ਇਕ ਸਾਲ ''ਚ ਯੂਰੋ ਦੇ ਮੁਕਾਬਲੇ ਰੁਪਏ ''ਚ 8.83 ਫੀਸਦੀ ਮਜ਼ਬੂਤੀ ਆਈ

09/27/2019 3:32:07 PM

ਲੰਡਨ—ਬ੍ਰੇਗਜ਼ਿਟ ਦੀ ਮਾਰ ਬ੍ਰਿਟੇਨ ਦੇ ਨਾਲ ਯੂਰਪੀਅਨ ਯੂਨੀਅਨ ਦੀ ਕਰੰਸੀ ਯੂਰੋ 'ਤੇ ਵੀ ਪੈ ਰਹੀ ਹੈ। ਵੀਰਵਾਰ ਨੂੰ 1 ਯੂਰੋ ਦੀ ਕੀਮਤ 1.09 ਡਾਲਰ ਰਹਿ ਗਈ ਹੈ। ਇਹ ਡਾਲਰ ਦੀ ਤੁਲਨਾ 'ਚ ਯੂਰੋ ਦਾ ਦੋ ਸਾਲ 'ਚ ਘੱਟੋ ਘੱਟ ਪੱਧਰ ਹੈ।
1 ਪਾਊਂਡ ਦੀ ਕੀਮਤ 1.23 ਡਾਲਰ ਰਹਿ ਗਈ ਹੈ। ਇਕ ਸਾਲ ਪਹਿਲਾਂ 1 ਪਾਊਂਡ ਦੀ ਕੀਮਤ 1.40 ਡਾਲਰ ਸੀ। ਪਿਛਲੇ ਕੁਝ ਸਮੇਂ 'ਚ ਭਾਰਤੀ ਕਰੰਸੀ ਰੁਪਿਆ ਵੀ ਯੂਰੋ ਅਤੇ ਪਾਊਂਡ ਦੀ ਤੁਲਨਾ 'ਚ ਖਾਸਾ ਮਜ਼ਬੂਤ ਹੋਇਆ ਹੈ। ਵੀਰਵਾਰ ਨੂੰ 1 ਯੂਰੋ ਦੀ ਕੀਮਤ 77.51 ਰੁਪਏ ਰਹੀ। ਕਰੀਬ ਇਕ ਸਾਲ ਪਹਿਲਾਂ 12 ਅਕਤੂਬਰ ਨੂੰ 1 ਯੂਰੋ 85.02 ਰੁਪਏ ਦਾ ਸੀ। ਭਾਵ ਇਸ ਦੌਰਾਨ ਯੂਰੋ ਦੇ ਮੁਕਾਬਲੇ ਰੁਪਿਆ 8.83 ਫੀਸਦੀ ਮਜ਼ਬੂਤ ਹੋਇਆ ਹੈ। ਇਸ ਤਰ੍ਹਾਂ ਪਾਊਂਡ ਦੇ ਮੁਕਾਬਲੇ ਵੀ ਰੁਪਿਆ ਇਕ ਸਾਲ 'ਚ 7.23 ਫੀਸਦੀ ਮਜ਼ਬੂਤ ਹੋਇਆ ਹੈ। 14 ਸਤੰਬਰ 2018 ਨੂੰ ਇਕ ਪਾਊਂਡ ਦੀ ਕੀਮਤ 94.24 ਰੁਪਏ ਸੀ। ਹੁਣ ਇਹ 87.45 ਰੁਪਏ ਹੈ।
ਬ੍ਰੈਗਜ਼ਿਟ ਦੇ ਕਾਰਨ ਪਾਊਂਡ-ਯੂਰੋ ਤੋਂ ਅੱਗੇ ਨਿਕਲ ਰਿਹਾ ਰੁਪਿਆ
5 ਸਾਲ 'ਚ 14 ਰੁਪਏ ਤੱਕ ਡਿੱਗ ਚੁੱਕਾ ਪਾਊਂਡ 2014 'ਚ 1 ਪਾਊਂਡ 'ਚ 101 ਰੁਪਏ ਆਉਂਦੇ ਸਨ
ਭਾਰਤ ਦੀ ਲਗਾਤਾਰ ਮਜ਼ਬੂਤ ਹੁੰਦੀ ਅਰਥਵਿਵਸਥਾ ਅਤੇ ਬ੍ਰਿਟੇਨ ਦੇ ਵਿਕਾਸ 'ਚ ਠਹਿਰਾਅ ਨੇ ਬ੍ਰੇਗਜ਼ਿਟ ਇਫੈਕਟ 'ਚ ਵਾਧਾ ਕੀਤਾ ਹੈ। ਪੰਜ ਸਾਲ 'ਚ ਭਾਰਤੀ ਕਰੰਸੀ ਦੇ ਮੁਕਾਬਲੇ ਪਾਊਂਡ ਕਰੀਬ 14 ਰੁਪਏ ਤੱਕ ਡਿੱਗ ਚੁੱਕਾ ਹੈ। 