ਪੁਲਸ ਤੇ ਐਕਸਾਈਜ਼ ਦੀ ਸਾਂਝੀ ਕਾਰਵਾਈ, ਭਾਰੀ ਮਾਤਰਾ ਵਿੱਚ ਨਸ਼ੀਲਾ ਕੈਮੀਕਲ ਬਰਾਮਦ

Monday, Nov 17, 2025 - 11:49 AM (IST)

ਪੁਲਸ ਤੇ ਐਕਸਾਈਜ਼ ਦੀ ਸਾਂਝੀ ਕਾਰਵਾਈ, ਭਾਰੀ ਮਾਤਰਾ ਵਿੱਚ ਨਸ਼ੀਲਾ ਕੈਮੀਕਲ ਬਰਾਮਦ

ਗੁਰਦਾਸਪੁਰ (ਗੁਰਪ੍ਰੀਤ)- ਭਾਵੇਂ ਹੀ ਸਰਕਾਰ ਤੇ ਐਕਸਾਈਜ਼ ਵਿਭਾਗ ਜ਼ਹਿਰੀਲੀ ਅਤੇ ਨਾਜਾਇਜ਼ ਸ਼ਰਾਬ ਵੇਚਣ ਤੇ ਬਣਾਉਣ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਕਰਦੇ ਰਹਿੰਦੇ ਹਨ, ਪਰ ਇਸ ਕਾਲੇ ਧੰਦੇ ਨੂੰ ਚਲਾਉਣ ਵਾਲੇ ਲੋਕ ਨਿੱਤ ਨਵੇਂ ਤਰੀਕੇ ਲੱਭ ਰਹੇ ਹਨ। ਕੁਝ ਅਜਿਹਾ ਹੀ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਫਤਿਹਗੜ੍ਹ ਚੂੜੀਆਂ ਤੋਂ ਸਾਹਮਣੇ ਆਇਆ ਹੈ, ਜਿੱਥੇ ਡੇਰਾ ਰੋਡ ‘ਤੇ ਪਿੰਡ ਡੋਗਰ ਅਤੇ ਲਾਲੇਨੰਗਲ ਦੇ ਵਿਚਕਾਰ ਪੰਜਾਬ ਪੁਲਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿੱਚ ਨਸ਼ੀਲਾ ਕੈਮੀਕਲ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਸਰਹੱਦ 'ਤੇ ਵਧਿਆ ਖ਼ਤਰਾ ! ਡਰੋਨਾਂ ਮੂਵਮੈਂਟ ਬੇਕਾਬੂ, 11 ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ

ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਵਿਜੇ ਕੁਮਾਰ ਅਤੇ ਏਐਸਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਡੇਰਾ ਰੋਡ ‘ਤੇ ਕਿਸੇ ਨੇ ਸੜਕ ਕੰਢੇ ਨਸ਼ੇ ਲਈ ਵਰਤਿਆ ਜਾਣ ਵਾਲਾ ਨਸ਼ੀਲਾ ਪਦਾਰਥ ਲੁਕਾ ਕੇ ਰੱਖਿਆ ਹੈ। ਸੂਚਨਾ ਦੇ ਆਧਾਰ ‘ਤੇ ਫਤਿਹਗੜ੍ਹ ਚੂੜੀਆਂ ਪੁਲਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੇ ਤੌਰ ‘ਤੇ ਕਾਰਵਾਈ ਕੀਤੀ ਅਤੇ ਥਾਣੇ ਤੋਂ ਲਗਭਗ 3 ਕਿਲੋਮੀਟਰ ਦੂਰੀ ‘ਤੇ ਡੇਰਾ ਰੋਡ ‘ਤੇ ਡ੍ਰਮਾਂ ਅਤੇ ਵੱਡੇ ਕੈਨਾਂ ਵਿਚ ਲੁਕਾਇਆ ਗਿਆ ਨਸ਼ੀਲਾ ਕੈਮੀਕਲ ਬਰਾਮਦ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਫੜਿਆ ਗਿਆ ਕੈਮੀਕਲ ਲੈਬ ਵਿੱਚ ਜਾਂਚ ਲਈ ਭੇਜਿਆ ਜਾਵੇਗਾ ਅਤੇ ਰਿਪੋਰਟ ਆਉਣ ਤੋਂ ਬਾਅਦ ਉਸ ਦੇ ਅਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-  ਰੂਹ ਕੰਬਾਊ ਵਾਰਦਾਤ: ਟਾਹਲੀ ਸਾਹਿਬ ਨੇੜੇ ਜਵਾਕ ਦਾ ਕਤਲ


author

Shivani Bassan

Content Editor

Related News