ਚੀਨ ਅਤੇ ਅਫਰੀਕੀ ਦੇਸ਼ਾਂ ਦੀ ਜ਼ੋਰਦਾਰ ਮੰਗ ਕਾਰਣ 70 ਫ਼ੀਸਦੀ ਵਧੀ ਚੌਲ਼ਾਂ ਦੀ ਬਰਾਮਦ

Friday, Nov 27, 2020 - 10:46 AM (IST)

ਨਵੀਂ ਦਿੱਲੀ (ਇੰਟ.) – ਮਹਾਮਾਰੀ ਦਰਮਿਆਨ ਭਾਰਤ ਤੋਂ ਚੌਲਾਂ ਦੀ ਬਰਾਮਦ ’ਚ 70 ਫੀਸਦੀ ਦਾ ਵਾਧਾ ਹੋਇਆ ਹੈ। ਇਸ ਵਾਧੇ ਨਾਲ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ 75 ਲੱਖ ਟਨ ਚੌਲਾਂ ਦੀ ਬਰਾਮਦ ਹੋਈ। ਚੌਲਾਂ ਦੀ ਬਰਾਮਦ ’ਚ ਵਾਧੇ ਦਾ ਪ੍ਰਮੁੱਖ ਕਾਰਣ ਪੱਛਮੀ ਅਫਰੀਕਾ ਅਤੇ ਦੱਖਣੀ-ਪੂਰਬ ਏਸ਼ੀਆ ਦੇਸ਼ਾਂ ਤੋਂ ਮਜ਼ਬੂਤ ਮੰਗ ਕਾਰਣ ਗੈਰ-ਬਾਸਮਤੀ ਦੀ ਦੁੱਗਣੀ ਸ਼ਿਪਮੈਂਟ ਰਹੀ।

ਚੌਲਾਂ ਦੀ ਬਰਾਮਦ ’ਚ ਵਾਧੇ ਨੂੰ ਵਿੱਤੀ ਤੌਰ ’ਤੇ ਦੇਖੀਏ ਤਾਂ ਡਾਲਰ ਦੇ ਰੂਪ ’ਚ ਬਰਾਮਦ 36 ਫੀਸਦੀ ਵਧ ਕੇ 108 ਕਰੋੜ ਡਾਲਰ ਹੋ ਗਈ। ਹਾਲਾਂਕਿ ਰੁਪਏ ’ਚ ਇਹ ਵਾਧਾ ਜ਼ਿਆਦਾ ਰਿਹਾ। ਰੁਪਏ ਦੇ ਰੂਪ’ਚ ਚੌਲਾਂ ਦੀ ਬਰਾਮਦ 43 ਫੀਸਦੀ ਵਧ ਕੇ 30,609 ਕਰੋੜ ਰੁਪਏ ’ਤੇ ਪਹੁੰਚ ਗਈ। ਬਰਾਮਦਕਾਰਾਂ ਦਾ ਕਹਿਣਾ ਹੈ ਕਿ ਬਰਾਮਦ ਦਾ ਇਹ ਅੰਕੜਾ ਹੋਰ ਵੀ ਵੱਧ ਹੁੰਦਾ ਜੇ ਮਾਲ ਦੀ ਆਵਾਜਾਈ ਬਿਨਾਂ ਕਿਸੇ ਰੁਕਾਵਟ ਜਾਰੀ ਰਹਿੰਦੀ। ਇਸ ਵਿੱਤੀ ਸਾਲ ’ਚ ਚੌਲਾਂ ਦੀ ਬਰਾਮਦ ’ਚ 60 ਫੀਸਦੀ ਦਾ ਵਾਧਾ ਯਾਨੀ 1.55 ਕਰੋੜ ਚੌਲਾਂ ਦੀ ਬਰਾਮਦ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ: ਸਰਵੇਖਣ: ਏਸ਼ੀਆ ਵਿਚ ਸਭ ਤੋਂ ਜ਼ਿਆਦਾ ਰਿਸ਼ਵਤਖ਼ੋਰ ਭਾਰਤੀ, ਭ੍ਰਿਸ਼ਟਾਚਾਰ ਦੇ ਅੰਕੜੇ ਕਰਨਗੇ ਸ਼ਰਮਿੰਦਾ

