹਾਲਾਤ (ਵੀਡੀਓ)
ਪੰਜਾਬ ਵਿਚ ਬੀਤੇ ਦਿਨ ਦੋ ਦਿਨ ਪਈ ਭਾਰੀ ਬਾਰਿਸ਼ ਦੇ ਕਾਰਨ ਕਈ ਥਾਵਾਂ 'ਤੇ ਵੱਡਾ ਨੁਕਸਾਨ ਹੋਇਆ ਹੈ। ਭਾਰੀ ਬਾਰਿਸ਼ ਹੋਣ ਕਾਰਨ ਹੁਸ਼ਿਆਰਪੁਰ ਵਿਚ ਪਿੰਡਾਂ ਦੀਆਂ ਗਲੀਆਂ ਵਿਚ ਬੇਸ਼ੁਮਾਰ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣੇ ਕਰਨਾ ਪਿਆ। ਪਿੰਡ ਹਕੂਮਤਪੁਰ ’ਚ ਸਰਕਾਰੀ ਪ੍ਰਾਇਮਰੀ/ਐਲੀਮੈਂਟਰੀ ਸਮਰਾਟ ਸਕੂਲ ਅਤੇ ਪਿੰਡ ’ਚ ਲਾਗਤਾਰ ਭਾਰੀ ਬਾਰਿਸ਼ ਕਾਰਨ ਲੋਕਾਂ ਦੇ ਘਰਾਂ ’ਚ ਪਾਣੀ ਵੜ ਗਿਆ। ਲੋਕ ਚਾਹ-ਪਾਣੀ ਰੋਟੀ ਪਕਾਉਣ ਤੋਂ ਵੀ ਵਾਂਝੇ ਰਹੇ। ਪਿੰਡ ਵਾਸੀਆਂ ਦਾ ਘਰਾਂ ਵਿਚ ਪਾਣੀ ਭਰਨ ਨਾਲ ਕਾਫ਼ੀ ਨੁਕਸਾਨ ਹੋ ਗਿਆ। ਬੀਮਾਰੀਆਂ ਫ਼ੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

2. ਕਹਿਰ ਓ ਰੱਬਾ! ਵੱਡੇ ਸੁਫ਼ਨੇ ਲੈ ਕੇ ਵਿਦੇਸ਼ ਚੱਲਿਆ ਸੀ ਪੰਜਾਬੀ ਮੁੰਡਾ, ਰਾਹ ਵਿਚ ਰੇਲਗੱਡੀ...
ਵਿਧਾਨ ਸਭਾ ਹਲਕਾ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੁੱਲਾਂਵਾਲ ਦੇ ਇਕ 21 ਸਾਲਾ ਨੌਜਵਾਨ ਦੀ ਵਿਦੇਸ਼ ਜਾਂਦੇ ਸਮੇਂ ਰੇਲ ਸਫਰ ਦੌਰਾਨ ਤੇਲੰਗਾਨਾ ਦੇ ਸ਼ਹਿਰ ਖਮਮ ਕੋਲ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਲਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਜੋ ਕਿ ਪਹਿਲਾਂ ਵੀ ਇਕ ਵਾਰ ਯੂਰਪ ਨੇੜਲੇ ਅਰਮੀਨੀਆ ਸ਼ਹਿਰ ਵਿਚ ਕੁਝ ਸਮਾਂ ਨੌਕਰੀ ਕਰਕੇ ਘਰ ਪਰਤਿਆ ਸੀ। ਹੁਣ ਉਹ 30 ਜੁਲਾਈ ਨੂੰ ਇਕ ਵਾਰ ਫਿਰ ਅਰਮੀਨੀਆ ਜਾਣ ਲਈ ਘਰੋਂ ਨਿਕਲਿਆ ਸੀ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

3. ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸਾਊਦੀ ਅਰਬ 'ਚ ਮੌਤ
ਸਾਊਦੀ ਅਰਬ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ (27) ਵਾਸੀ ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਵਜੋਂ ਹੋਈ ਹੈ, ਜੋਕਿ ਇਕ ਸਾਲ ਪਹਿਲਾਂ ਹੀ ਰੋਜ਼ੀ-ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਸੀ। ਉਕਤ ਨੌਜਵਾਨ ਦੀ ਤੜਕਸਾਰ ਸਵੇਰੇ ਹਾਰਟ ਅਟੈਕ ਨਾਲ ਮੌਤ ਹੋ ਗਈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

