ਗਲਤ ਬਿਲਿੰਗ ਕਾਰਨ ਭਾਰਤ ਨੂੰ ਹੋਇਆ 90,000 ਕਰੋੜ ਰੁਪਏ ਦਾ ਨੁਕਸਾਨ : ਰਿਪੋਰਟ

Thursday, Jun 06, 2019 - 05:31 PM (IST)

ਨਵੀਂ ਦਿੱਲੀ — ਵਪਾਰ 'ਚ ਗਲਤ ਬਿਲਿੰਗ ਜਾਂ ਚਾਲਾਨ ਦੇ ਕਾਰਨ ਭਾਰਤ ਨੂੰ 13 ਅਰਬ ਡਾਲਰ ਜਾਂ ਕਰੀਬ 90,000 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ।  ਅਮਰੀਕਨ ਰਿਸਰਚ ਇੰਸਟੀਚਿਊਟ ਗਲੋਬਲ ਫਾਈਨੈਂਸ਼ੀਅਲ ਇੰਟੈਗ੍ਰਿਟੀ(ਜੀ.ਐੱਫ.ਆਈ.) ਦੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ 2016 ਵਿਚ ਦੇਸ਼ ਦੇ ਕੁੱਲ ਮਾਲਿਆ ਸੰਗ੍ਰਹਿ ਦਾ 5.5 ਫੀਸਦੀ ਬੈਠਦਾ ਹੈ। GFI ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2016 'ਚ ਸੰਭਾਵੀ ਆਮਦਨ ਨੁਕਸਾਨ ਦੇ ਜੋਖਮ ਵਾਲੇ ਆਯਾਤ ਦਾ ਦੋ ਤਿਹਾਈ ਆਯਾਤ ਸਿਰਫ ਇਕ ਦੇਸ਼ ਚੀਨ ਤੋਂ ਹੋਇਆ ਸੀ। ਉਸ ਸਾਲ ਚੀਨ ਭਾਰਤੀ ਆਯਾਤ ਦਾ ਮੁੱਖ ਸਰੋਤ ਸੀ। 

ਭਾਰਤ : ਵਪਾਰ ਵਿਚ ਗਲਤ ਚਾਲਾਨ ਦੇ ਕਾਰਨ ਹੋਣ ਵਾਲੇ ਸੰਭਾਵੀ ਆਮਦਨ ਨੁਕਸਾਨ ਸਿਰਲੇਖ ਵਾਲੀ ਰਿਪੋਰਟ 'ਚ 2016 ਦੇ ਦੁਵੱਲੇ ਵਪਾਰ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਹਾਲ ਹੀ ਦੇ ਸਾਲਾਂ ਵਿਚ ਇਸੇ ਸਾਲ ਮਹੱਤਵਪੂਰਨ ਅੰਕੜੇ ਉਪਲੱਬਧ ਹੋਏ ਹਨ। ਇਸ ਰਿਪੋਰਟ ਨੂੰ ਸੰਯੁਕਤ ਰਾਸ਼ਟਰ(ਕਾਮਟ੍ਰੇਡ) ਨੇ ਪ੍ਰਕਾਸ਼ਿਤ ਕੀਤਾ ਹੈ। ਰਿਪੋਰਟ ਅਨੁਸਾਰ ਵਪਾਰ ਵਿਚ ਗਲਤ ਬਿੱਲ-ਚਾਲਾਨ ਨਾਲ ਹਰੇਕ ਦੂਜਾ ਦੇਸ਼ ਪ੍ਰਭਾਵਿਤ ਹੈ। ਦੂਜੇ ਦੇਸ਼ ਤੋਂ ਆਉਣ ਵਾਲੇ ਆਯਾਤ ਨੂੰ ਬਾਹਰ ਪੈਸਾ ਭੇਜਣ ਲਈ ਵਧਾ-ਚੜ੍ਹਾ ਕੇ ਦਿਖਾਇਆ ਜਾ ਸਕਦਾ ਹੈ ਜਾਂ ਫਿਰ ਕਸਟਮ ਡਿਊਟੀ ਜਾਂ ਵੈਲਿਊ ਐਡਿਡ ਟੈਕਸ(ਵੈਟ) ਬਚਾਉਣ ਲਈ ਇਸ ਨੂੰ ਘੱਟ ਕਰਕੇ ਦਿਖਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਦੂਜੇ ਦੇਸ਼ ਨੂੰ ਕੀਤੇ ਜਾਣ ਵਾਲੇ ਨਿਰਯਾਤ ਨੂੰ ਘੱਟ ਕਰਕੇ ਦਿਖਾ ਕੇ ਪੈਸਾ ਬਾਹਰ ਭੇਜਿਆ ਜਾ ਸਕਦਾ ਹੈ ਜਾਂ ਫਿਰ ਉਸ ਨੂੰ ਜ਼ਿਆਦਾ ਦਿਖਾ ਕੇ ਵੈਟ ਟੈਕਸ ਦਾ ਦਾਅਵਾ ਕੀਤਾ ਜਾ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਲਈ ਭਾਵੇਂ ਜਿਹੜਾ ਮਰਜ਼ੀ ਤਰੀਕਾ ਇਸਤੇਮਾਲ ਕੀਤਾ ਜਾਵੇ ਉਸ ਦਾ ਆਖਰੀ ਨਤੀਜਾ ਇਹ ਹੀ ਹੁੰਦਾ ਹੈ ਕਿ ਭਾਰੀ ਮਾਤਰਾ ਵਿਚ ਟੈਕਸ ਆਮਦਨ ਇਕੱਠੀ ਨਹੀਂ ਹੋ ਪਾਉਂਦੀ। ਰਿਪੋਰਟ ਵਿਚ ਸੁਝਾਅ ਦਿੱਤਾ ਗਿਆ ਹੈ ਕਿ ਭਾਰਤ ਨੂੰ ਸਾਰੀਆਂ ਸਰਕਾਰੀ ਵਿੱਤੀ ਕਾਰਵਾਈ ਕਰਮਚਾਰੀ ਦਲ(ਐਫ.ਏ.ਟੀ.ਐਫ.) ਦੀ ਐਂਟੀ-ਮਨੀ ਲਾਂਡਰਿੰਗ ਸਿਫਾਰਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਹ ਕਾਨੂੰਨ ਪਹਿਲਾਂ ਤੋਂ ਹੈ ਅਤੇ ਇਸ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ।


Related News