''ਲੂ'' ਚੱਲਣ ਦੇ ਮੌਸਮ ''ਚ ਹੀਟ ਸਟਰੋਕ ਦਾ ਵੱਧ ਖ਼ਤਰਾ, PGI ਦੇ ਡਾਕਟਰ ਨੇ ਦਿੱਤੀ ਜ਼ਰੂਰੀ ਸਲਾਹ

Tuesday, Jun 17, 2025 - 11:26 AM (IST)

''ਲੂ'' ਚੱਲਣ ਦੇ ਮੌਸਮ ''ਚ ਹੀਟ ਸਟਰੋਕ ਦਾ ਵੱਧ ਖ਼ਤਰਾ, PGI ਦੇ ਡਾਕਟਰ ਨੇ ਦਿੱਤੀ ਜ਼ਰੂਰੀ ਸਲਾਹ

ਚੰਡੀਗੜ੍ਹ (ਸ਼ੀਨਾ) : ਗਰਮੀਆਂ ਸ਼ੁਰੂ ਹੁੰਦੇ ਹੀ ਲੋਕਾਂ ਨੂੰ ਸਿਹਤ ਸਬੰਧੀ ਕਈ ਸਮੱਸਿਆਵਾ ਦਾ ਸਾਹਮਣਾ ਕਰਨਾ ਪੈਂਦਾ ਹੈ। 'ਲੂ' ਲੱਗਣ ਕਾਰਨ ਵੀ ਚਮੜੀ 'ਤੇ ਧੱਫੜ ਪੈਣਾ, ਸਰੀਰ 'ਚ ਡੀ-ਹਾਈਡ੍ਰੇਸ਼ਨ ਹੋਣਾ, ਹੀਟ ਰੈਸ਼, ਹੀਟ ਕਰੈਂਪ ਅਤੇ ਸਭ ਤੋਂ ਗੰਭੀਰ ਹੀਟ ਸਟਰੋਕ ਹੋਣਾ ਹੈ। ਇਨ੍ਹਾਂ ਸਮੱਸਿਆਵਾਂ ਕਾਰਨ ਚਮੜੀ ਨੂੰ ਹੋਣ ਵਾਲੇ ਨੁਕਸਾਨ ਮਗਰੋਂ ਕਈ ਲੋਕ ਘਰੇਲੂ ਨੁਸਖੇ ਕਰਕੇ ਖ਼ੁਦ ਹੀ ਇਲਾਜ ਕਰਨ ਲੱਗ ਜਾਂਦੇ ਹਨ ਪਰ ਕਈ ਵਾਰ ਇਨ੍ਹਾਂ ਨੁਸਖਿਆਂ ਦਾ ਮਾੜਾ ਅਸਰ ਵੀ ਸਰੀਰ ਨੂੰ ਝੱਲਣਾ ਪੈਂਦਾ ਹੈ।

ਇਸ ਬਾਰੇ ਡਾ. ਅਪੂਰਵਾ ਸ਼ਰਮਾ, ਸੀਨੀਅਰ ਰੈਜ਼ੀਡੈਂਟ, ਚਮੜੀ ਅਤੇ ਲੈਪਰੋਲੋਜੀ ਵਿਭਾਗ, ਪੀ. ਜੀ. ਆਈ. ਚੰਡੀਗੜ੍ਹ ਨੇ 'ਲੂ' ਅਤੇ ਤਪਦੀ ਗਰਮੀ 'ਚ ਚਮੜੀ ਦੀਆ ਦੇ ਰੋਗਾਂ ਤੋਂ ਕਿਵੇਂ ਖ਼ੁਦ ਦੀ ਸੰਭਾਲ ਕਰਨੀ ਹੈ, ਦੇ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਅਪੂਰਵਾ ਸ਼ਰਮਾ ਦੇ ਮੁਤਾਬਕ ਇਸ 'ਲੂ' ਦੇ ਨਾਲ ਚਮੜੀ ਰੋਗ ਦੇ ਬਹੁਤ ਮਰੀਜ਼ ਪੀ. ਜੀ. ਆਈ. ਆ ਰਹੇ ਹਨ। ਇਨ੍ਹਾਂ 'ਚ ਹੀਟ ਰੈਸ਼, ਹੀਟ ਕਰੈਂਪ ਚਮੜੀ ਦੀ ਸਮੱਸਿਆ ਜ਼ਿਆਦਾ ਦੇਖੀ ਜਾ ਰਹੀ ਹੈ। ਕਈ ਮਰੀਜ਼ਾਂ 'ਚ ਧੁੱਪ ਨਾਲ ਹੋਏ ਇਹ ਰੈਸ਼ ਜਾਂ ਚਮੜੀ ਦੇ ਲਾਲ ਦਾਦ ਅਤੇ ਪਿੱਤ, ਮਿਲੀਏਰੀਆ ਲੁਬਰਾ, ਜੋ ਵੱਧ ਪਸੀਨੇ ਨਾਲ ਦਾਦ ਬਣਨਾ ਅਤੇ ਸਨਬਰਨ ਅਤੇ ਹੀਟ ਸਟ੍ਰੋਕ ਦੇ ਮਰੀਜ਼ ਆ ਰਹੇ ਹਨ।