4. Big Breaking: ਪੰਜਾਬ 'ਚ ਸਭ ਤੋਂ ਵੱਡੀ ਚੋਰੀ! ਕਰੋੜਾਂ ਰੁਪਏ ਦਾ ਸੋਨਾ ਹੋਇਆ 'ਗਾਇਬ' (ਵੀਡੀਓ)
ਸੰਗਰੂਰ ਦੇ ਵਿਚ ਚੋਰਾਂ ਦੇ ਹੌਸਲੇ ਬੁਲੰਦ ਹਨ ਪਿੰਡਾਂ ਦੇ ਵਿਚ ਵੱਡੇ ਪੱਧਰ 'ਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਬੀਤੀ ਰਾਤ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਨਮੋਲ ਦੇ ਵਿਚ ਚੂਹੜ ਸਿੰਘ ਦੇ ਘਰ ਬੀਤੀ ਰਾਤ ਚੋਰਾਂ ਨੇ 92 ਤੋਲੇ ਸੋਨਾ ਤੇ 2 ਲੱਖ 35 ਹਜ਼ਾਰ ਰੁਪਏ ਦੇ ਤਕਰੀਬਨ ਨਗਦੀ ਦੇ ਉੱਪਰ ਹੱਥ ਸਾਫ ਕੀਤਾ। ਚੋਰ ਰਾਤ ਨੂੰ ਘਰ ਦੇ ਪਿੱਛੋਂ ਦੀ ਕੰਧ ਟੱਪ ਕੇ ਅੰਦਰ ਵੜੇ। ਨਵੀਂ ਬਣੀ ਕੋਠੀ ਦੇ ਪਿਛਲੇ ਪਾਸੇ ਪੁਰਾਣੇ ਘਰ ਦੇ ਵਿਚ ਪਰਿਵਾਰ ਇਕ ਕਮਰੇ 'ਚ ਸੁੱਤਾ ਪਿਆ ਸੀ। ਚੋਰਾਂ ਨੇ ਸਟੋਰ ਰੂਮ ਦਾ ਲਾਕ ਤੋੜ ਕੇ ਅੰਦਰੋਂ ਦੋ ਪੇਟੀਆਂ ਤੇ ਤਿੰਨ ਅਲਮਾਰੀਆਂ ਅਤੇ ਦੂਸਰੇ ਦੋ ਬੈਡਰੂਮਾਂ ਵਿਚੋਂ ਦੋ ਅਲਮਾਰੀਆਂ ਦੇ ਵਿਚੋਂ ਸੋਨਾ ਅਤੇ ਨਗਦੀ ਚੋਰੀ ਕੀਤੀ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

5. ਪੰਜਾਬ ਸਰਕਾਰ ਦਾ ਸੂਬਾ ਵਾਸੀਆਂ ਨੂੰ ਵੱਡਾ ਤੋਹਫ਼ਾ, ਲਿਆ ਗਿਆ ਇਤਿਹਾਸਕ ਫ਼ੈਸਲਾ (ਵੀਡੀਓ)
ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਮੁੱਖ ਮੰਤਰੀ ਮਾਨ ਵਲੋਂ ਆਮ ਆਦਮੀ ਕਲੀਨਿਕਾਂ 'ਚ ਵਟਸਐਪ ਚੈਟਬੋਟ ਲਾਂਚ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਲੋਕਾਂ ਨੂੰ ਵਟਸਐਪ 'ਤੇ ਹੀ ਦਵਾਈਆਂ ਬਾਰੇ ਸਾਰੀ ਰਿਪੋਰਟ ਮਿਲੇਗੀ। ਲੋਕਾਂ ਨੂੰ ਪਰਚੀ ਜਾਂ ਰਿਪੋਰਟ ਲਈ ਵੀ ਕਲੀਨਿਕ ਆਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਵਟਸਐਪ 'ਤੇ ਹੀ ਉਨ੍ਹਾਂ ਨੂੰ ਸਭ ਕੁੱਝ ਮੁਹੱਈਆ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਸਮੇਂ 'ਤੇ ਟੈਸਟ ਹੋਣਗੇ ਤਾਂ ਦਵਾਈ ਖਾਣ ਨਾਲ ਮਰੀਜ਼ ਠੀਕ ਹੋ ਜਾਵੇਗਾ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

