ਹਵਾਈ ਮੁਸਾਫਰਾਂ ਲਈ ਗੁੱਡ ਨਿਊਜ਼, ਇਨ੍ਹਾਂ ਮਾਰਗਾਂ ''ਤੇ ਕਿਰਾਏ ਹੋਏ ਨਰਮ

06/09/2019 2:11:06 PM

ਨਵੀਂ ਦਿੱਲੀ— ਹਵਾਈ ਜਹਾਜ਼ ਮੁਸਾਫਰਾਂ ਦਾ ਸੰਕਟ ਹੁਣ ਥੋੜ੍ਹਾ ਘੱਟ ਹੋਣ ਲੱਗਾ ਹੈ। ਜੈੱਟ ਦੇ ਖਾਲੀ ਸਲਾਟਾਂ 'ਤੇ ਹੋਰ ਉਡਾਣਾਂ ਨੂੰ ਹਰੀ ਝੰਡੀ ਮਿਲਣ ਨਾਲ ਹੁਣ ਮੁੱਖ ਹਵਾਈ ਮਾਰਗਾਂ 'ਤੇ ਕਿਰਾਏ ਘਟਣੇ ਸ਼ੁਰੂ ਹੋ ਗਏ ਹਨ। ਸਪਾਈਸ ਜੈੱਟ ਤੇ ਵਿਸਤਾਰਾ ਵੱਲੋਂ ਫਲੀਟ ਦਾ ਸਾਈਜ਼ ਵਧਾਉਣ ਨਾਲ ਜੂਨ 'ਚ ਸਾਲ-ਦਰ-ਸਾਲ ਦੇ ਆਧਾਰ 'ਤੇ ਕਿਰਾਇਆਂ 'ਚ 5 ਫੀਸਦੀ ਤਕ ਦੀ ਕਮੀ ਦੇਖਣ ਨੂੰ ਮਿਲੀ ਹੈ।
 


ਸਸਤੀ ਹਵਾਈ ਸੇਵਾ ਲਈ ਜਾਣੀ ਜਾਂਦੀ ਸਪਾਈਸ ਜੈੱਟ ਨੇ ਵਿੱਤੀ ਸੰਕਟ ਕਾਰਨ ਗ੍ਰਾਊਂਡਿਡ ਹੋਈ ਜੈੱਟ ਦੇ ਬੇੜੇ 'ਚੋਂ 30 ਤੋਂ ਵੱਧ ਜਹਾਜ਼ ਲਏ ਹਨ, ਜਦੋਂ ਕਿ ਵਿਸਤਾਰਾ ਨੇ ਇਸ ਤਰ੍ਹਾਂ ਦੇ 6 ਜਹਾਜ਼ ਸ਼ਾਮਲ ਕੀਤੇ ਹਨ। 

ਮੈਟਰੋ ਸ਼ਹਿਰਾਂ ਵਿਚਕਾਰ ਉਡਾਣਾਂ ਵਧਣ ਨਾਲ ਹਵਾਈ ਮੁਸਾਫਰਾਂ ਨੂੰ ਰਾਹਤ ਮਿਲੀ ਹੈ। ਦਿੱਲੀ-ਮੁੰਬਈ, ਮੁੰਬਈ-ਬੇਂਗਲੁਰੂ ਤੇ ਦਿੱਲੀ ਕੋਲਕਾਤਾ ਮਾਰਗਾਂ 'ਤੇ ਹਵਾਈ ਕਿਰਾਏ ਇਸ ਸਾਲ ਜੂਨ 'ਚ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਨਾਲੋਂ ਥੋੜ੍ਹੇ ਘੱਟ ਰਹੇ ਹਨ। ਇਸ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲ ਰਿਹਾ ਹੈ ਜਿਨ੍ਹਾਂ ਦੀ ਟਿਕਟ ਯਾਤਰਾ ਤੋਂ 15 ਦਿਨ ਪਹਿਲਾਂ ਬੁੱਕ ਹੋਈ ਹੈ। ਜੂਨ ਤਿਮਾਹੀ ਨੂੰ ਛੁੱਟੀਆਂ ਦੀ ਵਜ੍ਹਾ ਨਾਲ ਹਵਾਈ ਯਾਤਰਾ ਲਈ ਪੀਕ ਸੀਜ਼ਨ ਮੰਨਿਆ ਜਾਂਦਾ ਹੈ। ਹਾਲਾਂਕਿ ਯਾਤਰਾ ਤੋਂ ਪੰਦਰਾਂ ਦਿਨ ਪਹਿਲਾਂ ਦੀ ਬੁਕਿੰਗ ਫਾਇਦੇਮੰਦ ਸਾਬਤ ਹੋ ਰਹੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੈੱਟ ਦੇ ਖਾਲੀ ਸਥਾਨਾਂ ਨੂੰ ਜਲਦ ਭਰਨ ਨਾਲ ਕਿਰਾਏ ਨਰਮ ਹੋਏੇ ਹਨ। ਵਿੱਤੀ ਸੰਕਟ ਕਾਰਨ ਠੱਪ ਹੋਈ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਰੋਜ਼ਾਨਾ ਲਗਭਗ 650 ਫਲਾਈਟਸ ਚਲਾ ਰਹੀ ਸੀ। ਹਵਾਬਾਜ਼ੀ ਬਾਜ਼ਾਰ ਨੂੰ ਉਮੀਦ ਹੈ ਕਿ ਘਰੇਲੂ ਸਮਰੱਥਾ ਦਾ ਘਾਟਾ ਸਤੰਬਰ ਤਿਮਾਹੀ ਦੇ ਅਖੀਰ ਤਕ ਬਹਾਲ ਹੋ ਜਾਵੇਗਾ।


Related News