ਬਜਟ ''ਚ ਸੀਨੀਅਰ ਸਿਟੀਜਨ ਚਾਹੁੰਦੇ ਹਨ ਟੈਕਸ ''ਤੇ ਜ਼ਿਆਦਾ ਛੂਟ
Thursday, Jan 25, 2018 - 01:09 PM (IST)

ਨਵੀਂ ਦਿੱਲੀ—1 ਫਰਵਰੀ ਨੂੰ ਸਰਕਾਰ ਦੁਆਰਾ ਆਮ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਸਾਰੇ ਖੇਤਰਾ ਨੂੰ ਇਸ ਬਜਟ ਤੋਂ ਬਹੁਤ ਉਮੀਦਾ ਹਨ। ਹਰ ਕੋਈ ਚਾਹੁੰਦਾ ਹੈ ਕਿ ਇਸ ਬਜਟ 'ਚ ਹਰ ਵਰਗ ਨੂੰ ਕੋਈ ਨਾ ਕੋਈ ਫਾਇਦਾ ਪਹੁੰਚੇ। ਸੀਨੀਅਰ ਸਿਟੀਜਨ ਦੀਆਂ ਵੀ ਉਮੀਦਾਂ ਹਨ ਕਿ ੱਵਿੱਤ ਮੰਤਰੀ ਜਦੋਂ ਬਜਟ ਪੇਸ਼ ਕਰਨ ਤਾਂ ਉਨ੍ਹਾਂ ਦੇ ਲਈ ਵੀ ਟੈਕਸ ਛੂਟ ਦਾ ਤੋਹਫਾ ਲੈ ਕੇ ਆਉਂਣ।
ਸੀਨੀਅਰ ਸਿਟੀਜਨ ਦੀ ਮੰਗ ਹੈ ਕਿ ਬਜਟ 'ਚ 5 ਲੱਖ ਰੁਪਏ ਤੱਕ ਦੀ ਟੈਕਸ ਛੂਟ ਮਿਲੇ। ਸੀਨੀਅਰ ਸਿਟੀਜਨ ਦੇ ਲਈ ਛੂਟ ਸੀਮਾ 3 ਲੱਖ ਰੁਪਏ ਕੀਤੀ ਗਈ ਹੈ ਜਦਕਿ ਸੁਪਰ ਸੀਨੀਅਰ ਸਿਟੀਜਨ ਦੇ ਲਈ ਟੈਕਸ ਛੂਟ ਸੀਮਾ 5 ਲੱਖ ਰੁਪਏ ਤੈਅ ਕੀਤੀ ਗਈ ਹੈ। ਜ਼ਿਆਦਾਤਰ ਸੀਨੀਅਰ ਸਿਟੀਜਨ ਵਿਆਜ ਜਾਂ ਕਿਰਾਏ 'ਤੇ ਨਿਰਭਰ ਮਹਿੰਗਾਈ ਵਧਦੀ ਜਾ ਰਹੀ ਹੈ, ਵਿਆਜ ਦਰਾਂ ਘਟਦੀਆਂ ਜਾ ਰਹੀਆਂ ਹਨ। ਸੀਨੀਅਰ ਸਿਟੀਜਨ ਦਾ ਕਹਿਣਾ ਹੈ ਕਿ ਟੈਕਸ ਦੀਆਂ ਦਰਾਂ ਮਹਿੰਗਾਈ ਦੇ ਆਧਾਰ ਤੈਆ ਹੋਣ। ਨਾਲ ਹੀ ਸੀਨੀਅਰ ਸਿਟੀਜਨ ਟੈਕਸਪੇਅਰਸ ਦਾ ਕਹਿਣਾ ਹੈ ਕਿ 50 ਸਾਲ ਤੱਕ ਟੈਕਸ ਦੇ ਚੁਕੇ ਸੀਨੀਅਰ ਸਿਟੀਜਨ ਦੇ ਲਈ ਟੈਕਸ ਦੀ ਦੇਣਦਾਰੀ ਸਰਕਾਰ ਨੂੰ ਖਤਮ ਕਰਨੀ ਚਾਹੀਦੀ ਹੈ।