NIA ਦੀ ਟੀਮ ਨੇ ਸ਼ਹਿਰ ਦੇ ਯੂਟਿਊਬਰ ਦੇ ਘਰ ਕੀਤੀ ਛਾਪਾਮਾਰੀ

Friday, Jun 27, 2025 - 12:48 AM (IST)

NIA ਦੀ ਟੀਮ ਨੇ ਸ਼ਹਿਰ ਦੇ ਯੂਟਿਊਬਰ ਦੇ ਘਰ ਕੀਤੀ ਛਾਪਾਮਾਰੀ

ਬੁਢਲਾਡਾ (ਬਾਂਸਲ) - ਸ਼ਹਿਰ ਦੇ ਵਾਰਡ ਨੰ. 18 ਵਿੱਚ ਇੱਕ ਯੂਟਿਊਬਰ ਦੇ ਘਰ ਐਨ.ਆਈ.ਏ. ਵੱਲੋਂ ਛਾਪਾਮਾਰੀ ਕੀਤੀ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਯੂਟਿਊਬਰ ਸੁਖਬੀਰ ਸਿੰਘ ਦੇ ਘਰ ਵਿਖੇ ਲਗਭਗ ਢੇਡ ਘੰਟਾ ਛਾਪਾਮਾਰੀ ਕੀਤੀ ਗਈ। ਜਿੱਥੇ ਸੁਖਬੀਰ ਸਿੰਘ ਦੇ ਨਾ ਮਿਲਣ ਤੇ ਐਨ.ਆਈ.ਏ ਟੀਮ ਕਾਫੀ ਸਮਾਂ ਇੰਤਜਾਰ ਕਰਨ ਤੋਂ ਬਾਅਦ ਪਰਿਵਾਰ ਨੂੰ ਐਨ.ਆਈ.ਏ. ਦਫਤਰ ਚੰਡੀਗੜ੍ਹ ਵਿਖੇ ਆਉਣ ਲਈ ਕਹਿ ਕੇ ਵਾਪਿਸ ਚਲੀ ਗਈ। ਸੂਤਰਾ ਅਨੁਸਾਰ ਪਤਾ ਲੱਗਿਆ ਹੈ ਕਿ ਯੂਟਿਊਬਰ ਦਾ ਪਾਕਿਸਤਾਨੀ ਗੈਂਗਸਟਰ ਸਹਿਜਾਦ ਭੱਟੀ ਨਾਲ ਚੈਟ ਰਾਹੀਂ ਗੱਲਬਾਤ ਕਰਨ ਸੰਬੰਧੀ ਛਾਪਾਮਾਰੀ ਕੀਤੀ ਗਈ ਸੀ।
 


author

Inder Prajapati

Content Editor

Related News