ਜੀਓ-ਪਾਲਿਟੀਕਲ ਚੁਣੌਤੀਆਂ ਕਾਰਨ ਟੈਕਸਟਾਈਲ ਐਕਸਪੋਰਟ ’ਚ ਗਿਰਾਵਟ

04/04/2024 2:51:03 PM

ਨਵੀਂ ਦਿੱਲੀ (ਇੰਟ.) - ਮੌਜੂਦਾ ਸਮੇਂ ’ਚ ਵਿਸ਼ਵ ਪੱਧਰ ’ਤੇ ਜਾਰੀ ਜੀਓ-ਪਾਲਿਟੀਕਲ ਟੈਨਸ਼ਨ ਸਮੇਤ ਤਮਾਮ ਆਰਥਿਕ ਉਤਰਾਅ-ਚੜ੍ਹਾਅ ਕਾਰਨ ਭਾਰਤ ਦੇ ਟਰੇਡ ’ਤੇ ਬੁਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰੀ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਅਪ੍ਰੈਲ 2023 ਤੋਂ ਫਰਵਰੀ 2024 ਦਰਮਿਆਨ ਕੱਪੜਾ ਬਰਾਮਦ ’ਤੇ ਸਾਲ ਦਰ ਸਾਲ ਗਿਰਾਵਟ ਦੇਖੀ ਗਈ ਹੈ। ਸੂਤਰਾਂ ਨੇ ਬਰਾਮਦ ’ਚ ਗਿਰਾਵਟ ਲਈ ਕੌਮਾਂਤਰੀ ਮੰਗ ’ਚ ਕਮੀ ਅਤੇ ਲਾਲ ਸਾਗਰ ਸੰਘਰਸ਼ ਵਰਗੀਆਂ ਜੀਓ-ਪਾਲਿਟੀਕਲ ਚੁਣੌਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਹ ਵੀ ਪੜ੍ਹੋ :    'ਅਸੀਂ ਬਿਨਾਂ ਸ਼ਰਤ ਮੁਆਫ਼ੀ ਮੰਗਦੇ ਹਾਂ...' ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਬੋਲੇ ਬਾਬਾ ਰਾਮਦੇਵ

ਅਸਲ ’ਚ ਬਰਾਮਦ ਮੰਗ ਅਤੇ ਸਪਲਾਈ ਦੀ ਖੇਡ ਹੈ ਅਤੇ ਇਹ ਕਈ ਫੈਕਟਜ਼ ਵਰਗੇ ਆਰਡਰ ਫਲੋ, ਇਨਵੈਂਟਰੀ ਤੇ ਸ਼ਿੱਪਿੰਗ ਕੰਟੇਨਰਾਂ ਅਤੇ ਜਹਾਜ਼ਾਂ ਦੀ ਉਪਲੱਬਤਾ ’ਤੇ ਨਿਰਭਰ ਕਰਦਾ ਹੈ। ਸੂਤਰਾਂ ਨੇ ਅੱਗੇ ਦੱਸਿਆ ਕਿ ਅਪ੍ਰੈਲ 2023 ਤੋਂ ਫਰਵਰੀ 2024 ਦਰਮਿਆਨ ਰੈਡੀਮੇਡ ਕੱਪੜਿਆਂ ਦੀ ਬਰਾਮਦ ਡਿੱਗ ਕੇ 13.05 ਅਰਬ ਡਾਲਰ ਰਹਿ ਗਈ, ਜਦੋਂਕਿ ਪਿਛਲੇ ਸਾਲ ਇਸੇ ਮਿਆਦ ’ਚ ਇਹ 14.73 ਅਰਬ ਡਾਲਰ ਸੀ। ਇਸ ਆਮ ਮਿਆਦ ਦੌਰਾਨ ਯਾਰਨ ਸ਼ਿਪਮੈਂਟ ਦੀ ਵੈਲਿਊ 4.47 ਬਿਲੀਅਨ ਡਾਲਰ ਤੋਂ ਘੱਟ ਕੇ 4.23 ਬਿਲੀਅਨ ਡਾਲਰ, ਜਦਕਿ ਜੂਟ ਬਰਾਮਦ ਦੀ ਵੈਲਿਊ 400 ਮਿਲੀਅਨ ਡਾਲਰ ਤੋਂ ਡਿੱਗ ਕੇ 310 ਮਿਲੀਅਨ ਡਾਲਰ ਰਹਿ ਗਈ ਹੈ। ਹਾਲਾਂਕਿ ਫਰਵਰੀ 2024 ਦੇ ਸ਼ੁਰੂਆਤੀ ਅੰਦਾਜ਼ਿਆਂ ’ਚ ਫਰਵਰੀ 2023 ਦੇ ਮੁਕਾਬਲੇ ਕੱਪੜਾ ਬਰਾਮਦ ’ਚ 12 ਫੀਸਦੀ ਤੋਂ ਵੱਧ ਦਾ ਵਾਧਾ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ :    ਸੋਨਾ ਇਕ ਸਾਲ 15 ਫ਼ੀਸਦੀ ਤੇ  ਸ਼ੇਅਰ ਬਾਜ਼ਾਰ 25 ਫ਼ੀਸਦੀ ਚੜ੍ਹਿਆ, ਨਿਵੇਸ਼ਕ ਹੋਏ ਮਾਲਾਮਾਲ

