ਆਰਕਾਮ ਦੇ ਕਰਜ਼ਦਾਤਾਵਾਂ ਨੇ ਕੰਪਨੀ ਦੇ 12 ਕਰੋੜ ਸ਼ੇਅਰ ਵੇਚੇ
Thursday, Mar 14, 2019 - 11:14 AM (IST)

ਨਵੀਂ ਦਿੱਲੀ—ਅਨਿਲ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਕਮਿਊਨਿਕੇਸ਼ਨ ਦੇ ਕਰਜ਼ਦਾਤਾਵਾਂ ਨੇ ਬੁੱਧਵਾਰ ਨੂੰ ਕੰਪਨੀ ਦੇ 12 ਕਰੋੜ ਗਹਿਣੇ ਰੱਖੇ ਸ਼ੇਅਰ ਵੇਚ ਦਿੱਤੇ। ਇਹ ਦੂਰਸੰਚਾਰ ਕੰਪਨੀ 'ਚ ਪ੍ਰਮੋਟਰਾਂ ਦੀ 4.34 ਫੀਸਦੀ ਹਿੱਸੇਦਾਰੀ ਦੇ ਬਰਾਬਰ ਹੈ। ਬੰਬਈ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਕਿ ਗਹਿਣੇ ਰੱਖੇ ਸ਼ੇਅਰ ਅੰਬਾਨੀ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਆਰਕਾਮ ਗਰੁੱਪ ਦੀਆਂ ਇਕਾਈਆਂ ਦੇ ਸਨ। ਇਸ ਵਿਕਰੀ ਦੇ ਬਾਅਦ ਕੰਪਨੀ 'ਚ ਪ੍ਰਮੋਟਰਾਂ ਦੀ ਹਿੱਸੇਦਾਰੀ 41.91 ਫੀਸਦੀ ਤੋਂ ਘਟ ਕੇ 37.57 ਫੀਸਦੀ 'ਤੇ ਆ ਗਈ ਹੈ।