ਅੱਜ ਦੀ ਜੰਗ ਲੜਾਈ ਦੇ ਮੈਦਾਨ ਤੱਕ ਹੀ ਸੀਮਿਤ ਨਹੀਂ : ਹਵਾਈ ਫੌਜ ਮੁਖੀ

Sunday, Jun 16, 2024 - 10:10 AM (IST)

ਹੈਦਰਾਬਾਦ- ਹਵਾਈ ਫੌਜ ਦੇ ਮੁਖੀ ਵੀ. ਆਰ. ਚੌਧਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਆਧੁਨਿਕ ਯੁੱਗ ਦੀ ਜੰਗ ਸਿਰਫ ਲੜਾਈ ਦੇ ਮੈਦਾਨ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਗੁੰਝਲਦਾਰ ਡਾਟਾ ਨੈੱਟਵਰਕ ਅਤੇ ਨਵੀਆਂ ਸਾਈਬਰ ਤਕਨੀਕਾਂ ਨਾਲ ਪ੍ਰਭਾਵਿਤ ਹੋਣ ਵਾਲਾ ਅਤੇ ਲਗਾਤਾਰ ਬਦਲਣ ਵਾਲਾ ਇਕ ਪਰੀਦ੍ਰਿਸ਼ ਹੈ।
ਇਥੇ ਡੁੰਡੀਗਲ ਸਥਿਤ ਹਵਾਈ ਫੌਜ ਅਕਾਦਮੀ (ਏ. ਐੱਫ. ਏ.) ’ਚ ‘213 ਆਫਿਸਰਸ ਕੋਰਸ’ ਦੀ ਸੰਯੁਕਤ ਗ੍ਰੈਜੂਏਟ ਪਰੇਡ ਨੂੰ ਸੰਬੋਧਨ ਕਰਦਿਆਂ ਚੌਧਰੀ ਨੇ ਇਹ ਵੀ ਕਿਹਾ ਕਿ ਭਵਿੱਖ ਦੇ ਸੰਘਰਸ਼ਾਂ ਨੂੰ ਅਤੀਤ ਦੀ ਮਾਨਸਿਕਤਾ ਨਾਲ ਨਹੀਂ ਲੜਿਆ ਜਾ ਸਕਦਾ। ਉਨ੍ਹਾਂ ਕਿਹਾ, ‘‘ਆਧੁਨਿਕ ਯੁੱਗ ਦੀ ਜੰਗ ਗਤੀਸ਼ੀਲ ਹੈ ਅਤੇ ਲਗਾਤਾਰ ਬਦਲਨ ਵਾਲਾ ਪਰੀਦ੍ਰਿਸ਼ ਹੈ। ਇਹ ਹੁਣ ਸਿਰਫ ਜੰਗ ਦੇ ਮੈਦਾਨ ਤੱਕ ਸੀਮਿਤ ਨਹੀਂ ਹੈ। ਇਹ ਮੁਸ਼ਕਲ ਡਾਟਾ ਨੈੱਟਵਰਕ ਅਤੇ ਉੱਨਤ ਸਾਈਬਰ ਤਕਨੀਕਾਂ ਨਾਲ ਤੇਜ਼ੀ ਨਾਲ ਪ੍ਰਭਾਵਿਤ ਹੋ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਅਧਿਕਾਰੀ ਦੇ ਰੂਪ ’ਚ ਤੁਹਾਨੂੰ ਸਾਰਿਆਂ ਨੂੰ ਜੰਗ ਜਿੱਤਣ ’ਚ ਫੈਸਲਾਕੁੰਨ ਸਾਬਤ ਹੋਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਤਕਨਾਲੋਜੀ ਨੂੰ ਪ੍ਰਭਾਵੀ ਢੰਗ ਨਾਲ ਅਪਣਾਓ, ਇਨੋਵੇਸ਼ਨ ਕਰੋ ਅਤੇ ਉਸ ਦਾ ਲਾਭ ਉਠਾਓ।’’


Aarti dhillon

Content Editor

Related News