2014 'ਚ ਇਕ ਪਾਊਂਡ ਦੇ ਬਦਲੇ 'ਚ 101.27 ਰੁਪਏ ਮਿਲਦੇ ਸਨ। ਉਧਰ ਹੁਣ ਸਿਰਫ 87.45 ਰੁਪਏ ਦਾ ਰਹਿ ਗਿਆ ਹੈ। ਯੂਰੋ ਦੀ ਵੈਲਿਊ ਵੀ ਰੁਪਏ ਦੇ ਮੁਕਾਬਲੇ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ।
12 ਸਾਲ 'ਚ ਡਾਲਰ ਦੇ ਮੁਕਾਬਲੇ 40 ਫੀਸਦੀ ਤੱਕ ਕਮਜ਼ੋਰ ਹੋ ਗਈ ਬ੍ਰਿਟੇਨ ਦੀ ਮੁਦਰਾ
ਅਮਰੀਕਾ ਮੁਦਰਾ ਡਾਲਰ ਦੇ ਮੁਕਾਬਲੇ ਬ੍ਰਿਟੇਨ ਦੇ ਪਾਊਂਡ ਦੀ ਗਿਰਾਵਟ ਪਿਛਲੇ ਇਕ ਦਹਾਕੇ ਤੋਂ ਕੁਝ ਜ਼ਿਆਦਾ ਸਮੇਂ 'ਚ ਤੇਜ ਰਹੀ ਹੈ। 2007 'ਚ ਇਕ ਪਾਊਂਡ 2.04 ਡਾਲਰ ਦਾ ਸੀ। ਹੁਣ ਇਹ ਘੱਟ ਕੇ 1.23 ਡਾਲਰ ਰਹਿ ਗਈ ਹੈ। ਬ੍ਰਿਟੇਨ ਇਕ ਵਿਕਸਿਤ ਦੇਸ਼ ਹੈ ਅਤੇ ਲੰਬੇ ਸਮੇਂ ਤੋਂ ਉਸ ਦੀ ਗਰੋਥ ਕਾਫੀ ਹੌਲੀ ਰਹਿ ਗਈ। ਬ੍ਰੈਗਜ਼ਿਟ ਦੇ ਕਾਰਨ ਉਥੇ ਵਪਾਰੀ ਮਾਹੌਲ ਕਾਫੀ ਕਮਜ਼ੋਰ ਹੋਇਆ ਹੈ।
2030 ਤੱਕ ਬ੍ਰਿਟੇਨ ਤੋਂ ਦੁੱਗਣੀ ਹੋਵੇਗੀ ਭਾਰਤੀ ਦੀ ਜੀ.ਡੀ.ਪੀ., ਯੂਰਪ ਦਾ ਹਰ ਦੇਸ਼ ਹੋਵੇਗਾ ਪਿੱਛੇ
ਭਾਰਤ ਨੇ 2018 'ਚ ਜੀ.ਡੀ.ਪੀ. ਦੇ ਮਾਮਲੇ 'ਚ ਬ੍ਰਿਟੇਨ ਨੂੰ ਪਾਰ ਕਰ ਲਿਆ ਸੀ ਪਰ ਰੁਪਏ 'ਚ ਮਾਮੂਲੀ ਗਿਰਾਵਟ ਦੀ ਵਜ੍ਹਾ ਨਾਲ ਭਾਰਤ 2.72 ਟ੍ਰਿਲਿਅਨ ਡਾਲਰ ਦੇ ਨਾਲ ਸੱਤਵੇਂ ਸਥਾਨ 'ਤੇ ਪਹੁੰਚ ਗਿਆ। ਬ੍ਰਿਟੇਨ ਦੀ ਜੀ.ਡੀ.ਪੀ. 2.82 ਟ੍ਰਿਲਿਅਨ ਡਾਲਰ ਦੀ ਹੈ। ਇਸ ਸਾਲ ਭਾਰਤ ਬ੍ਰਿਟੇਨ ਅਤੇ ਜਰਮਨੀ ਤੋਂ ਅੱਗੇ ਨਿਕਲ ਕੇ ਫਿਰ ਪੰਜਵੇਂ ਸਥਾਨ 'ਤੇ ਹੋਵੇਗਾ। 2030 ਤੱਕ ਭਾਰਤ ਦੀ ਜੀ.ਡੀ.ਪੀ. 7.8 ਟ੍ਰਿਲਿਅਨ ਡਾਲਰ ਹੋਣ ਦਾ ਅਨੁਮਾਨ ਹੈ।


Aarti dhillon

Content Editor

Related News