ਲੰਬੀ ਸੁਸਤੀ ਤੋਂ ਬਾਅਦ ਹੋਟਲ ਖੇਤਰ ''ਚ ਵਾਪਸ ਪਰਤ ਰਹੀ ਰੌਣਕ

Saturday, May 28, 2022 - 05:29 PM (IST)

ਮੁੰਬਈ- ਦੋ ਸਾਲ ਦੀ ਸੁਸਤੀ ਤੋਂ ਬਾਅਦ, ਭਾਰਤ ਦੇ ਹਾਸਿਪਟੈਲਿਟੀ ਸੈਕਟਰ 'ਚ ਸੌਦਿਆਂ ਦੇ ਪ੍ਰਵਾਹ 'ਚ ਮਜ਼ਬੂਤ ਸੁਧਾਰ ਦਰਜ ਕੀਤਾ ਗਿਆ ਹੈ। ਮਹਾਮਾਰੀ ਦੀ ਦੂਜੀ ਲਹਿਰ ਘਟਣ ਤੋਂ ਬਾਅਦ ਇਨ੍ਹਾਂ ਸੌਦਿਆਂ 'ਚ ਤੇਜ਼ੀ ਆਈ ਹੈ। ਵੱਖ-ਵੱਖ ਸੌਦਿਆਂ 'ਤੇ ਕੰਮ ਕਰ ਰਹੀ ਨਿਵੇਸ਼ ਅਤੇ ਸੌਦਾ ਸਲਾਹ ਮਸ਼ਵਰਾ ਕੰਪਨੀਆਂ ਮੁਤਾਬਕ ਪਰਿਵਾਰਿਕ ਵਪਾਰਕ ਦਫਤਰ, ਅਮੀਰ ਲੋਕਾਂ (ਐੱਚ.ਐੱਨ.ਆਈ) ਅਤੇ ਸੰਸਥਾਗਤ ਨਿਵੇਸ਼ਕ ਇਸ ਖੇਤਰ 'ਚ ਦਿਲਚਸਪੀ ਵਧਾ ਰਹੇ ਹਨ। ਇਨ੍ਹਾਂ 'ਚ ਕਈਆਂ ਨੇ ਪ੍ਰਾਈਵੈਸੀ ਦੀ ਵਜ੍ਹਾ ਨਾਲ ਸੌਦਿਆਂ ਦੇ ਬਾਰੇ 'ਚ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਅਨੁਸਾਰ ਸੈਲਾਨੀ, ਹੋਟਲਾਂ ਅਤੇ ਰੈਸਤਰਾਂ ਖੇਤਰਾਂ ਦਾ ਸੰਯੁਕਤ ਕਰਜ਼ ਸਾਲਾਨਾ ਆਧਾਰ 'ਤੇ 8.2 ਫੀਸਦੀ ਵਧ ਕੇ 25 ਮਾਰਚ 2022 ਨੂੰ 64,408 ਕਰੋੜ ਰੁਪਏ ਹੋ ਗਿਆ, ਜੋ 26 ਮਾਰਚ 2021 ਨੂੰ 59,519 ਕਰੋੜ ਰੁਪਏ ਸੀ। ਉਦਯੋਗ ਅਨੁਮਾਨਾਂ ਅਨੁਸਾਰ ਤਾਜ਼ਾ ਕਰਜ਼ ਦਾ ਕਰੀਬ 20-25 ਫੀਸਦੀ ਹਿੱਸਾ ਫਸਿਆ ਹੋਇਆ ਹੈ।
ਇੰਡੀਅਨ ਹੋਟਲ ਕੰਪਨੀ (ਆਈ.ਐੱਚ.ਸੀ.ਐੱਲ) ਦੇ ਮੁੱਖ ਕਾਰਜਧਿਕਾਰੀ ਅਤੇ ਪ੍ਰਬੰਧਕ ਨਿਰਦੇਸ਼ਕ ਪੁਨੀਤ ਚਟਵਾਲ ਨੇ ਕਿਹਾ ਕਿ ਸਪਲਾਈ ਰੁਕੀ ਰਹਿਣ ਅਤੇ ਮੰਗ ਮਜ਼ਬੂਤ ਰਹਿਣ ਨਾਲ ਪ੍ਰਤੀ ਔਸਤ ਕਮਰਾ ਰਾਸਜਵ (ਰੇਵਪਾਰ) ਆਉਣ ਵਾਲਿਆਂ ਮਹੀਨਿਆਂ 'ਚ ਤੇਜ਼ੀ ਨਾਲ ਵਧਣ ਦਾ ਅਨੁਮਾਨ ਹੈ। ਆਈ.ਐੱਚ.ਸੀ.ਐੱਲ. ਗੈਰ-ਮਹੱਤਵ ਵਾਲੀ ਅਤੇ ਗੈਰ-ਪ੍ਰਮੁੱਖ ਪਰਿਸੰਪਤੀਆਂ ਤੋਂ ਨਿਕਲ ਰਹੀ ਹੈ ਅਤੇ ਉਸ ਨੇ ਅਜਿਹੀਆਂ ਪਰਿਸੰਪਤੀਆਂ ਤੋਂ ਨਿਵੇਸ਼ ਘਟਾਉਣ ਦੀ ਯੋਜਨਾ ਬਣਾਈ ਹੈ। ਚਟਵਾਲ ਨੇ ਕਿਹਾ ਕਿ ਮਹਾਮਾਰੀ ਦੌਰਾਨ ਪ੍ਰਕਿਰਿਆ ਹੌਲੀ ਪੈ ਗਈ ਸੀ ਪਰ ਇਸ 'ਚ ਫਿਰ ਤੋਂ ਤੇਜ਼ੀ ਆਈ ਹੈ। 
ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਖਰੀਦਾਰਾਂ ਨੇ ਬਾਅਦ 'ਚ ਦਿਲਚਸਪੀ ਦਿਖਾਈ ਅਤੇ ਆਈ.ਐੱਚ.ਸੀ.ਐੱਲ. ਉਨ੍ਹਾਂ ਲੋਕਾਂ ਦੇ ਨਾਲ ਕੰਮ ਕਰਨ ਨੂੰ ਉਤਸ਼ਾਹਿਤ ਹੋਵੇਗੀ ਜੋ ਨਿਵੇਸ਼ ਕਰਨਾ ਚਾਹੁੰਦੇ ਹਨ ਅਤੇ ਸੰਪਤੀ ਪ੍ਰਬੰਧਨ ਦੇ ਲਈ ਆਈ.ਐੱਚ.ਸੀ.ਐੱਲ. ਨੂੰ ਆਗਿਆ ਦੇਣਾ ਚਾਹੁੰਦੇ ਹਨ। 


Aarti dhillon

Content Editor

Related News