ਸਰਕਾਰੀ ਸੂਤਰਾਂ ਨੇ ਜਨਵਰੀ 2024 ’ਚ ਦੱਸਿਆ ਸੀ ਕਿ ਲਾਲ ਸਾਗਰ ਸੰਕਟ ਕਾਰਨ 2 ਨਿੱਜੀ ਸ਼ਿਪਿੰਗ ਲਾਈਨਾਂ ਵੱਲੋਂ ਸਰਵਿਸਿਜ਼ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਕਾਰਨ ਸ਼ਿਪਮੈਂਟ ਦੀ ਲਾਗਤ ਲਗਭਗ 20 ਫੀਸਦੀ ਵਧਣ ਦੇ ਨਾਲ-ਨਾਲ ਟਰਨਅਰਾਊਂਡ ਸਮੇਂ ਵੀ ਲਗਭਗ 2 ਹਫਤੇ ਤੱਕ ਵਧ ਗਿਆ ਹੈ। ਮੌਜੂਦਾ ਸਮੇਂ ’ਚ ਚੱਲ ਰਹੇ ਸੰਘਰਸ਼ ਦੇ ਅਸਰ ਨਾਲ ਨਜਿੱਠਣ ਲਈ ਰਣਨੀਤੀਆਂ ’ਤੇ ਚਰਚਾ ਕਰਨ ਲਈ ਇਕ ਇੰਟਰ-ਮਨਿਸਟੀਰੀਅਲ ਪੈਨਲ ਨੇ ਕਈ ਬੈਠਕਾਂ ਕੀਤੀਆਂ। ਡਿਪਾਰਟਮੈਂਟ ਆਫ ਫਾਈਨਾਂਸ਼ੀਅਲ ਸਰਵਿਸਿਜ਼ (ਡੀ. ਐੱਫ. ਐੱਸ.) ਨੂੰ ਬਰਾਮਦਕਾਰਾਂ ਲਈ ਕ੍ਰੈਡਿਟ ਫਲੋ ਬਣਾਈ ਰੱਖਣ ਅਤੇ ੇਸ਼ਿੱਪਿੰਗ ਮੰਤਰਾਲਾ ਨੂੰ ਵਪਾਰ ਦੀ ਮਾਤਰਾ ਦੀ ਨਿਗਰਾਨੀ ਕਰਨ ਲਈ ਕਿਹਾ ਿਗਆ ਹੈ।

ਅਮਰੀਕਾ ਨੂੰ ਭਾਰਤ ਦਾ ਕੱਪੜਾ ਦਰਾਮਦ ਲਗਾਤਾਰ ਵੱਧ ਰਿਹਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਭਾਰਤ ਨੇ ਅਮਰੀਕਾ ਤੋਂ ਰਿਕਾਰਡ 8774 ਮਿਲੀਅਨ ਡਾਲਰ ਦਾ ਕੱਪੜਾ ਬਰਾਮਦ ਕੀਤਾ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਚੀਨ ਨੇ ਚਾਲੂ ਸਾਲ ’ਚ ਹੁਣ ਤੱਕ 25213 ਮਿਲੀਅਨ ਡਾਲਰ ਦਾ ਕੱਪੜਾ ਦਰਾਮਦ ਕੀਤਾ ਹੈ। ਚੀਨ ਨੇ ਦਸੰਬਰ 2023 ’ਚ 25192 ਮਿਲੀਅਨ ਡਾਲਰ ਅਤੇ ਜਨਵਰੀ 2023 ’ਚ 31924 ਮਿਲੀਅਨ ਡਾਲਰ ਦੀ ਦਰਾਮਦ ਕੀਤੀ। ਭਾਰਤ ਤੋਂ ਬਾਅਦ ਵਿਅਤਨਾਮ ਅਮਰੀਕਾ ਦਾ ਸਭ ਤੋਂ ਵੱਡਾ ਕੱਪੜਾ ਬਰਾਮਦਕਾਰ ਹੈ।

