SBI ਲਾਈਫ ਨੂੰ ਤੀਜੀ ਤਿਮਾਹੀ ''ਚ 264 ਕਰੋੜ ਰੁਪਏ ਦਾ ਸ਼ੁੱਧ ਲਾਭ

Saturday, Jan 19, 2019 - 11:13 AM (IST)

ਨਵੀਂ ਦਿੱਲੀ—ਬੀਮਾ ਖੇਤਰ ਦੀ ਨਿੱਜੀ ਕੰਪਨੀ ਐੱਸ.ਬੀ.ਆਈ. ਲਾਈਫ ਇੰਸ਼ੋਰੈਂਸ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ 14.7 ਫੀਸਦੀ ਵਧ ਕੇ 246.28 ਕਰੋੜ ਰੁਪਏ ਰਿਹਾ। ਇਸ ਤੋਂ ਪਿਛਲੇ ਵਿੱਤੀ ਸਾਲ ਦੇ ਇਸ ਸਮੇਂ 'ਚ ਕੰਪਨੀ ਨੂੰ 230 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਸਮੀਖਿਆਧੀਨ ਸਮੇਂ 'ਚ ਉਸ ਦੀ ਕੁੱਲ ਆਮਦਨ  12,156.39 ਕਰੋੜ ਰੁਪਏ ਰਹੀ ਜੋ ਕਿ ਇਕ ਸਾਲ ਪਹਿਲਾਂ ਇਸ ਦੌਰਾਨ 9,585.87 ਕਰੋੜ ਰੁਪਏ ਰਹੀ ਸੀ। ਇਸ ਦੌਰਾਨ ਕੰਪਨੀ ਦੇ ਪ੍ਰਬੰਧਨਾਧੀਨ ਸੰਪਤੀਆਂ ਦਾ ਮੁੱਲ 1,34,150 ਕਰੋੜ ਰੁਪਏ 'ਤੇ ਪਹੁੰਚ ਗਿਆ ਜੋ ਇਕ ਸਾਲ ਪਹਿਲਾਂ 31 ਦਸੰਬਰ 2017 ਨੂੰ 1,11,630 ਕਰੋੜ ਰੁਪਏ 'ਤੇ ਸੀ। ਐੱਸ.ਬੀ.ਆਈ. ਲਾਈਫ ਜਨਤਕ ਖੇਤਰ ਦੇ ਭਾਰਤੀ ਸਟੇਟ ਬੈਂਕ ਅਤੇ ਫਰਾਂਸ ਦੀ ਬੀ.ਐੱਨ.ਪੀ. ਪਾਰਿਬਾ ਕਾਰਡਿਫ ਐੱਸ.ਏ. ਦਾ ਸੰਯੁਕਤ ਉੱਦਮ ਹੈ। ਇਹ ਦੇਸ਼ ਦੀ ਮੁੱਖ ਜੀਵਨ ਬੀਮਾ ਕੰਪਨੀਆਂ 'ਚੋਂ ਇਕ ਹੈ। 


Aarti dhillon

Content Editor

Related News