ਪੰਜਾਬ ''ਚ ਘਰ ਬਣਾਉਣ ਵਾਲਿਆਂ ਲਈ ਬੁਰੀ ਖ਼ਬਰ, ਪੂਰੇ ਸੂਬੇ ''ਚ ਬੰਦ ਹੋਏ ਇੱਟਾਂ ਦੇ ਭੱਠੇ!
Sunday, Jun 22, 2025 - 11:44 AM (IST)

ਚੰਡੀਗੜ੍ਹ (ਅੰਕੁਰ) : ਪੰਜਾਬ 'ਚ ਘਰ ਬਣਾਉਣ ਦੀ ਸੋਚ ਰੱਖ ਰਹੇ ਲੋਕਾਂ ਲਈ ਮਾੜੀ ਖ਼ਬਰ ਹੈ। ਸੂਬੇ ਦੇ ਇੱਟਾਂ ਦੇ ਭੱਠੇ ਹੁਣ ਸਿਰਫ 4 ਨਹੀਂ, ਸਿੱਧੇ 7 ਮਹੀਨੇ ਲਈ ਬੰਦ ਰਹਿਣਗੇ। ਭੱਠਾ ਐਸੋਸੀਏਸ਼ਨ ਦੇ ਸੀਨੀਅਰ ਆਗੂ ਬਲਜਿੰਦਰ ਸੋਨੀ ਪਿੰਕੀ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਤੋਂ ਇਲਾਵਾ ਕਾਰੋਬਾਰੀ ਔਖਿਆਈਆਂ, ਮਾਈਨਿੰਗ ਨੀਤੀ, ਜੀ. ਐੱਸ. ਟੀ. 'ਚ ਵਾਧਾ ਅਤੇ ਕੰਮ ਦੇ ਘੰਟਿਆਂ ਦੀ ਕਮੀ ਨੇ ਮਾਲਕਾਂ ਨੂੰ ਲੰਬੀ ਛੁੱਟੀ ਲੈਣ ਲਈ ਮਜਬੂਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Punjab Weather : ਪੰਜਾਬ 'ਚ ਮਾਨਸੂਨ ਦੀ ਐਂਟਰੀ ਅੱਜ! 16 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ
ਇਸ ਕਾਰਨ ਸਿਰਫ 15 ਦਿਨਾਂ 'ਚ ਇੱਟਾਂ ਦੀਆਂ ਕੀਮਤਾਂ 'ਚ ਕਾਫੀ ਵਾਧਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਵਾਤਾਵਰਣੀ ਨਿਰਦੇਸ਼ਾਂ ਨਾਲ ਨਹੀਂ, ਸਿਰਫ਼ ਅੰਦਰੂਨੀ ਵਪਾਰਕ ਦਬਾਅ ਕਾਰਨ ਲਿਆ ਗਿਆ ਹੈ।
ਇਹ ਵੀ ਪੜ੍ਹੋ : ਬਠਿੰਡਾ : EX-ਫ਼ੌਜੀ ਜੂਏ 'ਚ ਹਾਰਿਆ ਕਰੋੜ ਰੁਪਏ, ਟੱਬਰ ਤੋਂ ਡਰਦੇ ਨੇ ਜੋ ਕੀਤਾ, ਸੁਣ ਉੱਡ ਜਾਣਗੇ ਹੋਸ਼
ਇੱਟਾਂ ਦੀ ਘਾਟ ਕਾਰਨ ਰੀਅਲ ਅਸਟੇਟ ਮਾਰਕਿਟ ’ਚ ਉਥਲ-ਪੁਥਲ ਦੇ ਅਸਾਰ ਹਨ, ਜਦਕਿ ਗਰੀਬਾਂ ਲਈ ਘਰ ਬਣਾਉਣਾ ਹੋਰ ਵੀ ਔਖਾ ਹੋ ਗਿਆ ਹੈ। ਜਨਵਰੀ 2026 ਤੱਕ ਉਤਪਾਦਨ ਮੁਕੰਮਲ ਤੌਰ 'ਤੇ ਠੱਪ ਰਹੇਗਾ, ਜਿਸ ਨਾਲ ਮੰਗ ਵੱਧਣ ਨਾਲ ਕੀਮਤਾਂ ਹੋਰ ਚੜ੍ਹ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8