ਬਰਾਮਦ ਲਈ ਸੰਯੁਕਤ ਰਾਜ ਅਮਰੀਕਾ ਸਭ ਤੋਂ ਪਸੰਦੀਦਾ ਥਾਂ

ਭਾਰਤੀ ਟੈਕਸਟਾਈਲ ਪ੍ਰੋਡਕਟਸ ਦੀ ਬਰਾਮਦ ਲਈ ਸੰਯੁਕਤ ਰਾਜ ਅਮਰੀਕਾ 27 ਫੀਸਦੀ ਹਿੱਸੇਦਾਰੀ ਦੇ ਨਾਲ ਸਭ ਤੋਂ ਉੱਚੀ ਮੰਜ਼ਿਲ ’ਤੇ ਹੈ। ਇਸ ਪਿੱਛੋਂ ਯੂਰਪੀ ਸੰਘ (18 ਫੀਸਦੀ), ਬੰਗਲਾਦੇਸ਼ (12 ਫੀਸਦੀ) ਅਤੇ ਸੰਯੁਕਤ ਅਰਬ ਅਮੀਰਾਤ (6 ਫੀਸਦੀ) ਹੈ। ਜੇਕਰ ਹੈਂਡਕ੍ਰਾਫਟ ਦੀ ਬਰਾਮਦ ਨੂੰ ਛੱਡ ਦਿੱਤਾ ਜਾਵੇ ਤਾਂ ਅਕਤੂਬਰ 2022 ’ਚ ਸਾਰੇ ਕੱਪੜਿਆਂ ਦੇ ਮੁੱਲਾਂ ਦੇ ਆਰ. ਐੱਮ. ਜੀ. ਦੀ ਬਰਾਮਦ 988.72 ਮਿਲੀਅਨ ਡਾਲਰ ਅਤੇ ਇਸੇ ਮਿਆਦ ’ਚ ਹੱਥੀਂ ਬਣੀਆਂ ਕਾਲੀਨ ਦੀ ਕੀਮਤ 98.05 ਮਿਲੀਅਨ ਡਾਲਰ ਦਾ ਰਹੀ ਹੈ। ਅਕਤੂਬਰ 2022 ’ਚ ਕਾਟਨ ਯਾਰਨ/ਫੈਬਸ/ਮੇਡਅਪਸ, ਹੈਂਡਲੂਮ ਉਤਪਾਦਾਂ ਆਦਿ ਦਾ ਬਰਾਮਦ ਮੁੱਲ 719.03 ਮਿਲੀਅਨ ਡਾਲਰ ਰਿਹਾ। ਭਾਰਤ ’ਚ ਕੱਪੜਾ ਅਤੇ ਕੱਪੜਾ ਉਦਯੋਗ ਨਾਲ ਜੁੜੇ ਕੁਲ 1,77,825 ਬੁਣ ਕੇ ਅਤੇ ਕਾਰੀਗਰ ਗਵਰਨਮੈਂਟ-ਈ-ਮਾਰਕੀਟਪਲੇਸ (ਜੀ. ਈ. ਐੱਮ.) ਰਜਿਸਟਰਡ ਹਨ।

ਇਹ ਵੀ ਪੜ੍ਹੋ :    ਸੋਨੇ ਦੀਆਂ ਕੀਮਤਾਂ ਪਹੁੰਚੀਆਂ ਉੱਚ ਪੱਧਰ 'ਤੇ , ਬਾਜ਼ਾਰ 'ਚ ਟੁੱਟ ਸਕਦਾ ਹੈ ਸਪਲਾਈ ਦਾ ਰਿਕਾਰਡ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News