ਬਠਿੰਡਾ : EX-ਫ਼ੌਜੀ ਜੂਏ 'ਚ ਹਾਰਿਆ ਕਰੋੜ ਰੁਪਏ, ਟੱਬਰ ਤੋਂ ਡਰਦੇ ਨੇ ਜੋ ਕੀਤਾ, ਸੁਣ ਉੱਡ ਜਾਣਗੇ ਹੋਸ਼
Sunday, Jun 22, 2025 - 11:25 AM (IST)

ਬਠਿੰਡਾ (ਸੁਖਵਿੰਦਰ) : ਪਿੰਡ ਗਹਿਰੀ ਬਾਰਾਸਿੰਗਾ ਨੇੜੇ ਕੱਲ੍ਹ ਇਕ ਸਾਬਕਾ ਫ਼ੌਜੀ ਤੋਂ 15 ਲੱਖ ਦੀ ਲੁੱਟ ਦੀ ਖ਼ਬਰ ਝੂਠੀ ਨਿਕਲੀ। ਉਕਤ ਸਾਬਕਾ ਫ਼ੌਜੀ ਨੇ ਆਨਲਾਈਨ ਗੇਮ 'ਚ ਲੱਖਾਂ ਰੁਪਏ ਗੁਆ ਦਿੱਤੇ ਸਨ ਅਤੇ ਉਹ ਆਪਣੇ ਪਰਿਵਾਰ ਦਾ ਸਾਹਮਣਾ ਕਰਨ ਤੋਂ ਡਰਦਾ ਸੀ। ਇਸ ਕਰ ਕੇ ਉਸ ਨੇ ਲੁੱਟ ਦੀ ਇਹ ਝੂਠੀ ਯੋਜਨਾ ਬਣਾਈ। ਪੁਲਸ ਜਾਂਚ 'ਚ ਸੱਚਾਈ ਸਾਹਮਣੇ ਆਈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ. ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਕੋਟਫੱਤਾ ਪੁਲਸ ਨੂੰ ਕੱਲ੍ਹ ਸਾਬਕਾ ਫ਼ੌਜੀ ਅਵਤਾਰ ਸਿੰਘ ਵਾਸੀ ਕੋਟਲੀ ਖੁਰਦ ਤੋਂ 15 ਲੱਖ ਦੀ ਲੁੱਟ ਦੀ ਜਾਣਕਾਰੀ ਮਿਲੀ ਸੀ। ਅਵਤਾਰ ਸਿੰਘ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਇਕ ਆਈ. ਡੀ. ਐੱਫ. ਸੀ. ਬੈਂਕ ’ਚੋਂ ਪੈਸੇ ਕੱਢਵਾਉਣ ਤੋਂ ਬਾਅਦ 15 ਲੱਖ ਰੁਪਏ ਲੈ ਕੇ ਜਾ ਰਿਹਾ ਸੀ ਤਾਂ ਇਕ ਮੁੰਡੇ ਅਤੇ ਇਕ ਕੁੜੀ ਨੇ ਉਸ ਨੂੰ ਪਿੰਡ ਗਹਿਰੀ ਬਾਰਾਸਿੰਗਾ ਨੇੜੇ ਰੋਕਿਆ ਅਤੇ ਉਸ ਨੂੰ ਕੋਈ ਜ਼ਹਿਰੀਲਾ ਜੂਸ ਆਦਿ ਪਿਲਾਇਆ ਅਤੇ ਪੈਸੇ ਖੋਹ ਲਏ।
ਇਹ ਵੀ ਪੜ੍ਹੋ : Punjab Weather : ਪੰਜਾਬ 'ਚ ਮਾਨਸੂਨ ਦੀ ਐਂਟਰੀ ਅੱਜ! 16 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ
ਬਾਅਦ ’ਚ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਦੋਂ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਸਾਬਕਾ ਫ਼ੌਜੀ ਅਵਤਾਰ ਸਿੰਘ ਆਈ. ਡੀ. ਐੱਫ. ਸੀ. ਬੈਂਕ ਗਿਆ ਹੀ ਨਹੀਂ। ਇਸ ਤੋਂ ਬਾਅਦ ਜਦੋਂ ਪੁਲਸ ਨੇ ਅਵਤਾਰ ਸਿੰਘ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਸ ਨੇ ਸਾਰੀ ਕਹਾਣੀ ਦੱਸੀ। ਅਵਤਾਰ ਸਿੰਘ ਨੇ ਦੱਸਿਆ ਕਿ ਉਹ ਆਨਲਾਈਨ ਜੂਏ ਦਾ ਆਦੀ ਸੀ, ਜਿਸ 'ਚ ਉਹ ਇਕ ਕਰੋੜ ਰੁਪਏ ਤੋਂ ਵੱਧ ਹਾਰ ਗਿਆ ਸੀ। ਪਹਿਲਾਂ ਉਸ ਨੂੰ ਆਪਣੀ ਤਨਖ਼ਾਹ ਮਿਲਦੀ ਸੀ ਅਤੇ ਉਹ ਸਾਰੇ ਪੈਸਿਆਂ ਦਾ ਜੂਆ ਖੇਡਦਾ ਸੀ। ਕਰੀਬ 2 ਮਹੀਨੇ ਪਹਿਲਾਂ ਉਹ ਫ਼ੌਜ ਤੋਂ ਸੇਵਾਮੁਕਤ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰੈਚੂਟੀ ਅਤੇ ਹੋਰ ਪੈਸੇ ਵੀ ਮਿਲੇ, ਜੋ ਉਸ ਨੇ ਸਾਰੇ ਜੂਏ 'ਚ ਹਾਰ ਦਿੱਤੇ।
ਇਹ ਵੀ ਪੜ੍ਹੋ : ਪੂਰਾ ਪੰਜਾਬ ALERT 'ਤੇ! ਮੁਲਾਜ਼ਮਾਂ ਨੂੰ ਤਿਆਰ ਰਹਿਣ ਦੇ ਹੁਕਮ, ਤੁਸੀਂ ਵੀ ਪੜ੍ਹੋ ਜ਼ਰੂਰੀ ਸਲਾਹ
ਉਸ ਨੇ ਦੱਸਿਆ ਕਿ ਹੁਣ ਉਸਦੇ ਮਾਤਾ-ਪਿਤਾ ਅਤੇ ਪਤਨੀ ਉਸ ਨੂੰ ਪੈਸੇ ਬਾਰੇ ਪੁੱਛ ਰਹੇ ਸਨ ਪਰ ਉਸ ਦੇ ਕੋਲ ਕੋਈ ਪੈਸਾ ਨਹੀਂ ਬਚਿਆ ਸੀ। ਇਸ ਬੇਇੱਜ਼ਤੀ ਤੋਂ ਬਚਣ ਲਈ ਉਸ ਨੇ ਲੁੱਟ ਦੀ ਉਪਰੋਕਤ ਯੋਜਨਾ ਬਣਾਈ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਦੱਸ ਸਕੇ ਕਿ ਕਿਸੇ ਨੇ ਉਸ ਦੇ ਪੈਸੇ ਲੁੱਟ ਲਏ ਹਨ। ਪੂਰੀ ਕਹਾਣੀ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਸਾਬਕਾ ਫ਼ੌਜੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8