ਦਿੱਲੀ ਹਵਾਈ ਅੱਡੇ ''ਤੇ ਬੰਬ ਦੀ ਅਫਵਾਹ ਦਾ ਮਾਮਲਾ : 13 ਸਾਲਾ ਮੰਡੇ ਨੇ ਸਿਰਫ਼ ''ਮਜ਼ਾਕ'' ''ਚ ਭੇਜੀ ਸੀ ਈ-ਮੇਲ

06/23/2024 2:09:22 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਵਾਈ ਅੱਡੇ ਨੂੰ ਈ-ਮੇਲ ਭੇਜ ਕੇ ਦੁਬਈ ਜਾਣ ਵਾਲੇ ਜਹਾਜ਼ 'ਚ ਬੰਬ ਰੱਖੇ ਜਾਣ ਦੀ ਝੂਠੀ ਸੂਚਨਾ ਦੇਣ ਦੇ ਦੋਸ਼ 'ਚ 13 ਸਾਲਾ ਇਕ ਮੁੰਡੇ ਨੂੰ ਫੜਿਆ ਗਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਡਿਪਟੀ ਕਮਿਸ਼ਨਰ (ਆਈ.ਜੀ.ਆਈ. ਹਵਾਈ ਅੱਡਾ) ਊਸ਼ਾ ਰੰਗਨਾਨੀ ਨੇ ਦੱਸਿਆ ਕਿ ਮੁੰਡੇ ਨੇ ਕੁਝ ਦਿਨ ਪਹਿਲੇ ਬੰਬ ਦੀ ਝੂਠੀ ਸੂਚਨਾ ਦਿੰਦੇ ਹੋਏ ਫ਼ੋਨ ਕਰਨ ਵਾਲੇ ਇਕ ਹੋਰ ਮੁੰਡੇ ਨਾਲ ਜੁੜੀਆਂ ਖ਼ਬਰਾਂ ਤੋਂ ਪ੍ਰਭਾਵਿਤ ਹੋ ਕੇ ਸਿਰਫ 'ਮਜ਼ਾਕ' 'ਚ ਈ-ਮੇਲ ਭੇਜਿਆ ਸੀ। ਰੰਗਨਾਨੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਹੋਈ ਸੀ, ਜਦੋਂ 18 ਜੂਨ ਨੂੰ ਦੁਬਈ ਜਾਣ ਵਾਲੇ ਜਹਾਜ਼ 'ਚ ਬੰਬ ਰੱਖੇ ਹੋਣ ਦੀ ਧਮਕੀ ਦੇ ਸੰਬੰਧ 'ਚ ਸ਼ਿਕਾਇਤ ਦਰਜ ਕੀਤੀ ਗਈ। ਉਨ੍ਹਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਅਤੇ ਜਾਂਚ ਸ਼ੁਰੂ ਕੀਤੀ।

ਯਾਤਰੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਸਾਰੇ ਦਿਸ਼ਾ-ਨਿਰਦੇਸ਼, ਪ੍ਰੋਟੋਕਾਲ ਅਤੇ ਮਾਨਕ ਸੰਚਾਲਨ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ। ਉਨ੍ਹਾਂ ਕਿਹਾ,''ਹਵਾਈ ਅੱਡੇ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਅਤੇ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਗਿਆ।'' ਰੰਗਨਾਨੀ ਨੇ ਦੱਸਿਆ ਕਿ ਹਾਲਾਂਕਿ ਜਾਂਚ ਦੌਰਾਨ ਸੂਚਨਾ ਝੂਠੀ ਸਾਬਿਤ ਹੋਈ। ਉਨ੍ਹਾਂ ਕਿਹਾ,''ਜਾਂਚ ਦੌਰਾਨ ਇਹ ਪਤਾ ਲੱਗਾ ਕਿ ਈ-ਮੇਲ ਭੇਜਣ ਦੇ ਤੁਰੰਤ ਬਾਅਦ ਈ-ਮੇਲ ਆਈ.ਡੀ. ਹਟਾ ਦਿੱਤੀ ਗਈ। ਇਹ ਪਤਾ ਲੱਗਾ ਕਿ ਈ-ਮੇਲ ਉਤਰਾਂਚਲ ਦੇ ਪਿਥੌਰਾਗੜ੍ਹ ਤੋਂ ਭੇਜਿਆ ਗਿਆ।'' ਡੀਸੀਪੀ ਰੰਗਨਾਨੀ ਨੇ ਦੱਸਿਆ ਕਿ ਇਕ ਦਲ ਭੇਜਿਆ ਗਿਆ ਅਤੇ ਮੁੰਡੇ ਨੂੰ ਫਰਜ਼ੀ ਈ-ਮੇਲ ਭੇਜਣ ਦੇ ਦੋਸ਼ 'ਚ ਫੜ ਲਿਆ ਗਿਆ। ਉਨ੍ਹਾਂ ਕਿਹਾ,''ਮੁੰਡੇ ਨੇ ਪੁਲਸ ਦਲ ਨੂੰ ਦੱਸਿਆ ਕਿ ਉਸ ਦੇ ਮਾਤਾ-ਪਿਤਾ ਨੇ ਪੜ੍ਹਾਈ ਦੇ ਮਕਸਦ ਨਾਲ ਉਸ ਨੂੰ ਇਕ ਮੋਬਾਇਲ ਫੋਨ ਦਿੱਤਾ ਸੀ, ਜਿਸ ਤੋਂ ਉਸ ਨੇ ਈ-ਮੇਲ ਭੇਜਿਆ ਅਤੇ ਬਾਅਦ 'ਚ ਆਪਣੀ ਆਈ.ਡੀ. ਹਟਾ ਦਿੱਤੀ। ਉਸ ਨੇ ਆਪਣੇ ਮਾਤਾ-ਪਿਤਾ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ, ਕਿਉਂਕਿ ਉਹ ਡਰ ਗਿਆ ਸੀ। ਉਸ ਨੂੰ ਫੜ ਲਿਆ ਗਿਆ ਅਤੇ ਬਾਅਦ 'ਚ ਉਸ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ ਗਿਆ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


DIsha

Content Editor

Related News