ਮਾਨਸੂਨ ਦੀ ਬਰਸਾਤ ਕਾਰਨ 20 ਲੱਖ ਟਨ ਘੱਟ ਸਕਦਾ ਚੌਲਾਂ ਦਾ ਉਤਪਾਦਨ

Thursday, Sep 14, 2023 - 06:31 PM (IST)

ਮਾਨਸੂਨ ਦੀ ਬਰਸਾਤ ਕਾਰਨ 20 ਲੱਖ ਟਨ ਘੱਟ ਸਕਦਾ ਚੌਲਾਂ ਦਾ ਉਤਪਾਦਨ

ਨਵੀਂ ਦਿੱਲੀ - ਪੰਜਾਬ ਅਤੇ ਹਰਿਆਣਾ ਵਿੱਚ ਹੋਈ ਜ਼ਿਆਦਾ ਬਰਸਾਤ ਅਤੇ ਪੂਰਬੀ ਭਾਰਤ ਵਿੱਚ ਘੱਟ ਹੋਈ ਬਰਸਾਤ ਦੇ ਕਾਰਨ ਝੋਨੇ ਦਾ ਉਤਪਾਦਨ ਮੁਸ਼ਕਲਾਂ ਦੇ ਘੇਰੇ 'ਚ ਆ ਸਕਦਾ ਹੈ। ਅਗਸਤ ਦੇ ਮਹੀਨੇ ਮਾਨਸੂਨ ਦੀ ਔਸਤ ਤੋਂ ਘੱਟ ਹੋਈ ਬਰਸਾਤ ਦੇ ਕਾਰਨ ਸਾਉਣੀ ਦੀਆਂ ਫ਼ਸਲਾਂ ਨੂੰ ਪ੍ਰਭਾਵਿਤ ਕਰਨ ਕਾਰਨ ਝੋਨੇ ਦੇ ਉਤਪਾਦਨ ਵਿੱਚ ਘਾਟ ਆਉਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਯੂਐਸ ਡਿਪਾਰਟਮੈਂਟ ਆਫ਼ ਐਗਰੀਕਲਚਰ ਨੇ ਆਪਣੇ ਨਵੇਂ ਫ਼ਸਲ ਅਨੁਮਾਨ ਵਿੱਚ ਇਹ ਕਿਹਾ ਹੈ ਕਿ ਭਾਰਤ ਵਿੱਚ ਚੌਲਾਂ ਦਾ ਉਤਪਾਦਨ ਸਾਲ 2023-24 ਵਿੱਚ ਲਗਭਗ 2 ਮਿਲੀਅਨ ਟਨ ਘੱਟ ਕੇ 132 ਮਿਲੀਅਨ ਟਨ ਰਹਿ ਸਕਦਾ ਹੈ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ

ਦੱਸ ਦੇਈਏ ਕਿ ਸਾਲ 2023-24 ਦੇ ਉਤਪਾਦਨ ਵਿੱਚ ਸਾਉਣੀ, ਹਾੜੀ ਅਤੇ ਗਰਮੀਆਂ ਦੇ ਮਹੀਨਿਆਂ ਵਿੱਚ ਉਗਾਈ ਜਾਣ ਵਾਲੀ ਝੋਨੇ ਦੀ ਪੈਦਾਵਾਰ ਨੂੰ ਸ਼ਾਮਲ ਕੀਤਾ ਗਿਆ ਹੈ। ਅਗਸਤ ਦੇ ਮਹੀਨੇ ਘੱਟ ਬਰਸਾਤ ਹੋਣ ਕਾਰਨ ਸਾਉਣੀ ਦੀਆਂ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ ਭਾਰਤ ਵਿੱਚ ਚੌਲਾਂ ਦਾ ਉਤਪਾਦਨ 2023-24 ਵਿੱਚ 20 ਲੱਖ ਟਨ ਘਟ ਕੇ 132 ਮਿਲੀਅਨ ਟਨ ਰਹਿ ਸਕਦਾ ਹੈ। ਦੁਨੀਆ ਭਰ ਵਿੱਚ ਇਸ ਸਾਲ ਚੌਲਾਂ ਦੀ ਖਪਤ 2 ਲੱਖ ਟਨ ਘਟ ਕੇ 522.7 ਮਿਲੀਅਨ ਟਨ ਰਹਿ ਸਕਦੀ ਹੈ। ਇਸ ਦੇ ਨਾਲ ਹੀ ਚੌਲਾਂ ਦਾ ਵਿਸ਼ਵ ਵਪਾਰ 2023-24 ਵਿੱਚ 8 ਲੱਖ ਟਨ ਘਟ ਕੇ 52.2 ਮਿਲੀਅਨ ਟਨ ਰਹਿਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ।

ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News