ਰੂਸ ਨੇ ਵਿਗਾੜੀ ਊਰਜਾ ਤਬਦੀਲੀ 'ਤੇ ਹੋ ਰਹੀ G-20 ਵਾਰਤਾ ਦੀ ਖੇਡ

Saturday, Jul 22, 2023 - 05:12 PM (IST)

ਰੂਸ ਨੇ ਵਿਗਾੜੀ ਊਰਜਾ ਤਬਦੀਲੀ 'ਤੇ ਹੋ ਰਹੀ G-20 ਵਾਰਤਾ ਦੀ ਖੇਡ

ਬਿਜ਼ਨੈੱਸ ਡੈਸਕ - ਰੂਸ ਨੇ ਊਰਜਾ ਤਬਦੀਲੀ ਨੂੰ ਲੈ ਕੇ ਹੋ ਰਹੀ ਜੀ-20 ਵਾਰਤਾ ਦੀ ਖੇਡ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਰੂਸ ਅਤੇ ਚੀਨ ਨੇ ਜੀ-20 ਦੇਸ਼ਾਂ ਦੇ ਊਰਜਾ ਪਰਿਵਰਤਨ ਕਾਰਜ ਸਮੂਹ ਦੀ ਚੌਥੀ ਅਤੇ ਆਖਰੀ ਬੈਠਕ ਨੂੰ ਰੋਕ ਦਿੱਤਾ ਸੀ, ਜਿਸ ਕਾਰਨ ਸਹਿਮਤੀ ਨਹੀਂ ਬਣ ਸਕੀ। 

ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)

ਸੂਤਰਾਂ ਅਨੁਸਾਰ ਰੂਸ ਊਰਜਾ ਪਰਿਵਰਤਨ ਯੋਜਨਾ ਦੇ ਡਰਾਫਟ ਸੰਵਾਦ ਵਿੱਚ ਯੂਕਰੇਨ ਦਾ ਜ਼ਿਕਰ ਕਰਨ ਲਈ ਬਹੁਤ ਜ਼ਿਆਦਾ ਦਬਾਅ ਬਣਾ ਰਿਹਾ ਹੈ। ਰੂਸ ਇਹ ਜੋੜਨਾ ਚਾਹੁੰਦਾ ਹੈ ਕਿ ਯੂਕਰੇਨ ਨੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਯੁੱਧ ਦੌਰਾਨ ਆਪਣੀ ਗੈਸ ਪਾਈਪਲਾਈਨ ਨੂੰ ਤਬਾਹ ਕਰ ਦਿੱਤਾ ਹੈ, ਜਿਸ ਨਾਲ ਉਸ ਦੀ ਊਰਜਾ ਸੁਰੱਖਿਆ ਅਤੇ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ। ਇਸ ਦੌਰਾਨ ਬਹੁਤ ਸਾਰੇ ਦੇਸ਼ਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ।

ਇਹ ਵੀ ਪੜ੍ਹੋ : ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ

ਦੱਸ ਦੇਈਏ ਕਿ ਇਸ ਸਬੰਧ ਵਿੱਚ ਭਾਰਤ ਨੇ ਆਪਣਾ ਸਟੈਂਡ ਬਿਲਕੁਲ ਵੀ ਜ਼ਾਹਰ ਨਹੀਂ ਕੀਤਾ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਭਾਰਤ ਨੂੰ ਜੈਵਿਕ ਈਂਧਨ ਨਾਲ ਜੁੜੇ ਮੁੱਦਿਆਂ 'ਤੇ ਰੂਸ ਦੇ ਸਮਰਥਨ ਦੀ ਲੋੜ ਹੈ। ਵਿਕਸਤ ਦੇਸ਼ ਭਾਰਤ 'ਤੇ ਕੋਲੇ ਦੀ ਵਰਤੋਂ ਦੀ ਆਖਰੀ ਤਰੀਕ ਦੇਣ ਲਈ ਦਬਾਅ ਪਾ ਰਹੇ ਹਨ। ਭਾਰਤ ਨੇ ਗੈਸ ਦੀ ਖਪਤ ਕਰਨ ਵਾਲੇ ਦੇਸ਼ਾਂ ਨੂੰ ਕੁਦਰਤੀ ਗੈਸ ਨੂੰ ਸ਼ੁੱਧ ਊਰਜਾ ਦੀ ਬਜਾਏ ਜੈਵਿਕ ਈਂਧਨ ਵਜੋਂ ਸ਼੍ਰੇਣੀਬੱਧ ਕਰਨ ਦੀ ਅਪੀਲ ਕੀਤੀ ਹੈ। ਰੂਸ ਇਸ ਮਾਮਲੇ ਵਿੱਚ ਭਾਰਤ ਦਾ ਸਮਰਥਨ ਕਰਨ ਲਈ ਤਿਆਰ ਹੈ, ਜਦਕਿ ਅਮਰੀਕਾ ਇਸ ਚਰਚਾ ਤੋਂ ਰੂਸ ਨੂੰ ਬਾਹਰ ਰੱਖਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News