ਗੈਰ-ਬਾਸਮਤੀ ਚੌਲਾਂ ਦੀ ਸ਼ਿਪਮੈਂਟ ’ਚ ਵਾਧਾ

ਰਾਈਸ ਐਕਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਬੀ. ਵੀ. ਕ੍ਰਿਸ਼ਨਾ ਰਾਵ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਗੈਰ-ਬਾਸਮਤੀ ਚੌਲਾਂ ਦੀ ਸ਼ਿਪਮੈਂਟ ’ਚ ਵਾਧਾ ਰਿਹਾ ਹੈ, ਉਸ ਤੋਂ ਅਨੁਮਾਨ ਹੈ ਕਿ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਗੈਰ-ਬਾਸਮਤੀ ਚੌਲਾਂ ਦੀ ਸ਼ਿਪਮੈਂਟ ’ਚ ਵਾਧਾ ਰਿਹਾ ਹੈ, ਉਸ ਤੋਂ ਅਨੁਮਾਨ ਹੈ ਕਿ ਵਿੱਤੀ ਸਾਲ 2020-21 ’ਚ ਇਨ੍ਹਾਂ ਦੀ ਬਰਾਮਦ 1 ਕਰੋੜ ਟਨ ਹੋ ਸਕਦੀ ਹੈ। ਇਹ ਇਕ ਰਿਕਾਰਡ ਹੋਵੇਗਾ। ਇਸ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਗੈਰ-ਬਾਸਮਤੀ ਦੀ ਸ਼ਿਪਮੈਂਟ 50.8 ਲੱਖ ਟਨ ਰਹੀ ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ 50.4 ਲੱਖ ਟਨ ਦੀ ਬਰਾਮਦ ਹੋਈ ਸੀ। ਇਸ ਤੋਂ ਪਹਿਲਾਂ ਵਿੱਤੀ ਸਾਲ 2017-18 ’ਚ 86 ਲੱਖ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਹੋਈ ਸੀ।

ਅਫਰੀਕੀ ਦੇਸ਼ਾਂ ਨੇ ਵਧਾਈ ਖਰੀਦ

ਪੱਛਮੀ ਅਫਰੀਕਾ ਦੇ ਬੇਨਿਨ, ਕੇਪ ਵੇਰਡੇ, ਘਾਨਾ, ਨਾਈਜੀਰੀਆ, ਸੇਨੇਗਲ ਅਤੇ ਸਿਅਰਾ ਲਿਓਨ ਵਰਗੇ ਦੇਸ਼ ਪਾਰੰਪਰਿਕ ਤੌਰ ’ਤੇ ਭਾਰਤ ਤੋਂ ਗੈਰ-ਬਾਸਮਤੀ ਚੌਲ ਖਰੀਦਦੇ ਰਹੇ ਹਨ। ਰਾਵ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਡਾਲਰ ਦੇ ਮੁਕਾਬਲੇ ਯੂਰੋ ਮਜ਼ਬੂਤ ਹੋਇਆ, ਜਿਸ ਕਾਰਣ ਇਨ੍ਹਾਂ ਦੇਸ਼ਾਂ ਨੇ ਭਾਰਤ ਨਾਲ ਖਰੀਦ ਵਧਾ ਦਿੱਤੀ। ਇਹ ਦੇਸ਼ ਵੈਸ ਅਫਰੀਕਨ ਸੀ. ਐੱਫ. ਏ. ਫ੍ਰੈਂਕ ਮੁਦਰਾ ’ਚ ਭੁਗਤਾਨ ਕਰਦੇ ਹਨ। ਵੈਸਟ ਅਫਰੀਕਨ ਕਰੰਸੀ 23 ਮਈ ਨੂੰ ਡਾਲਰ ਦੇ ਮੁਕਾਬਲੇ 626 ਦੇ ਭਾਅ ’ਤੇ ਸੀ ਜੋ ਇਸ ਸਮੇਂ 553 ’ਤੇ ਹੈ।

ਇਹ ਵੀ ਪੜ੍ਹੋ: ਗ਼ਰੀਬਾਂ ਨੂੰ ਮੁਫ਼ਤ ਅਨਾਜ ਵੰਡਣ ਦੀ ਯੋਜਨਾ 30 ਨਵੰਬਰ ਨੂੰ ਹੋ ਜਾਵੇਗੀ ਖ਼ਤਮ, ਜਾਣੋ ਕਿਉਂ

