ਹਵਾਈ ਫਾਇਰ ਕਰਕੇ ਡਰ ਦਾ ਮਾਹੌਲ ਪੈਦਾ ਕਰਨ ਵਾਲਾ ਪਿਸਤੌਲ ਸਮੇਤ ਗ੍ਰਿਫ਼ਤਾਰ
Saturday, Jun 15, 2024 - 12:46 PM (IST)
ਸੁਲਤਾਨਪੁਰ ਲੋਧੀ (ਸੋਢੀ)-ਬੀਤੇ ਦਿਨ ਥਾਣਾ ਕਬੀਰਪੁਰ ਵਿਚ ਪੈਂਦੇ ਪਿੰਡ ਹੁਸੈਨਪੁਰ ਬੂਲੇ ਦੇ ਖੇਤਰ ਵਿਚ ਪਿਸਤੌਲ ਨਾਲ ਹਵਾਈ ਗੋਲ਼ੀਆਂ ਚਲਾ ਕੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਮਾਮਲੇ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਵਤਸਲਾ ਗੁਪਤਾ ਅਤੇ ਸਰਬਜੀਤ ਰਾਏ ਪੀ. ਪੀ. ਐੱਸ. ਪੁਲਸ ਕਪਤਾਨ (ਤਫਤੀਸ਼) ਦੀਆਂ ਹਿਦਾਇਤਾਂ ਤੇ ਡੀ. ਐੱਸ. ਪੀ. ਬਬਨਦੀਪ ਸਿੰਘ ਲੁਬਾਣਾ ਦੀ ਦੇਖ-ਰੇਖ ਹੇਠ ਥਾਣਾ ਕਬੀਰਪੁਰ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਥਿੰਦ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਕੀਤੀ ਗਈ ਅਤੇ ਹਵਾਈ ਗੋਲ਼ੀਆਂ ਚਲਾਉਣ ਵਾਲੇ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਮੰਤਰੀ ਅਨਮੋਲ ਗਗਨ ਮਾਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਹੱਥਾਂ ਨੂੰ ਲੱਗੀ 'ਸ਼ਹਿਬਾਜ਼' ਦੇ ਨਾਂ ਦੀ ਮਹਿੰਦੀ, ਭਲਕੇ ਹੋਣਗੀਆਂ ਲਾਵਾਂ
ਡੀ. ਐੱਸ. ਪੀ. ਬਬਨਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਥਾਣਾ ਕਬੀਰਪੁਰ ਦੇ ਏ. ਐੱਸ. ਆਈ. ਜਰਨੈਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਵਾ ਤਲਾਸ਼ ਭੈੜੇ ਪੁਰਸ਼ਾ ਦੇ ਸੰਬੰਧ ’ਚ ਥਾਣਾ ਕਬੀਰਪੁਰ ਤੋਂ ਹੁਸੈਨਪੁਰ ਬੂਲੇ ਆਦਿ ਨੂੰ ਜਾ ਰਹੇ ਸੀ। ਇਸ ਦੌਰਾਨ ਜਦੋਂ ਪੁਲਸ ਪਾਰਟੀ ਟੀ-ਪੁਆਇੰਟ ਹੁਸੈਨਪੁਰ ਬੂਲੇ ਪੁੱਜੀ ਤਾਂ ਮੁਖਬਰ ਖਾਸ ਨੇ ਪੁਲਸ ਪਾਰਟੀ ਨੂੰ ਰੋਕ ਕੇ ਇਤਲਾਹ ਦਿੱਤੀ ਕਿ ਗੁਰਜੰਟ ਸਿੰਘ ਉਰਫ਼ ਜੰਟੂ ਪੁੱਤਰ ਇਕਬਾਲ ਸਿੰਘ ਵਾਸੀ ਆਹਲੀਕਲਾ (ਥਾਣਾ ਕਬੀਰਪੁਰ) ਜ਼ਿਲ੍ਹਾ ਕਪੂਰਥਲਾ ਬਾਹੱਦ ਮੰਡ ਹੁਸੈਨਪੁਰ ਬੂਲੇ ਆਪਣੇ ਕਿਸੇ ਅਪਰਾਧਿਕ ਮਨਸੂਬੇ ਦੀ ਪੂਰਤੀ ਲਈ ਸ਼ਰੇਆਮ ਪਿਸਤੌਲ ਨਾਲ ਫਾਇਰ ਕਰ ਰਿਹਾ ਹੈ, ਜਿਸ ਨਾਲ ਇਲਾਕੇ ਦੇ ਆਮ ਲੋਕਾਂ ’ਚ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਕਰ ਰਿਹਾ ਹੈ ਅਤੇ ਕਿਸੇ ਗਲਤ ਮਕਸਦ ਦੀ ਪੂਰਤੀ ਲਈ ਆਪਣੇ ਟਰੈਕਟਰ ਦੇ ਵੇਖਣ ਵਾਲੇ ਸ਼ੀਸ਼ੇ ’ਚ ਵੀ ਖੁਦ ਫਾਇਰ ਮਾਰਿਆ ਹੈ, ਜਿਸ ’ਤੇ ਕਥਿਤ ਮਿਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ 1 ਪਿਸਤੌਲ, 2 ਮੈਗਜੀਨ, 16 ਰੋਂਦ ਜ਼ਿੰਦਾ, 6 ਖਾਲੀ ਖੋਲ, ਇਕ ਮੋਬਾਈਲ ਫੋਨ ਮਾਰਕਾ ਆਈ ਫੋਨ ਰੰਗ ਨੀਲਾ, ਇਕ ਟਰੈਕਟਰ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਵਧਾਈ ਗਈ ਸੁਰੱਖਿਆ, ਵਾਧੂ ਫੋਰਸ ਕੀਤੀ ਗਈ ਤਾਇਨਾਤ, ਜਾਣੋ ਕੀ ਰਿਹਾ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।