6. 3000 'ਚ FASTag ਦਾ ਪੂਰੇ ਸਾਲ ਦਾ Pass! ਜਾਣੋ ਕਿਵੇਂ ਕਰਨਾ ਹੈ ਅਪਲਾਈ
ਜੇਕਰ ਤੁਸੀਂ ਅਕਸਰ ਰਾਸ਼ਟਰੀ ਰਾਜਮਾਰਗਾਂ 'ਤੇ ਯਾਤਰਾ ਕਰਦੇ ਹੋ, ਤਾਂ ਤੁਹਾਡੇ ਲਈ ਇੱਕ ਖ਼ਾਸ ਸਹੂਲਤ ਆ ਰਹੀ ਹੈ। ਰਾਸ਼ਟਰੀ ਰਾਜਮਾਰਗ ਅਥਾਰਟੀ (NHAI) 15 ਅਗਸਤ, 2025 ਤੋਂ FASTag ਸਾਲਾਨਾ ਪਾਸ ਦੀ ਸਹੂਲਤ ਸ਼ੁਰੂ ਕਰਨ ਜਾ ਰਹੀ ਹੈ। ਇਸ ਨਵੇਂ ਪਾਸ ਦਾ ਉਦੇਸ਼ ਉਨ੍ਹਾਂ ਯਾਤਰੀਆਂ ਨੂੰ ਰਾਹਤ ਪ੍ਰਦਾਨ ਕਰਨਾ ਹੈ, ਜੋ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸਵੇਅ 'ਤੇ ਨਿਯਮਿਤ ਤੌਰ 'ਤੇ ਯਾਤਰਾ ਕਰਦੇ ਹਨ। ਇਸ ਪਾਸ ਨਾਲ ਯਾਤਰੀ ਆਸਾਨੀ ਨਾਲ ਟੋਲ ਫੀਸ ਦਾ ਭੁਗਤਾਨ ਕਰ ਸਕਣਗੇ ਅਤੇ ਉਹ ਬਿਨਾਂ ਕਿਸੇ ਰੁਕਾਵਟ ਦੇ ਯਾਤਰਾ ਕਰ ਸਕਣਗੇ। ਖਾਸ ਕਰਕੇ ਉਨ੍ਹਾਂ ਲਈ ਜੋ ਨਿੱਜੀ ਕਾਰ, ਜੀਪ ਜਾਂ ਵੈਨ ਰਾਹੀਂ ਯਾਤਰਾ ਕਰਦੇ ਹਨ, ਇਹ ਪਾਸ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

7. ਧਾਰਮਿਕ ਸਥਾਨ 'ਤੇ ਜਾ ਰਹੇ ਸ਼ਰਧਾਲੂਆਂ ਦੀ ਨਹਿਰ 'ਚ ਜਾ ਡਿੱਗੀ ਗੱਡੀ, 11 ਦੀ ਹੋ ਗਈ ਮੌਤ
ਉੱਤਰ ਪ੍ਰਦੇਸ਼ ਸੂਬੇ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਗੋਂਡਾ ਇਲਾਕੇ 'ਚ ਇਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇੱਥੇ ਇਕ ਬੋਲੈਰੋ 'ਚ ਸਵਾਰ ਹੋ ਕੇ 15 ਲੋਕ ਪ੍ਰਿਥਵੀਨਾਥ ਮੰਦਰ ਜਾ ਰਹੇ ਸਨ ਕਿ ਇਟੀਆ ਥੋਕ ਥਾਣਾ ਇਲਾਕੇ 'ਚ ਪਹੁੰਚਣ ਮਗਰੋਂ ਗੱਡੀ ਨਹਿਰ 'ਚ ਡਿੱਗ ਗਈ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

8. ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੁਲਜ਼ਮ ਗ੍ਰਿਫਤਾਰ
ਦੇਸ਼ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਸਬੰਧੀ ਐਤਵਾਰ ਨੂੰ ਇੱਕ ਗੰਭੀਰ ਘਟਨਾ ਸਾਹਮਣੇ ਆਈ, ਜਦੋਂ ਨਾਗਪੁਰ ਵਿੱਚ ਉਨ੍ਹਾਂ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਧਮਕੀ ਭਰੇ ਕਾਲ ਤੋਂ ਬਾਅਦ ਪੁਲਸ ਵਿਭਾਗ ਵਿੱਚ ਹੜਕੰਪ ਮਚ ਗਿਆ। ਇਹ ਧਮਕੀ ਸਵੇਰੇ 8:46 ਵਜੇ ਪੁਲਸ ਕੰਟਰੋਲ ਰੂਮ ਵਿੱਚ ਆਈ, ਜਿਸ ਤੋਂ ਬਾਅਦ ਸਥਾਨਕ ਪੁਲਸ ਅਤੇ ਜਾਂਚ ਏਜੰਸੀਆਂ ਨੇ ਤੁਰੰਤ ਕਾਰਵਾਈ ਕੀਤੀ। ਕੁਝ ਘੰਟਿਆਂ ਵਿੱਚ ਹੀ ਧਮਕੀ ਦੇਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

