ਸੈਂਸੈਕਸ ਸ਼ੁਰੂ ''ਚ 112 ਅੰਕ ਡਿੱਗਾ, ਨਿਫਟੀ ਗਿਰਾਵਟ ''ਚ 11,759 ''ਤੇ ਖੁੱਲ੍ਹਾ

06/26/2019 9:18:09 AM

ਮੁੰਬਈ—  ਗਲੋਬਲ ਬਾਜ਼ਾਰਾਂ ਤੋਂ ਮਿਲੇ ਖਰਾਬ ਸੰਕੇਤਾਂ ਵਿਚਕਾਰ ਬੁੱਧਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 112.64 ਅੰਕ ਦੀ ਗਿਰਾਵਟ ਨਾਲ 39,322.30 'ਤੇ ਹੋਈ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 37.25 ਅੰਕ ਯਾਨੀ 0.32 ਫੀਸਦੀ ਦੀ ਗਿਰਾਵਟ 'ਚ 11,759.20 'ਤੇ ਖੁੱਲ੍ਹਾ ਹੈ।
ਬੀ. ਐੱਸ. ਈ. ਮਿਡ ਕੈਪ 'ਚ ਕਾਰੋਬਾਰ ਦੇ ਸ਼ੁਰੂ 'ਚ 14 ਅੰਕ ਦੀ ਕਮਜ਼ੋਰੀ ਅਤੇ ਬੈਂਕ ਨਿਫਟੀ 'ਚ 5 ਅੰਕ ਦੀ ਹਲਕੀ ਤੇਜ਼ੀ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 69.40 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 69.34 ਦੇ ਪੱਧਰ 'ਤੇ ਬੰਦ ਹੋਇਆ ਸੀ।
 


ਗਲੋਬਲ ਬਾਜ਼ਾਰਾਂ 'ਚ ਕਾਰੋਬਾਰ
ਮੰਗਲਵਾਰ ਟੈੱਕ ਸਟਾਕਸ 'ਚ ਗਿਰਾਵਟ ਕਾਰਨ ਅਮਰੀਕੀ ਬਾਜ਼ਾਰ ਲਾਲ ਨਿਸ਼ਾਨ 'ਚ ਬੰਦ ਹੋਏ। ਡਾਓ ਜੋਂਸ 179.32 ਅੰਕ ਦੀ ਗਿਰਾਵਟ ਨਾਲ 26,548.22 ਦੇ ਪੱਧਰ 'ਤੇ ਬੰਦ ਹੋਇਆ।
ਇਸ ਮਗਰੋਂ ਅੱਜ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.3 ਫੀਸਦੀ ਦੀ ਗਿਰਾਵਟ ਨਾਲ 2,973 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਬਾਜ਼ਾਰ ਨਿੱਕੇਈ 117 ਅੰਕ ਦੀ ਕਮਜ਼ੋਰੀ ਨਾਲ 21,076 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਹਾਂਗਕਾਂਗ ਦੇ ਬਾਜ਼ਾਰ ਹੈਂਗ ਸੈਂਗ 'ਚ 14 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਐੱਸ. ਜੀ. ਐਕਸ. ਨਿਫਟੀ 25 ਅੰਕ ਦੀ ਕਮਜ਼ੋਰੀ ਨਾਲ 11,767 ਦੇ ਪੱਧਰ 'ਤੇ ਹੈ।ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.2 ਫੀਸਦੀ ਮਜਬੂਤੀ ਨਾਲ 2,124 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 0.08 ਫੀਸਦੀ ਦੀ ਕਮਜ਼ੋਰੀ ਨਾਲ 3,301 ਦੇ ਪੱਧਰ 'ਤੇ ਕਾਰੋਬਾਰ ਕਰਦਾ ਦਿਸਿਆ ਹੈ।


Related News