ਸਾਊਦੀ ਅਰਬ ਤੇਲ ਉਤਪਾਦਨ 'ਚ 10 ਲੱਖ ਬੈਰਲ ਪ੍ਰਤੀ ਦਿਨ ਦੀ ਕਰੇਗਾ ਕਟੌਤੀ, ਜਾਣੋ ਕੀ ਹੈ ਕਾਰਨ
Tuesday, Jun 06, 2023 - 11:12 AM (IST)
ਨਵੀਂ ਦਿੱਲੀ - ਸਾਊਦੀ ਅਰਬ ਨੇ ਬੀਤੇ ਦਿਨੀਂ ਕਿਹਾ ਕਿ ਉਹ ਤੇਲ ਦੀਆਂ ਡਿੱਗ ਰਹੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਇਸ ਦੇ ਉਤਪਾਦਨ ਵਿੱਚ ਪ੍ਰਤੀਦਿਨ 10 ਲੱਖ ਬੈਰਲ ਦੀ ਕਟੌਤੀ ਕਰੇਗਾ। ਇਸ ਤੋਂ ਪਹਿਲਾਂ ਓਪੇਕ ਪਲੱਸ ਦੇ ਮੈਂਬਰ ਦੇਸ਼ਾਂ ਵੱਲੋਂ ਉਤਪਾਦਨ ਵਿੱਚ ਦੋ ਵਾਰ ਕਟੌਤੀ ਕੀਤੀ ਗਈ ਸੀ, ਜਿਸ ਦੇ ਬਾਵਜੂਦ ਇਸ ਨਾਲ ਤੇਲ ਦੀਆਂ ਡਿੱਗਦੀਆਂ ਕੀਮਤਾਂ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਤੋਂ ਬਾਅਦ ਸਾਊਦੀ ਅਰਬ ਨੇ ਇਹ ਇਕਪਾਸੜ ਕਦਮ ਚੁੱਕਿਆ ਹੈ।
ਦੱਸ ਦੇਈਏ ਕਿ ਓਪੇਕ ਪਲੱਸ ਪੈਟਰੋਲੀਅਮ ਨਿਰਯਾਤ ਕਰਨ ਵਾਲੇ ਦੇਸ਼ਾਂ ਦਾ ਸੰਗਠਨ ਹੈ। ਸਾਊਦੀ ਅਰਬ ਨੇ ਵਿਆਨਾ ਵਿੱਚ ਓਪੇਕ ਹੈੱਡਕੁਆਰਟਰ ਵਿੱਚ ਮੈਂਬਰ ਦੇਸ਼ਾਂ ਦੀ ਮੀਟਿੰਗ ਤੋਂ ਬਾਅਦ ਇੱਕ ਮਿਲੀਅਨ ਬੈਰਲ ਪ੍ਰਤੀ ਦਿਨ ਦੀ ਕਟੌਤੀ ਦਾ ਐਲਾਨ ਕੀਤਾ, ਜੋ ਜੁਲਾਈ ਤੋਂ ਲਾਗੂ ਹੋਵੇਗਾ। ਓਪੇਕ ਪਲੱਸ ਦੇ ਬਾਕੀ ਹਿੱਸੇ 2024 ਦੇ ਅੰਤ ਤੱਕ ਪਹਿਲਾਂ ਐਲਾਨੀ ਸਪਲਾਈ ਕਟੌਤੀ ਨੂੰ ਵਧਾਉਣ ਲਈ ਸਹਿਮਤ ਹੋਏ।