ਪੰਜਾਬ ''ਚ ਟੁੱਟੀ ਨਹਿਰ, ਦਰਜਨ ਦੇ ਕਰੀਬ ਝੋਨੇ ਖੇਤ ਹੋਏ ਤਬਾਹ, ਦੂਰ-ਦੂਰ ਤੱਕ ਫੈਲਿਆ ਪਾਣੀ

Friday, Jun 20, 2025 - 01:39 PM (IST)

ਪੰਜਾਬ ''ਚ ਟੁੱਟੀ ਨਹਿਰ, ਦਰਜਨ ਦੇ ਕਰੀਬ ਝੋਨੇ ਖੇਤ ਹੋਏ ਤਬਾਹ, ਦੂਰ-ਦੂਰ ਤੱਕ ਫੈਲਿਆ ਪਾਣੀ

ਹਰਚੋਵਾਲ/ਗੁਰਦਾਸਪੁਰ (ਵਿਨੋਦ)- ਹਰਚੋਵਾਲ 'ਚ ਨਹਿਰ ਟੁੱਟਣ ਨਾਲ ਦਰਜਨਾਂ ਤੋਂ ਵੱਧ ਕਿਸਾਨਾਂ ਦਾ ਭਾਰੀ  ਨੁਕਸਾਨ ਹੋਇਆ ਹੈ। ਕਿਸਾਨਾਂ ਦੇ  ਖੇਤਾਂ 'ਚ ਰੇਤਾਂ ਚੜ੍ਹ ਜਾਣ ਫਸਲ ਤਬਾਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਜਾਣਕਾਰੀ ਅਨੁਸਾਰ  ਤੁਗਲਵਾਲ ਹੈਡ ਤੋਂ ਨਿਕਲਦੀ ਨਹਿਰ ਜੋ ਹਰਚੋਵਾਲ ਤੋਂ ਵੱਖ-ਵੱਖ ਪਿੰਡਾਂ 'ਚ ਨਿਕਲਦੀ ਹੈ ਪਰ ਅਚਾਨਕ ਨਹਿਰ ਵਿੱਚ ਵੱਡਾ ਪਾੜ ਪੈ ਗਿਆ। ਜਿਸ ਨਾਲ ਨਜ਼ਦੀਕ ਕਿਸਾਨਾਂ ਵੱਲੋਂ ਬੀਜੀਆਂ  ਝੋਨੇ ਦੀਆਂ ਫਸਲਾਂ ਖਰਾਬ ਹੋ ਗਈਆਂ। ਕਿਸਾਨਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਨਾਲ ਝੋਨੇ ਦੇ ਖੇਤਾਂ ਵਿੱਚ 2 ਫੁੱਟ ਉੱਚੀ ਰੇਤਾਂ ਚੜ੍ਹ ਗਈ ਹੈ ਅਤੇ ਕਰੀਬ ਦਰਜਨ ਖੇਤਾਂ ਨੂੰ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਪੀੜਤ ਕਿਸਾਨਾਂ ਦਲੇਰ ਸਿੰਘ, ਮਿੱਤਰ ਸਿੰਘ ਨੇ ਦੱਸਿਆ ਕਿ ਅਸੀਂ ਮਹਿੰਗੇ ਭਾਅ ਠੇਕੇ 'ਤੇ ਜ਼ਮੀਨ ਲੈ ਕੇ  ਹਜ਼ਾਰਾਂ ਰੁਪਏ ਟੈਕਟਰ  ਡੀਜ਼ਲ ਫੂਕ  ਮਹਿੰਗੇ ਮੁੱਲ ਖਾਦ ਦਵਾਈ ਪਾ ਕੇ ਝੋਨੇ ਦੀ ਬਿਜਾਈ ਕੀਤੀ ਸੀ ਪਰ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਣ ਹਰ ਸਾਲ ਸੀਜ਼ਨ ਦੌਰਾਨ ਇਹ ਨਹਿਰ ਟੁੱਟ ਜਾਂਦੀ ਹੈ ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਡਿਪਟੀ ਕਮਿਸ਼ਨ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਪਾਸੋਂ ਮੰਗ ਕਰਦਿਆਂ ਆਖਿਆ ਕਿ ਨੁਕਸਾਨ ਹੋਈ ਫਸਲ ਦੀ ਗਿਦਵਾਰੀ ਕਰਵਾ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। 

ਇਹ ਵੀ ਪੜ੍ਹੋਇਕੋ ਘਰ ਦੇ ਬੁਝ ਗਏ 2 ਚਿਰਾਗ, ਬੇਸਹਾਰਾ ਪਿਓ ਨੇ ਦੱਸਿਆ ਰੂਹ ਕੰਬਾਅ ਦੇਣ ਵਾਲਾ ਦੁਖ

ਕੀ ਕਹਿਣਾ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ

ਇਸ ਸੰਬੰਧਿਤ ਜਦ ਨਹਿਰੀ ਵਿਭਾਗ ਦੇ ਅਧਿਕਾਰੀ ਆ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਕਿ ਅਸੀਂ ਨਹਿਰ ਦਾ ਪਾਣੀ ਘਟਾ ਕੇ ਨਹਿਰ ਵਿੱਚ ਪਏ ਪਾੜ ਨੂੰ ਬੰਦ ਕਰਨ ਲਈ ਕੰਮ ਕਰ ਰਹੇ ਹਾਂ।

ਇਹ ਵੀ ਪੜ੍ਹੋ-ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਅਗਵਾ, ਫਿਰ ਚੂੜਾ ਪਹਿਨਾ ਕੇ ਕੀਤਾ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News