ਬਾਜ਼ਾਰ ਨਿਗਰਾਨੀ ਪ੍ਰਣਾਲੀ, ਡਾਟਾ ਭੰਡਾਰਨ ਨੂੰ ਮਜ਼ਬੂਤ ਕਰਨ ਦੀ ਤਿਆਰੀ ''ਚ ਸੇਬੀ
Sunday, Dec 30, 2018 - 02:18 PM (IST)

ਨਵੀਂ ਦਿੱਲੀ—ਬਾਜ਼ਾਰ ਰੇਗੂਲੇਟਰ ਸੇਬੀ ਆਪਣੀ ਬਾਜ਼ਾਰ ਨਿਗਰਾਨੀ ਪ੍ਰਣਾਲੀ ਦੇ ਨਾਲ-ਨਾਲ ਵਪਾਰ ਅੰਕੜਿਆਂ ਦੇ ਵਿਸ਼ਲੇਸ਼ਣ 'ਚ ਵਰਤੋਂ ਹੋਣ ਵਾਲੇ ਸਾਧਨਾਂ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੇ ਹਨ। ਡਾਟਾ ਵਿਸ਼ਲੇਸ਼ਣ ਪ੍ਰਣਾਲੀ ਸ਼ੇਅਰ ਦੀਆਂ ਕੀਮਤਾਂ 'ਚ ਹੇਰ-ਫੇਰ, ਭੇਦੀਆ ਕਾਰੋਬਾਰ ਅਤੇ ਸ਼ੇਅਰ ਦੇ ਮੁੱਲ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਵਰਗੇ ਸੰਭਾਵਿਤ ਉਲੰਘਣਾਂ ਦੀ ਪਛਾਣ ਕਰਨ 'ਚ ਵਰਤੋਂ ਹੁੰਦੀ ਹੈ। ਇਸ ਸੰਬੰਧ 'ਚ ਭਾਰਤੀ ਪ੍ਰਤੀਭੂਤੀ ਅਤੇ ਰੇਗੂਲੇਟਰ ਬੋਰਡ (ਸੇਬੀ) ਨੇ ਆਪਣੇ ਏਕੀਕ੍ਰਿਤ ਬਾਜ਼ਾਰ ਨਿਗਰਾਨੀ ਪ੍ਰਣਾਲੀ (ਆਈ.ਐੱਮ.ਐੱਸ.ਐੱਸ.), ਡਾਟਾ ਭੰਡਾਰਨ ਅਤੇ ਕਾਰੋਬਾਰ ਇੰਟੈਲੀਜੈਂਸ ਪ੍ਰਣਾਲੀ (ਡੀ.ਡਬਲਿਊ.ਆਈ.ਬੀ.ਐੱਸ.) ਦੇ ਰੱਖ-ਰਖਾਅ ਦੇ ਲਈ ਆਈ.ਟੀ. ਸੇਵਾਵਾਂ ਦੇਣ ਦੀ ਇਛੁੱਕ ਕੰਪਨੀਆਂ ਤੋਂ ਅਰਜ਼ੀਆਂ ਮੰਗ ਰਹੇ ਹਨ।
ਸੇਬੀ ਬਾਜ਼ਾਰ ਨਿਗਰਾਨੀ ਪ੍ਰਣਾਲੀ ਦੇ ਮਾਧਿਅਮ ਨਾਲ ਬਾਜ਼ਾਰ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਦਾ ਹੈ। ਇਹ ਸਿਸਟਮ 2013 ਤੋਂ ਵਰਤੋਂ ਕੀਤਾ ਜਾ ਰਿਹਾ ਹੈ। ਇਸ 'ਚ ਐਕਸਚੇਂਜਾਂ ਅਤੇ ਡਿਪਾਜ਼ਿਟਰੀ 'ਚ ਆਪਣੇ ਨੈੱਟਵਰਕ ਪ੍ਰਣਾਲੀ ਸਮੇਤ ਕੋਈ ਹੋਰ ਸਰੋਤਾਂ ਨਾਲ ਸ਼ੱਕੀ ਬਾਜ਼ਾਰ ਗਤੀਵਿਧੀਆਂ ਨਾਲ ਜੁੜੇ ਅੰਕੜੇ ਇਕੱਠੇ ਕੀਤੇ ਜਾਂਦੇ ਹਨ। ਡਾਟਾ ਭੰਡਾਰਨ ਅਤੇ ਕਾਰੋਬਾਰ ਇੰਟੈਲੀਜੈਂਸ ਪ੍ਰਣਾਲੀ 2011 'ਚ ਸ਼ੁਰੂ ਹੋਈ ਸੀ। ਇਸ ਦੀ ਵਰਤੋਂ ਕਾਰੋਬਾਰ ਨਾਲ ਜੁੜੇ ਅੰਕੜਿਆਂ ਦੀ ਤੇਜ਼ੀ ਨਾਲ ਵਿਸ਼ਲੇਸ਼ਣ ਦੇ ਲਈ ਕੀਤੀ ਜਾਂਦੀ ਹੈ ਤਾਂ ਜੋ ਭੇਦੀਆ ਕਾਰੋਬਾਰ, ਸ਼ੇਅਰ ਦੀਆਂ ਕੀਮਤਾਂ 'ਚ ਹੇਰ-ਫੇਰ ਵਰਗੇ ਪ੍ਰਤੀਭੂਤੀ ਕਾਨੂੰਨ ਦੇ ਉਲੰਘਣ 'ਚ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਜਾ ਸਕੇ। ਰੇਗੂਲੇਟਰ ਨੇ ਕਿਹਾ ਕਿ ਇਸ 'ਚ ਸੂਚਨਾ ਤਕਨਾਲੋਜੀ (ਆਈ.ਟੀ.) ਉਪਕਰਣਾਂ ਦੇ ਰੱਖ-ਰਖਾਅ ਦੇ ਨਾਲ ਆਈ.ਐੱਮ.ਐੱਸ.ਐੱਸ. ਅਤੇ ਡੀ.ਡਬਲਿਊ.ਬੀ.ਆਈ.ਐੱਸ. ਪ੍ਰਣਾਲੀ ਦੇ ਪ੍ਰਬੰਧਨ ਦੇ ਲਈ ਇੰਜੀਨੀਅਰ ਸੇਵਾ ਪ੍ਰਦਾਨ ਕਰਨਾ ਹੈ। ਸੇਬੀ ਨੇ 22 ਜਨਵਰੀ ਤੱਕ ਇਸ ਪ੍ਰਾਜੈਕਟ ਲਈ ਅਰਜ਼ੀ ਕਰਨ ਨੂੰ ਕਿਹਾ ਹੈ।