ਸਹਾਰਾ ਦੀਆਂ ਸਕੀਮਾਂ ਵਿੱਚ ਫਸੇ 112 ਛੋਟੇ ਨਿਵੇਸ਼ਕਾਂ ਨੂੰ 10-10 ਹਜ਼ਾਰ ਰੁਪਏ ਹੋਏ ਜਾਰੀ

Friday, Aug 04, 2023 - 05:30 PM (IST)

ਨਵੀਂ ਦਿੱਲੀ : ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਸਹਾਰਾ ਸਮੂਹ ਦੀਆਂ ਚਾਰ ਸਹਿਕਾਰੀ ਸਭਾਵਾਂ ਦੇ ਕਰੋੜਾਂ ਜਮ੍ਹਾਂਕਰਤਾਵਾਂ ਦੀ ਮਿਹਨਤ ਦੀ ਕਮਾਈ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸਦੇ ਪਹਿਲੇ ਪੜਾਅ ਦੇ ਤਹਿਤ, ਉਸਨੇ 112 ਛੋਟੇ ਨਿਵੇਸ਼ਕਾਂ ਨੂੰ 10,000 ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ। ਸ਼ਾਹ ਨੇ ਕਿਹਾ ਕਿ ਹੁਣ ਤੱਕ 18 ਲੱਖ ਜਮ੍ਹਾਕਰਤਾ 'CRCS-ਸਹਾਰਾ ਰਿਫੰਡ ਪੋਰਟਲ' 'ਤੇ ਰਜਿਸਟਰ ਕਰ ਚੁੱਕੇ ਹਨ। ਇਹ ਪੋਰਟਲ 18 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ।

ਇਹ ਵੀ ਪੜ੍ਹੋ : BCCI ਕ੍ਰਿਕਟ ਮੈਚਾਂ ਦੇ ਪ੍ਰਸਾਰਣ ਤੋਂ ਕਰੇਗੀ ਮੋਟੀ ਕਮਾਈ, ਪ੍ਰਤੀ ਮੈਚ ਬੇਸ ਕੀਮਤ ਰੱਖੀ 45 ਕਰੋੜ

ਉਨ੍ਹਾਂ ਨੇ ਫੰਡ ਜਾਰੀ ਕਰਨ ਤੋਂ ਬਾਅਦ ਕਿਹਾ, "ਹੁਣ ਤੱਕ 18 ਲੱਖ ਨਿਵੇਸ਼ਕ ਪੋਰਟਲ 'ਤੇ ਰਜਿਸਟਰ ਕਰ ਚੁੱਕੇ ਹਨ... ਅੱਜ ਲਗਭਗ 10,000 ਰੁਪਏ 112 ਨਿਵੇਸ਼ਕਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ ਹਨ।" ਫੰਡਾਂ ਦੀ ਅਗਲੀ ਕਿਸ਼ਤ ਜਲਦੀ ਹੀ ਟਰਾਂਸਫਰ ਕੀਤੀ ਜਾਵੇਗੀ। ਉਨ੍ਹਾਂ ਜਮ੍ਹਾਂਕਰਤਾਵਾਂ ਨੂੰ ਵਧਾਈ ਦਿੰਦਿਆਂ ਕਿਹਾ, "ਮੈਂ ਭਰੋਸਾ ਦੇਣਾ ਚਾਹੁੰਦਾ ਹਾਂ ਅਤੇ ਮੈਨੂੰ ਯਕੀਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੇ ਜਮ੍ਹਾਂਕਰਤਾਵਾਂ ਨੂੰ ਉਨ੍ਹਾਂ ਦੇ ਪੈਸੇ ਮਿਲ ਜਾਣਗੇ।"

ਇਹ ਵੀ ਪੜ੍ਹੋ : Dabur ਦੇ ਸ਼ਹਿਦ 'ਚ ਕੈਂਸਰ ਵਾਲੇ ਕੈਮੀਕਲ ਦਾ ਦਾਅਵਾ, ਕੰਪਨੀ ਨੇ ਜਾਰੀ ਕੀਤਾ ਸਪੱਸ਼ਟੀਕਰਨ

ਸ਼ਾਹ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਨਿਵੇਸ਼ਕਾਂ ਦਾ ਪੈਸਾ ਸੁਰੱਖਿਅਤ ਹੈ ਅਤੇ ਉਨ੍ਹਾਂ ਨੂੰ ਵਾਪਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਦੀ ਗਲਤੀ ਅਤੇ ਅਦਾਲਤੀ ਕੇਸਾਂ ਵਿੱਚ ਦੇਰੀ ਕਾਰਨ ਸਹਾਰਾ ਦੇ ਜਮ੍ਹਾਂਕਰਤਾਵਾਂ ਨੂੰ ਪਿਛਲੇ 12-15 ਸਾਲਾਂ ਤੋਂ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਮਿਲ ਰਹੇ। ਸੇਬੀ-ਸਹਾਰਾ ਫੰਡ ਤੋਂ 5,000 ਕਰੋੜ ਰੁਪਏ ਪ੍ਰਾਪਤ ਕਰਨ ਲਈ ਸਹਿਕਾਰੀ ਮੰਤਰਾਲੇ ਦੇ ਯਤਨਾਂ ਦਾ ਹਵਾਲਾ ਦਿੰਦੇ ਹੋਏ ਸ਼ਾਹ ਨੇ ਕਿਹਾ ਕਿ ਮੰਤਰਾਲੇ ਨੇ ਇਸ ਮੁੱਦੇ 'ਤੇ ਸੀਬੀਆਈ ਅਤੇ ਆਮਦਨ ਕਰ ਵਿਭਾਗ ਸਮੇਤ ਸਾਰੀਆਂ ਸਬੰਧਤ ਸਰਕਾਰੀ ਸੰਸਥਾਵਾਂ ਨੂੰ ਇਕੱਠੇ ਕਰਨ ਲਈ ਪਹਿਲ ਕੀਤੀ।

ਇਸ ਦੇ ਨਾਲ ਹੀ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਗਈ ਕਿ ਪੈਸੇ 'ਤੇ ਪਹਿਲਾ ਹੱਕ ਛੋਟੇ ਨਿਵੇਸ਼ਕਾਂ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਦੇਸ਼ ਵਿੱਚ ਸਹਿਕਾਰਤਾ ਲਹਿਰ ਨੂੰ ਮਜ਼ਬੂਤ ​​ਕਰਨਾ ਹੈ ਤਾਂ ਸਾਨੂੰ ਸਹਿਕਾਰੀ ਅਦਾਰਿਆਂ ਵਿੱਚ ਭਰੋਸਾ ਮਜ਼ਬੂਤ ​​ਕਰਨਾ ਹੋਵੇਗਾ। ਸਰਕਾਰ ਨੇ 29 ਮਾਰਚ ਨੂੰ ਕਿਹਾ ਸੀ ਕਿ ਚਾਰੋਂ ਸਹਿਕਾਰੀ ਅਦਾਰਿਆਂ ਦੇ 10 ਕਰੋੜ ਨਿਵੇਸ਼ਕਾਂ ਨੂੰ 9 ਮਹੀਨਿਆਂ ਅੰਦਰ ਵਾਪਸ ਕਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਹੜ੍ਹਾਂ ਅਤੇ ਭਾਰੀ ਮੀਂਹ ਕਾਰਨ ਹਿਮਾਚਲ ਦੇ ਉਦਯੋਗਾਂ ਨੂੰ ਹੋਇਆ 300 ਕਰੋੜ ਰੁਪਏ ਦਾ ਨੁਕਸਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News