ਕਈ ਲੋਕ ਚਮੜੀ ਦੀ ਸਨਬਰਨ ਦੇ ਲਈ ਘਰ ਦੇ ਨੁਸਖੇ ਅਪਣਾ ਲੈਂਦੇ ਹਨ, ਜਿਵੇਂ ਕਿ ਘਰੇਲੂ ਸਮੱਗਰੀ ਨਾਲ ਤਿਆਰ ਕੀਤੇ ਲੇਪ ਲਗਾਉਣਾ ਜਾਂ ਕੂਲਿੰਗ ਪਾਊਡਰ ਦੀ ਵਰਤੋਂ ਕਰਨਾ। ਇਹ ਸਾਡੀ ਚਮੜੀ 'ਤੇ ਮਾੜਾ ਅਸਰ ਪਾਉਂਦੇ ਹਨ। ਕਈ ਵਾਰ ਲੋਕ ਸਨਬਰਨ ਵਾਲੀ ਥਾਂ 'ਤੇ ਬਰਫ਼ ਵੀ ਲਾ ਲੈਂਦੇ ਹਨ ਪਰ ਇਸ ਨਾਲ ਦਾਦ, ਪਿੱਤ ਜਾ ਸਨਬਰਨ ਵਾਲੀ ਚਮੜੀ ਹੋਰ ਰਸਦੀ ਹੈ ਅਤੇ ਇਹ ਜ਼ਖਮ ਦਾ ਰੂਪ ਲੈਂਦੀ ਹੈ। ਗਰਮੀ ਦੇ ਇਸ ਮੌਸਮ 'ਚ ਚਮੜੀ ਵਿਭਾਗ 'ਚ ਰੋਜ਼ਾਨਾ ਕਰੀਬ 100 ਮਰੀਜ਼ ਆ ਰਹੇ ਹਨ, ਜਿਨ੍ਹਾਂ 'ਚ 12-15 ਬੱਚੇ, 8-10 ਬਜ਼ੁਰਗ ਮਰੀਜ਼ ਹਨ। ਇਸ ਤੋਂ ਇਲਾਵਾ ਬਾਲਗ ਮਰੀਜ਼ ਜ਼ਿਆਦਾਤਰ ਗਲੇ ਦੇ ਸਨਬਰਨ ਅਤੇ ਕਮਰ ਦੀ ਚਮੜੀ ਐਲਰਜੀ ਦੀ ਦਿੱਕਤ ਦੇ ਆਉਂਦੇ ਹਨ। ਬੱਚਿਆਂ ਵਿਚ ਜ਼ਿਆਦਾਤਰ ਖੇਡਣ ਨਾਲ ਗਰਮੀ 'ਚ ਖਾਰਸ਼ ਕਰਨ ਨਾਲ ਰੈਸ਼ ਹੋਣ ਦੇ ਕੇਸ ਜ਼ਿਆਦਾ ਹੁੰਦੇ ਹਨ। ਇਸ ਲਈ ਲੋਕਾਂ ਨੂੰ ਇਸ ਗਰਮੀ 'ਚ ਸਾਵਧਾਨੀ ਵਰਤਣ ਦੀ ਲੋੜ ਹੈ।
 


author

Babita

Content Editor

Related News