ਇਕਨੋਮੀ ਲਈ ਚੰਗੀ ਖ਼ਬਰ, ਯਾਤਰੀ ਵਾਹਨਾਂ ਦੀ ਵਿਕਰੀ ਨੇ ਫੜੀ ਰਫ਼ਤਾਰ

Wednesday, Jul 14, 2021 - 04:50 PM (IST)

ਨਵੀਂ ਦਿੱਲੀ- ਕੋਰੋਨਾ ਦੀ ਦੂਜੀ ਲਹਿਰ ਵਿਚਕਾਰ ਇਸ ਸਾਲ ਜੂਨ ਵਿਚ ਦੇਸ਼ ਵਿਚ 23,1633 ਯਾਤਰੀ ਵਾਹਨਾਂ ਦੀ ਵਿਕਰੀ ਹੋਈ, ਜੋ ਕੋਰੋਨਾ ਕਾਲ ਤੋਂ ਪਹਿਲਾਂ ਜੂਨ 2019 ਵਿਚ ਵੇਚੇ ਗਏ 20,9522 ਵਾਹਨਾਂ ਤੋਂ 10 ਫ਼ੀਸਦੀ ਤੋਂ ਜ਼ਿਆਦਾ ਹੈ। 

ਪਿਛਲੇ ਸਾਲ ਜੂਨ ਵਿਚ ਸਖ਼ਤ ਤਾਲਾਬੰਦੀ ਕਾਰਨ ਵਾਹਨਾਂ ਦੀ ਵਿਕਰੀ ਵਿਚ ਜ਼ਬਰਦਸਤ ਗਿਰਾਵਟ ਆਈ ਸੀ। ਉਸ ਮਹੀਨੇ ਵਿਚ 10,5617 ਵਾਹਨਾਂ ਦੀ ਵਿਕਰੀ ਸੀ।

ਵਾਹਨ ਨਿਰਮਾਤਾਵਾਂ ਦੀ ਸੰਸਥਾ ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ (ਸਿਆਮ) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਜੂਨ ਮਹੀਨੇ ਵਿਚ ਯਾਤਰੀ ਵਾਹਨਾਂ, ਤਿੰਨ ਪਹੀਆ ਵਾਹਨ, ਦੋ ਪਹੀਆ ਵਾਹਨ ਅਤੇ ਕਵਾਡਰੀ ਸਾਈਕਲ ਸ਼੍ਰੇਣੀ ਵਿਚ ਕੁੱਲ ਮਿਲਾ ਕੇ 1296807 ਵਾਹਨਾਂ ਦੀ ਵਿਕਰੀ ਹੋਈ। ਪਿਛਲੇ ਸਾਲ ਜੂਨ ਦੇ ਮੁਕਾਬਲੇ ਦੇਸ਼ ਵਿਚ ਇਹ ਅੰਕੜਾ 1130744 ਸੀ। ਹਾਲਾਂਕਿ, ਜੂਨ 2019 ਵਿਚ ਇਨ੍ਹਾਂ ਸ਼੍ਰੇਣੀਆਂ ਵਿਚ ਕੁੱਲ ਮਿਲਾ ਕੇ 1910969 ਵਾਹਨਾਂ ਦੀ ਵਿਕਰੀ ਸੀ। ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੇਨਨ ਨੇ ਇੱਥੇ ਜੂਨ ਵਿਚ ਸਮਾਪਤ ਪਹਿਲੀ ਤਿਮਾਹੀ ਦੇ ਵਿਕਰੀ ਦੇ ਅੰਕੜਿਆਂ ਜਾਰੀ ਕਰਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ ਮਹਾਮਾਰੀ ਕਾਰਨ ਪਹਿਲੀ ਤਿਮਾਹੀ ਵਿਚ ਲਾਈ ਗਈ ਰਾਸ਼ਟਰੀ ਤਾਲਾਬੰਦੀ ਕਾਰਨ ਵਾਹਨਾਂ ਦੀ ਵਿਕਰੀ ਵਿਚ ਭਾਰੀ ਵਿਚ ਕਮੀ ਆਈ ਹੈ। ਹਾਲਾਂਕਿ, ਜੂਨ ਮਹੀਨੇ ਵਿਚ ਵਿਕਰੀ ਵਿਚ ਕੁਝ ਸੁਧਾਰ ਦੇਖਿਆ ਗਿਆ ਹੈ।


Sanjeev

Content Editor

Related News