ਸੈਂਸੈਕਸ ''ਚ ਤੇਜ਼ੀ, ਨਿਫਟੀ ਵੀ ਮਜ਼ਬੂਤ
Tuesday, Aug 01, 2017 - 09:59 AM (IST)
ਮੁੰਬਈ— ਮੰਗਲਵਾਰ ਦੇ ਕਾਰੋਬਾਰੀ ਸੈਸ਼ਨ 'ਚ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਸਵੇਰੇ 9.48 ਵਜੇ ਬੰਬਈ ਸਟਾਕ ਐਕਸਚੇਂਜ਼ (ਬੀ. ਐੱਸ. ਈ) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ 10.65 ਅੰਕਾਂ ਦੀ ਤੇਜ਼ੀ ਨਾਲ 32,525.59 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ਼ (ਐੱਨ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 9.75 ਅੰਕ ਦੀ ਮਜ਼ਬੂਤੀ ਨਾਲ 10,086.85 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੁਰੂਆਤੀ ਕਾਰੋਬਾਰੀ 'ਚ ਟੈੱਕ ਮਹਿੰਦਰਾ, ਹਿੰਡਾਲਕੋ, ਵਿਪਰੋ, ਅਰਬਿੰਦੋ ਫਾਰਮਾ ਅਤੇ ਮਹਿੰਦਾਰ ਐਂਡ ਮਹਿੰਦਰਾ ਦੇ ਸ਼ੇਅਰਾਂ 'ਚ ਮਜ਼ਬੂਤੀ ਦੇਖਣ ਨੂੰ ਮਿਲੀ।
ਉੱਥੇ ਹੀ, ਅਮਰੀਕੀ ਬਾਜ਼ਾਰ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ। ਚੰਗੇ ਨਤੀਜਿਆਂ ਦੇ ਦਮ 'ਤੇ ਡਾਓ ਰਿਕਾਰਡ ਪੱਧਰ 'ਤੇ ਪਹੁੰਚ 'ਤੇ ਕਾਮਯਾਬ ਹੋਇਆ ਪਰ ਦਿੱਗਜ ਟੈੱਕ ਸ਼ੇਅਰਾਂ ਨੇ ਨੈਸਡੇਕ ਨੂੰ ਹੇਠਾਂ ਖਿੱਚਣ ਦਾ ਕੰਮ ਕੀਤਾ ਹੈ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਡਾਓ ਜੋਂਸ 60.8 ਅੰਕ ਯਾਨੀ 0.3 ਫੀਸਦੀ ਦੀ ਮਜ਼ਬੂਤੀ ਨਾਲ 21,891.1 ਦੇ ਪੱਧਰ 'ਤੇ ਬੰਦ ਹੋਇਆ ਹੈ। ਹਾਲਾਂਕਿ ਨੈਸਡੇਕ 26.5 ਅੰਕ ਯਾਨੀ 0.5 ਫੀਸਦੀ ਦੀ ਗਿਰਾਵਟ ਨਾਲ 6,348.1 ਦੇ ਪੱਧਰ ਬੰਦ ਹੋਇਆ ਹੈ। ਉੱਥੇ ਹੀ, ਐੱਸ. ਐਂਡ. ਪੀ. 500 ਇੰਡੈਕਸ 0.1 ਫੀਸਦੀ ਦੀ ਮਾਮੂਲੀ ਕਮਜ਼ੋਰੀ ਨਾਲ 2,470.3 ਦੇ ਪੱਧਰ 'ਤੇ ਬੰਦ ਹੋਇਆ ਹੈ।
