SBI ਲਾਈਫ ਦਾ ਮੁਨਾਫਾ 13.4 ਫੀਸਦੀ ਵਧਿਆ

04/26/2018 4:30:04 PM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਐੱਸ.ਬੀ.ਆਈ. ਲਾਈਫ ਦਾ ਮੁਨਾਫਾ 13.4 ਫੀਸਦੀ ਵਧ ਕੇ 381.2 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਐੱਸ.ਬੀ.ਆਈ. ਲਾਈਫ ਦਾ ਮੁਨਾਫਾ 336 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਐੱਸ.ਬੀ.ਆਈ. ਲਾਈਫ ਦੀ ਗ੍ਰਾਸ ਪ੍ਰੀਮੀਅਮ ਆਮਦਨ 25.6 ਫੀਸਦੀ ਵਧ ਕੇ 9,290 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਐੱਸ.ਬੀ.ਆਈ. ਲਾਈਫ ਦੀ ਗ੍ਰਾਸ ਪ੍ਰੀਮੀਅਮ ਆਮਦਨ 7,393 ਕਰੋੜ ਰੁਪਏ ਰਹੀ ਸੀ।


Related News