9. IND vs PAK: ਕ੍ਰਿਕਟ ਦੇ ਮਹਾਮੁਕਾਬਲੇ ਬਾਰੇ ਨਵੀਂ ਅਪਡੇਟ! ACC ਨੇ ਕਰ ਦਿੱਤਾ ਵੱਡਾ ਐਲਾਨ
ਭਾਰਤ ਤੇ ਪਾਕਿਸਤਾਨ ਵਿਚਾਲੇ 9 ਸਤੰਬਰ ਤੋਂ ਸ਼ੁਰੂ ਹੋ ਰਹੇ ਆਗਾਮੀ ਏਸ਼ੀਆ ਕੱਪ ਦੇ ਦੋ ਅਹਿਮ ਮੈਚ ਦੁਬਈ ਵਿਚ ਖੇਡੇ ਜਾਣਗੇ। ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ.ਸੀ.) ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ। ਭਾਰਤ ਤੇ ਪਾਕਿਸਤਾਨ ਵਿਚਾਲੇ ਲੀਗ ਪੜਾਅ ਦਾ ਮੁਕਾਬਲਾ 14 ਸਤੰਬਰ ਨੂੰ ਦੁਬਈ ਵਿਚ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਸੁਪਰ ਸਿਕਸ ਪੜਾਅ ਦਾ ਸੰਭਾਵਿਤ ਮੈਚ 21 ਸਤੰਬਰ ਨੂੰ ਇਸੇ ਸਥਾਨ ’ਤੇ ਖੇਡਿਆ ਜਾਵੇਗਾ। 29 ਸਤੰਬਰ ਨੂੰ ਹੋਣ ਵਾਲਾ ਫਾਈਨਲ ਵੀ ਦੁਬਈ ਵਿਚ ਹੀ ਹੋਵੇਗਾ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

10. ਭਗਵਾਨ ਦੇ ਦਰਸ਼ਨਾਂ ਲਈ ਨਿਕਲਿਆ ਭਾਰਤੀ ਪਰਿਵਾਰ, ਸਾਬਤ ਹੋਇਆ ਆਖਰੀ ਸਫ਼ਰ
ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੇ ਨਿਊਯਾਰਕ ਵਿੱਚ ਇੱਕ ਮੰਦਰ ਲਈ ਨਿਕਲੇ ਇੱਕ ਹਿੰਦੂ ਪਰਿਵਾਰ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹ ਯਾਤਰਾ ਉਨ੍ਹਾਂ ਦੀ ਜ਼ਿੰਦਗੀ ਦੀ ਆਖਰੀ ਯਾਤਰਾ ਸਾਬਤ ਹੋਵੇਗੀ। ਮਾਰਸ਼ਲ ਕਾਉਂਟੀ ਸ਼ੈਰਿਫ ਮਾਈਕ ਡੋਹਰਟੀ ਨੇ ਦੱਸਿਆ ਕਿ ਨਿਊਯਾਰਕ ਦੇ ਭਾਰਤੀ ਮੂਲ ਦੇ ਇਕ ਪਰਿਵਾਰ ਦੇ ਚਾਰ ਮੈਂਬਰ, ਜੋ ਪੱਛਮੀ ਵਰਜੀਨੀਆ ਵਿੱਚ ਇੱਕ ਅਧਿਆਤਮਿਕ ਸਥਾਨ ਜਾਂਦੇ ਸਮੇਂ ਲਾਪਤਾ ਹੋ ਗਏ ਸਨ, ਸ਼ਨੀਵਾਰ ਨੂੰ ਮ੍ਰਿਤਕ ਪਾਏ ਗਏ। ਪੀੜਤਾਂ ਦੀ ਪਛਾਣ ਆਸ਼ਾ ਦੀਵਾਨ (85), ਕਿਸ਼ੋਰ ਦੀਵਾਨ (89), ਸ਼ੈਲੇਸ਼ ਦੀਵਾਨ (86) ਅਤੇ ਗੀਤਾ ਦੀਵਾਨ (84) ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਪਰਿਵਾਰ 2009 ਦੀ ਲਾਈਮ ਹਰੇ ਰੰਗ ਦੀ ਟੋਇਟਾ ਕੈਮਰੀ ਕਾਰ ਵਿੱਚ ਬਫੇਲੋ ਸ਼ਹਿਰ ਤੋਂ ਪੱਛਮੀ ਵਰਜੀਨੀਆ ਦੇ ਮਾਰਸ਼ਲ ਕਾਉਂਟੀ ਵਿੱਚ ਪ੍ਰਭੂਪਦਾ ਪੈਲੇਸ ਆਫ਼ ਗੋਲਡ ਜਾ ਰਿਹਾ ਸੀ, ਜਿਸਦਾ ਨਿਊਯਾਰਕ ਨੰਬਰ EKW2611 ਸੀ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-


author

Hardeep Kumar

Content Editor

Related News