ਚੀਨ ਨੇ ਵੀ ਵਧਾਈ ਖਰੀਦਦਾਰੀ

ਚੀਨ ਨੇ ਵੀ ਪਿਛਲੇ ਮਹੀਨੇ ਭਾਰਤ ਤੋਂ ਚੌਲਾਂ ਦੀ ਖਰੀਦ ਵਧਾ ਦਿੱਤੀ ਹੈ। ਉਸ ਨੇ 100 ਫੀਸਦੀ ਟੁੱਟੇ ਗੈਰ-ਬਾਸਮਤੀ ਚੌਲਾਂ ਦਾ ਆਰਡਰ ਕੀਤਾ ਕਿਉਂਕਿ ਇਹ ਕੌਮਾਂਤਰੀ ਬਾਜ਼ਾਰ ’ਚ ਸਭ ਤੋਂ ਸਸਤਾ ਹੈ। ਇਸ ਸਾਲ ਅਪ੍ਰੈਲ ਤੋਂ ਸਤੰਬਰ ਦਰਮਿਆਨ ਚੀਨ ਨੂੰ ਸਿਰਫ 84 ਟਨ ਚੌਲਾਂ ਦੀ ਬਰਾਮਦ ਹੋਈ ਸੀ। ਚੀਨ ਦੁਨੀਆ ਦਾ ਸਭ ਤੋਂ ਵੱਡਾ ਚੌਲਾਂ ਦਾ ਉਤਪਾਦਨ ਅਤੇ ਦਰਾਮਦਕਾਰ ਦੇਸ਼ ਹੈ ਅਤੇ ਉਸ ਨੇ ਭਾਰਤ ਤੋਂ ਚੌਲਾਂ ਦੀ ਦਰਾਮਦ ’ਤੇ ਪਾਬੰਦੀ ਲਗਾਈ ਹੋਈ ਸੀ, ਜਿਸ ਤੋਂ ਕੁਝ ਸਾਲ ਪਹਿਲਾਂ ਇਹ ਪਾਬੰਦੀ ਹਟਾਈ ਸੀ ਪਰ ਇਨ੍ਹਾਂ ਦੇ ਮਾਪਦੰਡ ਸਖਤ ਕਰ ਦਿੱਤੇ।

ਇਸ ਸਾਲ ਘੱਟ ਰੇਟ ’ਚ ਬਰਾਮਦ ਹੋਏ ਚੌਲ

ਹਾਲ ਹੀ ’ਚ ਚੌਲ ਬਰਾਮਦਕਾਰਾਂ ਨੂੰ ਬਹੁਤ ਸਮੱਸਿਆ ਹੋਇਆ ਸੀ ਕਿਉਂਕਿ ਲਾਕਡਾਊਨ ਪੀਰੀਅਡ ਦੌਰਾਨ ਐੱਫ. ਸੀ. ਆਈ. ਨੂੰ ਅਨਾਜ ਦੇ ਟ੍ਰਾਂਸਪੋਰਟੇਸ਼ਨ ’ਚ ਪ੍ਰਾਓਰਿਟੀ ਦਿੱਤੀ ਜਾ ਰਹੀ ਸੀ। ਬਰਾਮਦ ਦੇ ਅੰਕੜਾ ਜ਼ਰੂਰ ਵਧਿਆ ਹੈ ਪਰ ਹਰੇਕ ਟਨ ਦੀ ਕੀਮਤ ਇਸ ਸਾਲ ਘਟ ਹੋਈ ਹੈ। ਇਸ ਦਾ ਕਾਰਣ ਇਹ ਰਿਹਾ ਕਿ ਕਈ ਬਰਾਮਦਕਾਰਾਂ ਨੇ ਵੱਧ ਤੋਂ ਵੱਧ ਆਰਡਰ ਪਾਉਣ ਲਈ ਇਸ ਦੇ ਭਾਅ ਘੱਟ ਕੀਤੇ। ਬਾਸਮਤੀ ਚੌਲਾਂ ਦੇ ਭਾਅ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ ਦੌਰਾਨ 1064 ਡਾਲਰ (78,808 ਰੁਪਏ) ਪ੍ਰਤੀ ਟਨ ਤੋਂ ਡਿਗ ਕੇ 890 ਡਾਲਰ (65,920 ਰੁਪਏ) ਪ੍ਰਤੀ ਟਨ ਰਹਿ ਗਿਆ। ਗੈਰ-ਬਾਸਮਤੀ ਚੌਲ 403 ਡਾਲਰ (29,849 ਰੁਪਏ) ਪ੍ਰਤੀ ਟਨ ਤੋਂ ਡਿਗ ਕੇ 385 ਡਾਲਰ (28,516 ਰੁਪਏ) ਪ੍ਰਤੀ ਟਨ ਰਹਿ ਗਿਆ।

ਇਹ ਵੀ ਪੜ੍ਹੋ: OLA ਐਪ ਵਿਚ ਹੋਈ ਖ਼ਰਾਬੀ ਦਾ ਡਰਾਈਵਰਾਂ ਨੇ ਇਸ ਤਰ੍ਹਾਂ ਉਠਾਇਆ ਫ਼ਾਇਦਾ, ਵਸੂਲਿਆ ਦੁੱਗਣਾ ਕਰਾਇਆ


Harinder Kaur

Content Editor

Related News